ਦਿੱਲੀ ਹਾਈ ਕੋਰਟ ਵਿੱਚ ਇੱਕ ਵਰਚੁਅਲ ਸੁਣਵਾਈ ਦੌਰਾਨ ਉਸ ਸਮੇਂ ਅਚਾਨਕ ਹੜਕੰਪ ਮਚ ਗਿਆ ਜਦੋਂ ਚੀਫ਼ ਜਸਟਿਸ ਦੇ ਸਾਹਮਣੇ ਸੁਣਵਾਈ ਦੌਰਾਨ ਇੱਕ ਅਸ਼ਲੀਲ ਵੀਡੀਓ ਕਈ ਵਾਰ ਚਲਣ ਲੱਗੀ। ਇਸ ਘਟਨਾ ਨੇ ਅਦਾਲਤੀ ਪ੍ਰਕਿਰਿਆ ਵਿੱਚ ਵੱਡੀ ਤਕਨੀਕੀ ਅਤੇ ਸਾਈਬਰ ਸੁਰੱਖਿਆ ਦੀ ਚਿੰਤਾ ਖੜ੍ਹੀ ਕਰ ਦਿੱਤੀ ਹੈ।
ਸੁਣਵਾਈ ਦੌਰਾਨ ਅਚਾਨਕ ਇੱਕ ਅਣਜਾਣ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਵਿੱਚ ਕਿਹਾ ਗਿਆ, “ਤੁਹਾਨੂੰ ਹੈਕ ਕੀਤਾ ਗਿਆ ਹੈ,” ਜਿਸ ਕਾਰਨ ਸਾਈਬਰ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਹੋਰ ਵਧ ਗਈ।
ਘਟਨਾ ਤੋਂ ਬਾਅਦ ਤੁਰੰਤ ਹੀ ਦਿੱਲੀ ਪੁਲਿਸ ਦੀ IFSO (Intelligence Fusion and Strategic Operations) ਯੂਨਿਟ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਤਕਨੀਕੀ ਖ਼ਰਾਬੀ ਸੀ ਜਾਂ ਸਾਈਬਰ ਹਮਲਾ।
ਪ੍ਰਾਰੰਭਿਕ ਤੌਰ ‘ਤੇ ਅਧਿਕਾਰੀਆਂ ਵੱਲੋਂ ਸਿਸਟਮ ਦੀ ਸੁਰੱਖਿਆ, ਵਰਚੁਅਲ ਪਲੇਟਫਾਰਮ ਅਤੇ ਨੈੱਟਵਰਕ ਐਕਸੈੱਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਅਦਾਲਤੀ ਵਰਚੁਅਲ ਸੁਣਵਾਈਆਂ ਦੀ ਸਾਈਬਰ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
मेष: दिन शुभ रहेगा...