Last Updated: November 7, 2026

Dainik Savera Times Logo

ਲਾਲ ਗੋਲੀ ਦੀ ਸੱਚਾਈ: ਪਤਨੀ ਨੂੰ ਮਿਲੀ ਧੋਖੇ ਦੀ ਸਜ਼ਾ

24 October 2025 ਅੱਪਡੇਟ ਕੀਤਾ ਗਿਆ

ਲਾਲ ਗੋਲੀ ਦੀ ਸੱਚਾਈ: ਪਤਨੀ ਨੂੰ ਮਿਲੀ ਧੋਖੇ ਦੀ ਸਜ਼ਾ

ਨਵੀਂ ਦਿੱਲੀ: ਵਿਆਹ ਦੇ ਦਸ ਸਾਲ ਬਾਅਦ, ਚੀਨ ਦੇ ਯੂਨਾਨ ਸੂਬੇ ਵਿੱਚ ਇੱਕ ਜੋੜੇ ਦੀ ਜ਼ਿੰਦਗੀ ਉਸ ਵੇਲੇ ਉਲਟ ਗਈ ਜਦੋਂ ਪਤਨੀ ਨੂੰ ਆਪਣੇ ਪਤੀ ਦੀ ਇੱਕ ਭਿਆਨਕ ਸੱਚਾਈ ਦਾ ਪਤਾ ਲੱਗਾ। ਵਿਆਹ ਤੋਂ ਕੁਝ ਸਮੇਂ ਬਾਅਦ, ਪਤਨੀ ਨੇ ਨੋਟ ਕੀਤਾ ਕਿ ਉਸਦਾ ਪਤੀ ਹਰ ਰੋਜ਼ ਇੱਕ ਲਾਲ ਰੰਗ ਦੀ ਗੋਲੀ ਲੈਂਦਾ ਹੈ। ਜਦੋਂ ਉਸਨੇ ਪੁੱਛਿਆ, ਤਾਂ ਪਤੀ ਨੇ ਇਹ ਦੱਸਿਆ ਕਿ ਇਹ ਦਵਾਈ ਜਿਗਰ ਦੀ ਸਿਹਤ ਲਈ ਹੈ। ਉਸਨੇ ਇਹ ਮੰਨ ਲਿਆ ਕਿ ਪਤੀ ਨੂੰ ਜਿਗਰ ਦੀ ਪੁਰਾਣੀ ਬਿਮਾਰੀ ਹੈ। ਪਰ 2021 ਵਿੱਚ, ਜਦੋਂ ਪਤੀ ਨੂੰ ਇੱਕ ਗੈਰ-ਕਾਨੂੰਨੀ ਕੈਸੀਨੋ ਚਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ, ਤਾਂ ਜੇਲ੍ਹ ਅਧਿਕਾਰੀਆਂ ਨੇ ਪਤਨੀ ਨੂੰ HIV ਦੀ ਦਵਾਈ ਲਿਆਉਣ ਲਈ ਕਿਹਾ। ਇਹ ਸੁਣ ਕੇ ਪਤਨੀ ਹੈਰਾਨ ਰਹਿ ਗਈ।

Coach Nelson RIP: ਅਮਰੀਕਾ ਨੇ ਟਰੱਕ ਡਰਾਈਵਰਾਂ ਲਈ ਵੀਜ਼ਾ ਰਾਹ ਕੀਤਾ ਬੰਦ

ਉਸਦੇ ਪਤੀ ਨੇ ਕਬੂਲਿਆ ਕਿ ਉਸਨੂੰ 2011 ਵਿੱਚ HIV ਹੋਣ ਦੀ ਪੁਸ਼ਟੀ ਹੋਈ ਸੀ, ਪਰ ਉਸਨੇ ਇਹ ਗੱਲ ਵਿਆਹ ਤੋਂ ਪਹਿਲਾਂ ਵੀ ਨਹੀਂ ਦੱਸੀ। ਦੋਵਾਂ 2011 ਵਿੱਚ ਮਿਲੇ ਸਨ ਅਤੇ ਕੁਝ ਮਹੀਨਿਆਂ ਬਾਅਦ ਵਿਆਹ ਕਰ ਲਿਆ। ਪਤਨੀ ਨੇ ਦੱਸਿਆ ਕਿ ਵਿਆਹ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਅਸੁਰੱਖਿਅਤ ਸੈਕਸ ਕੀਤਾ ਸੀ, ਜਿਸ ਕਾਰਨ ਉਹ ਸੰਕਰਮਿਤ ਹੋਣ ਦੇ ਡਰ ‘ਚ ਰਹੀ। ਉਸਨੇ ਤੁਰੰਤ HIV ਟੈਸਟ ਕਰਵਾਇਆ, ਜੋ ਨਕਾਰਾਤਮਕ ਆਇਆ।

ਇੰਡਸ ਵਾਟਰ ‘ਚ ਨਵਾਂ ਮੋੜ: ਪਾਕਿਸਤਾਨ ਲਈ ਅਫਗਾਨ ਡੈਮ ਬਣੇ ਸਿਰਦਰਦ

ਇਸ ਸੱਚਾਈ ਨੇ ਉਸਨੂੰ ਗਹਿਰੀ ਮਾਨਸਿਕ ਪਰੇਸ਼ਾਨੀ ‘ਚ ਧੱਕ ਦਿੱਤਾ। ਪਤੀ ਵੱਲੋਂ ਸੱਚਾਈ ਲੁਕਾਉਣ, ਧੋਖਾਧੜੀ ਅਤੇ ਬੇਵਫ਼ਾਈ ਦੇ ਆਧਾਰ ‘ਤੇ ਪਤਨੀ ਨੇ ਤਲਾਕ ਲਈ ਅਦਾਲਤ ‘ਚ ਅਰਜ਼ੀ ਦਿੱਤੀ। ਅਦਾਲਤ ਨੇ ਪਤਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ, ਜਿਸ ਨਾਲ ਇਹ ਵਿਆਹਕ ਸਬੰਧ ਅੰਤ ‘ਤੇ ਪਹੁੰਚ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.