skip to content

Last Updated: September 12, 2026

Dainik Savera Times Logo

Vishwakarma Puja 2026: ਸਤੰਬਰ ’ਚ ਇਸ ਦਿਨ ਹੋਵੇਗੀ ਵਿਸ਼ਵਕਰਮਾ ਪੂਜਾ, ਜਾਣੋ ਸਹੀ ਤਾਰੀਖ ਅਤੇ ਸ਼ੁਭ ਮੁਹੂਰਤ

1 week ਪਹਿਲਾ

Vishwakarma Puja 2026: ਸਤੰਬਰ ’ਚ ਇਸ ਦਿਨ ਹੋਵੇਗੀ ਵਿਸ਼ਵਕਰਮਾ ਪੂਜਾ, ਜਾਣੋ ਸਹੀ ਤਾਰੀਖ ਅਤੇ ਸ਼ੁਭ ਮੁਹੂਰਤ

Vishwakarma Puja 2026: ਹਿੰਦੂ ਧਰਮ ਵਿੱਚ ਭਗਵਾਨ ਵਿਸ਼ਵਕਰਮਾ ਨੂੰ ਦੇਵ ਸ਼ਿਲਪੀ ਅਤੇ ਵਾਸਤੂਕਾਰ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਵਿਸ਼ਵਕਰਮਾ ਨੇ ਕਈ ਸ਼ਾਨਦਾਰ ਇਮਾਰਤਾਂ ਅਤੇ ਦਿਵਿਆ ਅਸਤ੍ਰ-ਸ਼ਸਤ੍ਰਾਂ ਦਾ ਨਿਰਮਾਣ ਕੀਤਾ ਸੀ। ਇਸੇ ਕਾਰਨ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਫੈਕਟਰੀਆਂ, ਦੁਕਾਨਾਂ, ਵਰਕਸ਼ਾਪਾਂ, ਦਫ਼ਤਰਾਂ ਅਤੇ ਹੋਰ ਕੰਮਕਾਜ ਵਾਲੀਆਂ ਥਾਵਾਂ ‘ਤੇ ਮਸ਼ੀਨਾਂ, ਔਜ਼ਾਰਾਂ ਅਤੇ ਉਪਕਰਣਾਂ ਦੀ ਪੂਜਾ ਕੀਤੀ ਜਾਂਦੀ ਹੈ।

ਹਰ ਸਾਲ ਕੰਨਿਆ ਸੰਕ੍ਰਾਂਤੀ ਦੇ ਦਿਨ ਵਿਸ਼ਵਕਰਮਾ ਪੂਜਾ ਮਨਾਉਣ ਦੀ ਪਰੰਪਰਾ ਹੈ। ਪੰਚਾਂਗ ਅਨੁਸਾਰ ਇਸ ਸਾਲ ਵਿਸ਼ਵਕਰਮਾ ਪੂਜਾ 17 ਸਤੰਬਰ 2026, ਵੀਰਵਾਰ ਨੂੰ ਮਨਾਈ ਜਾਵੇਗੀ। ਪੂਜਾ ਲਈ ਸ਼ੁਭ ਸਮਾਂ ਸਵੇਰੇ 7:58 ਵਜੇ ਤੋਂ ਦੁਪਹਿਰ 12:40 ਵਜੇ ਤੱਕ ਦੱਸਿਆ ਗਿਆ ਹੈ। ਇਸ ਦੌਰਾਨ ਅਭਿਜੀਤ ਮੁਹੂਰਤ ਸਵੇਰੇ 11:51 ਵਜੇ ਤੋਂ ਦੁਪਹਿਰ 12:40 ਵਜੇ ਤੱਕ ਰਹੇਗਾ। ਧਾਰਮਿਕ ਮਾਨਤਾ ਅਨੁਸਾਰ ਇਸ ਸਮੇਂ ਪੂਜਾ ਕਰਨਾ ਵਿਸ਼ੇਸ਼ ਸ਼ੁਭ ਮੰਨਿਆ ਜਾਂਦਾ ਹੈ।

ਕਾਰਜਸਥਲ ‘ਤੇ ਇਸ ਤਰ੍ਹਾਂ ਕਰੋ ਭਗਵਾਨ ਵਿਸ਼ਵਕਰਮਾ ਦੀ ਪੂਜਾ: ਵਿਸ਼ਵਕਰਮਾ ਪੂਜਾ ਵਾਲੇ ਦਿਨ ਸਵੇਰੇ ਇਸ਼ਨਾਨ ਆਦਿ ਕਰਨ ਤੋਂ ਬਾਅਦ ਕੰਮਕਾਜ ਵਾਲੀ ਥਾਂ ਦੀ ਸਫਾਈ ਕਰੋ। ਇਸ ਤੋਂ ਬਾਅਦ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰਕੇ ਵਿਧੀ-ਵਿਧਾਨ ਨਾਲ ਪੂਜਾ ਕਰੋ। ਫੈਕਟਰੀ, ਦੁਕਾਨ, ਦਫ਼ਤਰ ਅਤੇ ਵਰਕਸ਼ਾਪ ਵਿੱਚ ਮੌਜੂਦ ਮਸ਼ੀਨਾਂ, ਔਜ਼ਾਰਾਂ, ਉਪਕਰਣਾਂ ਅਤੇ ਵਾਹਨਾਂ ਨੂੰ ਵੀ ਪੂਜਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ‘ਤੇ ਰੋਲੀ ਅਤੇ ਹਲਦੀ ਨਾਲ ਤਿਲਕ ਲਗਾ ਕੇ ਫੁੱਲ ਚੜ੍ਹਾਉਣ ਦੀ ਪਰੰਪਰਾ ਹੈ।

