Last Updated: November 25, 2026

Dainik Savera Times Logo

ਵਿਧਵਾ ਮਹਿਲਾ ਦਾ 68,840 ਰੁਪਏ ਦਾ ਬਿਜਲੀ ਬਿੱਲ, ਸਿਰਫ ਪੱਖਾ ਤੇ ਦੋ ਲਾਈਟਾਂ ਪਰਿਵਾਰ ਪਰੇਸ਼ਾਨ

8 December 2025 ਅੱਪਡੇਟ ਕੀਤਾ ਗਿਆ

ਵਿਧਵਾ ਮਹਿਲਾ ਦਾ 68,840 ਰੁਪਏ ਦਾ ਬਿਜਲੀ ਬਿੱਲ, ਸਿਰਫ ਪੱਖਾ ਤੇ ਦੋ ਲਾਈਟਾਂ ਪਰਿਵਾਰ ਪਰੇਸ਼ਾਨ

ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਹਲਕੇ ਦੇ ਪਿੰਡ ਹਰਮੋਇਆ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਵਿਧਵਾ ਬਿਮਲਾ ਦੇਵੀ ਦੇ ਘਰ ਦਾ ਬਿਜਲੀ ਬਿੱਲ 68,840 ਰੁਪਏ ਆ ਗਿਆ, ਜਿਸ ਕਾਰਨ ਉਹ ਅਤੇ ਉਸਦਾ ਪਰਿਵਾਰ ਗੰਭੀਰ ਪਰੇਸ਼ਾਨੀ ਦਾ ਸ਼ਿਕਾਰ ਹੈ। ਮਹਿਲਾ ਦੇ ਘਰ ਵਿੱਚ ਸਿਰਫ਼ ਇੱਕ ਪੱਖਾ ਅਤੇ ਦੋ ਲਾਈਟਾਂ ਚਲਦੀਆਂ ਹਨ, ਫਿਰ ਵੀ ਇੰਨਾ ਵੱਡਾ ਬਿੱਲ ਆਉਣਾ ਕਈ ਸਵਾਲ ਖੜੇ ਕਰ ਰਿਹਾ ਹੈ।

ਬਿਮਲਾ ਦੇਵੀ ਦੀ ਪੀੜਾ: “ਇੰਨਾ ਬਿੱਲ ਆਉਣ ਦਾ ਕੋਈ ਕਾਰਨ ਨਹੀਂ”

ਬਿਮਲਾ ਦੇਵੀ ਨੇ ਦੱਸਿਆ ਕਿ 23 ਅਗਸਤ ਨੂੰ ਉਸਦਾ ਬਿਲ ਕਰੀਬ 64 ਹਜ਼ਾਰ ਰੁਪਏ ਆਇਆ ਸੀ। ਸ਼ਿਕਾਇਤ ਕਰਨ ‘ਤੇ ਬਿਜਲੀ ਮਹਿਕਮੇ ਦੇ ਮੁਲਾਜ਼ਮ ਇੱਕ ਮਹੀਨੇ ਬਾਅਦ ਉਸਦਾ ਮੀਟਰ ਲਾਹ ਕੇ ਲੈ ਗਏ ਅਤੇ ਟੈਸਟ ਲਈ ਕੰਪਨੀ ਨੂੰ ਭੇਜਿਆ। ਕੰਪਨੀ ਵੱਲੋਂ ਕਿਹਾ ਗਿਆ ਕਿ ਮੀਟਰ ਬਿਲਕੁਲ ਸਹੀ ਹੈ।

ਪਰ ਬਿਮਲਾ ਦੇਵੀ ਦਾ ਸਵਾਲ ਹੈ ਕਿ ਜਦੋਂ ਉਸਦੇ ਘਰ ਵਿੱਚ ਕੇਵਲ ਪੱਖਾ ਅਤੇ ਦੋ ਲਾਈਟਾਂ ਹੀ ਚਲਦੀਆਂ ਹਨ, ਤਾਂ ਫਿਰ ਇੰਨਾ ਵੱਡਾ ਬਿੱਲ ਕਿਵੇਂ ਆ ਸਕਦਾ ਹੈ?

READ AlSO : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ GNDU ਦੇ ਵਾਈਸ ਚਾਂਸਲਰ ਸਮੇਤ 5 ਵਿਅਕਤੀਆਂ ਨੂੰ ਤਨਖਾਹ ਜਾਰੀ

https://dainiksavera.com/sri-akal-takht-sahib-releases-salary/

ਉਸਨੇ ਦੱਸਿਆ ਕਿ ਉਸਦਾ ਪਤੀ 2007 ਵਿੱਚ ਮਰ ਗਿਆ ਸੀ ਅਤੇ ਉਹ ਘਰ-ਘਰ ਕੰਮ ਕਰਕੇ ਆਪਣੇ ਬੱਚੇ ਦੀ ਪਰਵਰਿਸ਼ ਕਰ ਰਹੀ ਹੈ। ਇੰਨਾ ਵੱਡਾ ਬਿੱਲ ਭਰਨਾ ਉਸ ਲਈ ਅਸੰਭਵ ਹੈ।

ਪੁੱਤਰ ਦੀ ਪਰੇਸ਼ਾਨੀ: “ਕਾਲਜ ਤੋਂ ਛੁੱਟੀਆਂ ਕਰਕੇ ਦਫ਼ਤਰਾਂ ਦੇ ਚੱਕਰ ਲਾ ਰਿਹਾ ਹਾਂ”

ਬਿਮਲਾ ਦੇਵੀ ਦੇ ਪੁੱਤਰ ਨੇ ਦੱਸਿਆ ਕਿ ਉਹ ਕਈ ਵਾਰ ਕਾਲਜ ਤੋਂ ਛੁੱਟੀਆਂ ਕਰਕੇ ਬਿਜਲੀ ਮਹਿਕਮੇ ਦੇ ਚੱਕਰ ਲਗਾ ਰਿਹਾ ਹੈ, ਪਰ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਸਹੀ ਜਵਾਬ ਨਹੀਂ ਦੇ ਰਿਹਾ। ਇਸ ਕਾਰਨ ਉਸਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਸਰਕਾਰ ਅਤੇ ਬਿਜਲੀ ਮਹਿਕਮੇ ਤੋਂ ਬੇਨਤੀ

ਪਰਿਵਾਰ ਦਾ ਕਹਿਣਾ ਹੈ ਕਿ ਉਹ ਇੰਨਾ ਭਾਰੀ ਬਿੱਲ ਦੇਣ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਤੋਂ ਬੇਨਤੀ ਕੀਤੀ ਹੈ ਕਿ ਇਸ ਬਿੱਲ ਦੀ ਜਾਂਚ ਕਰਕੇ ਗਲਤੀ ਠੀਕ ਕੀਤੀ ਜਾਵੇ ਅਤੇ ਬਿੱਲ ਮੁਆਫ਼ ਕੀਤਾ ਜਾਵੇ।

Bullet ‘ਤੇ ਪਟਾਕੇ ਪਾਉਣ ਵਾਲਿਆਂ ਦੀ ਦੇਖੋ Police ਨੇ ਕਿਵੇਂ ਬਣਾਈ ਰੇਲ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.