skip to content

Last Updated: November 18, 2026

Dainik Savera Times Logo

BREAKING : ਉੱਤਰਾਖੰਡ ‘ਚ ਵੱਡਾ ਹਾਦਸਾ ; ਪੁਲ਼ ਤੋਂ 100 ਮੀਟਰ ਡੂੰਘੀ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 6 ਲੋਕਾਂ ਦੀ ਮੌਤ

17 November 2026 ਅੱਪਡੇਟ ਕੀਤਾ ਗਿਆ

BREAKING : ਉੱਤਰਾਖੰਡ ‘ਚ ਵੱਡਾ ਹਾਦਸਾ ; ਪੁਲ਼ ਤੋਂ 100 ਮੀਟਰ ਡੂੰਘੀ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 6 ਲੋਕਾਂ ਦੀ ਮੌਤ

Uttarakhand Bus Accident : ਮੰਗਲਵਾਰ ਸਵੇਰੇ ਉੱਤਰਾਖੰਡ ‘ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਸੂਬੇ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ, ਇੱਕ ਬੱਸ ਪੁਲ ਤੋਂ ਡਿੱਗ ਕੇ ਲਗਭਗ 100 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਘਟਨਾ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਟਿਹਰੀ ਗੜ੍ਹਵਾਲ ਵਿੱਚ ਗੁਲਰ ਬਾਜ਼ਾਰ ਨੇੜੇ ਵਾਪਰਿਆ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ 6 ਲੋਕਾਂ ਦੀ ਜਾਨ ਚਲੀ ਗਈ ਹੈ।

#WATCH | Rishikesh, Uttarakhand: This morning, near Gular Bazar, a bus fell into a ravine approximately 100 meters down from a bridge. Upon receiving the information, the SDRF teams from the Byasi and Dhalwala posts immediately rushed to the incident site and initiated rescue operations.

According to preliminary information, there were about 30-35 people on board the bus, out of which around 20 injured individuals have been rescued and pulled out. The injured are being sent to the hospital via ambulances.

In view of the gravity of the incident, as per the directives of Commandant Arpan Yaduvanshi, additional SDRF teams have also been dispatched to the site. Police forces are present at the location, and relief and rescue operations are continuously underway in coordination between the SDRF and the police.

(Source: SDRF)— ANI (@ANI) November 17, 2026

ਬਚਾਅ ਕਾਰਜ ਜਾਰੀ
ਜ਼ਿਲ੍ਹਾ ਮੈਜਿਸਟ੍ਰੇਟ ਨੇ ਟਿਹਰੀ ਗੜ੍ਹਵਾਲ ਵਿੱਚ ਵਾਪਰੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਸ਼ਟੀ ਕੀਤੀ ਹੈ ਕਿ ਮੌਕੇ ‘ਤੇ ਬਚਾਅ ਕਾਰਜ (ਰੈਸਕਿਊ ਆਪਰੇਸ਼ਨ) ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਲਰ ਬਾਜ਼ਾਰ ਨੇੜੇ ਇੱਕ ਬੱਸ ਪੁਲ ਤੋਂ ਡਿੱਗ ਕੇ ਲਗਭਗ 100 ਮੀਟਰ ਹੇਠਾਂ ਖੱਡ ਵਿੱਚ ਜਾ ਡਿੱਗੀ। ਸੂਚਨਾ ਮਿਲਦਿਆਂ ਹੀ ਬਿਆਸੀ ਅਤੇ ਢਾਲਵਾਲਾ ਵਿਖੇ ਤਾਇਨਾਤ SDRF ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.