ਪੂਜਾ ਦੌਰਾਨ ਕਰੋ ਮੰਤਰਾਂ ਦਾ ਜਾਪ: ਪੂਜਾ ਦੌਰਾਨ ਹੱਥ ਵਿੱਚ ਫੁੱਲ ਅਤੇ ਅਕਸ਼ਤ ਲੈ ਕੇ ਭਗਵਾਨ ਵਿਸ਼ਨੂੰ ਦਾ ਧਿਆਨ ਕਰਨ ਦੀ ਪਰੰਪਰਾ ਦੱਸੀ ਗਈ ਹੈ। ਇਸ ਦੇ ਨਾਲ ‘ॐ आधार शक्तये नमः’, ‘ॐ कूमयि नमः’, ‘ॐ अनन्तम नमः’ ਅਤੇ ‘पृथिव्यै नमः’ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ। ਪੂਜਾ ਦੌਰਾਨ ਭਗਵਾਨ ਵਿਸ਼ਵਕਰਮਾ ਤੋਂ ਕਾਰਜਸਥਲ, ਮਸ਼ੀਨਾਂ ਅਤੇ ਔਜ਼ਾਰਾਂ ਦੇ ਸੁਚਾਰੂ ਸੰਚਾਲਨ ਅਤੇ ਕਾਰੋਬਾਰ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਅੰਤ ਵਿੱਚ ਭਗਵਾਨ ਨੂੰ ਪ੍ਰਣਾਮ ਕਰਕੇ ਸਾਰੇ ਲੋਕਾਂ ਵਿੱਚ ਪ੍ਰਸਾਦ ਵੰਡਿਆ ਜਾਂਦਾ ਹੈ।

ਵਿਸ਼ਵਕਰਮਾ ਪੂਜਾ ਦਾ ਕੀ ਹੈ ਮਹੱਤਵ? ਧਾਰਮਿਕ ਮਾਨਤਾਵਾਂ ਅਨੁਸਾਰ ਵਿਸ਼ਵਕਰਮਾ ਪੂਜਾ ਕਰਨ ਨਾਲ ਕਾਰੋਬਾਰ ਅਤੇ ਕੰਮਕਾਜ ਦੇ ਖੇਤਰ ਵਿੱਚ ਤਰੱਕੀ ਲਈ ਭਗਵਾਨ ਵਿਸ਼ਵਕਰਮਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਦਿਨ ਮਸ਼ੀਨਾਂ ਅਤੇ ਔਜ਼ਾਰਾਂ ਦੀ ਪੂਜਾ ਕਰਨਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਮਾਨਤਾ ਹੈ ਕਿ ਵਿਸ਼ਵਕਰਮਾ ਪੂਜਾ ਨਾਲ ਕੰਮਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਅਤੇ ਮਸ਼ੀਨਰੀ ਤੇ ਉਪਕਰਣਾਂ ਦੀ ਸੁਰੱਖਿਆ ਬਣੀ ਰਹਿੰਦੀ ਹੈ। ਕਈ ਕਾਰੋਬਾਰੀ ਇਸ ਦਿਨ ਆਪਣੇ ਅਦਾਰੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਵਿਸ਼ੇਸ਼ ਪੂਜਾ-ਅਰਚਨਾ ਕਰਦੇ ਹਨ।

ਮਸ਼ੀਨਾਂ ਅਤੇ ਔਜ਼ਾਰਾਂ ਦੀ ਵੀ ਹੁੰਦੀ ਹੈ ਪੂਜਾ: ਵਿਸ਼ਵਕਰਮਾ ਪੂਜਾ ਦੀ ਖਾਸ ਪਰੰਪਰਾ ਇਹ ਹੈ ਕਿ ਇਸ ਦਿਨ ਸਿਰਫ਼ ਭਗਵਾਨ ਦੀ ਪੂਜਾ ਨਹੀਂ ਕੀਤੀ ਜਾਂਦੀ, ਸਗੋਂ ਰੋਜ਼ਾਨਾ ਦੇ ਕੰਮ ਵਿੱਚ ਵਰਤੇ ਜਾਣ ਵਾਲੇ ਔਜ਼ਾਰਾਂ, ਮਸ਼ੀਨਾਂ ਅਤੇ ਵਾਹਨਾਂ ਨੂੰ ਵੀ ਸਨਮਾਨ ਨਾਲ ਪੂਜਿਆ ਜਾਂਦਾ ਹੈ। ਇਹ ਪੂਜਾ ਕੰਮਕਾਜ ਵਿੱਚ ਵਰਤੇ ਜਾਣ ਵਾਲੇ ਸਾਧਨਾਂ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਕਾਮਨਾ ਨੂੰ ਦਰਸਾਉਂਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.