Last Updated: November 7, 2026

Dainik Savera Times Logo

ਖੁਸ਼ਖਬਰੀ ! ਸਾਬਕਾ ਫੌਜੀਆਂ ਲਈ ਯੂ.ਟੀ. ਪ੍ਰਸ਼ਾਸਨ ਵੱਲੋਂ ਮਹੱਤਵਪੂਰਨ ਫੈਸਲੇ, ਸਾਲਾਨਾ ਗ੍ਰਾਂਟ ਰਾਸ਼ੀ ਦੁੱਗਣੀ

16 December 2025 ਅੱਪਡੇਟ ਕੀਤਾ ਗਿਆ

ਖੁਸ਼ਖਬਰੀ ! ਸਾਬਕਾ ਫੌਜੀਆਂ ਲਈ ਯੂ.ਟੀ. ਪ੍ਰਸ਼ਾਸਨ ਵੱਲੋਂ ਮਹੱਤਵਪੂਰਨ ਫੈਸਲੇ, ਸਾਲਾਨਾ ਗ੍ਰਾਂਟ ਰਾਸ਼ੀ ਦੁੱਗਣੀ

ਯੂਨੀਅਨ ਟੇਰੀਟਰੀ ਪ੍ਰਸ਼ਾਸਨ ਨੇ ਸਾਬਕਾ ਫੌਜੀਆਂ ਦੀ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ। ਇਸ ਤਹਿਤ ਵਿੱਤੀ ਸਹਾਇਤਾ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।

ਸਾਲਾਨਾ ਗ੍ਰਾਂਟ ਰਾਸ਼ੀ ਪੰਜ ਲੱਖ ਪੰਜਾਹ ਹਜ਼ਾਰ ਤੋਂ ਵਧਾ ਕੇ ਦਸ ਲੱਖ ਰੁਪਏ ਕੀਤੀ ਗਈ।

ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿੱਚ ਵੀ ਵਾਧਾ ਕੀਤਾ ਗਿਆ। ਭਾਰਤੀ ਥਲ ਸੈਨਾ ਵਿੱਚ ਸੂਬੇਦਾਰ ਮਿਆਜਰ ਜਾਂ ਜਲ ਅਤੇ ਹਵਾਈ ਸੈਨਾ ਦੇ ਬਰਾਬਰ ਰੈਂਕ ਵਾਲੇ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਹੁਣ ਦੋ ਹਜ਼ਾਰ ਰੁਪਏ ਮਿਲਣਗੇ, ਪਹਿਲਾਂ ਇਹ ਇੱਕ ਹਜ਼ਾਰ ਰੁਪਏ ਸੀ।

ਬਿਨਾਂ ਪੈਨਸ਼ਨ ਦੇ ਸੇਵਾਮੁਕਤ ਜੇ.ਸੀ.ਓ. ਅਤੇ ਓ.ਆਰ. (ਉਮਰ 65 ਸਾਲ ਤੋਂ ਵੱਧ) ਜੋ ਆਰਥਿਕ ਤੰਗੀ ਵਿੱਚ ਜੀ ਰਹੇ ਹਨ, ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਪੰਜ ਹਜ਼ਾਰ ਤੋਂ ਅੱਠ ਹਜ਼ਾਰ ਰੁਪਏ ਕਰ ਦਿੱਤੀ ਗਈ।

RAED ALSO : ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੈਰਾਨ ਕਰਨ ਵਾਲੇ ਖੁਲਾਸੇ

ਸਾਬਕਾ ਸੈਨਿਕਾਂ ਦੇ ਮੁੜ ਨਿਰਮਾਣ ਅਤੇ ਵਸੇਬੇ ਲਈ ਬਣੀ ਪ੍ਰਬੰਧਕੀ ਕਮੇਟੀ ਦੀ ਸਾਲਾਨਾ ਮੀਟਿੰਗ ਚੀਫ਼ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਗ੍ਰਹਿ ਸਕੱਤਰ ਮੰਦੀਪ ਸਿੰਘ ਬਰਾੜ, ਡੀ.ਸੀ. ਅਤੇ ਜ਼ਿਲ੍ਹਾ ਸੈਨਿਕ ਬੋਰਡ ਦੇ ਸਹਿ-ਪ੍ਰਧਾਨ ਨਿਸ਼ਾਂਤ ਕੁਮਾਰ ਯਾਦਵ ਵੀ ਮੌਜੂਦ ਰਹੇ।

ਇਸ ਤੋਂ ਇਲਾਵਾ, ਮੀਟਿੰਗ ਵਿੱਚ ਸਾਬਕਾ ਸੈਨਿਕ ਭਲਾਈ ਵਿਭਾਗ ਦੇ ਨਾਮਜ਼ਦ ਨੁਮਾਇੰਦਿਆਂ ਵਜੋਂ ਏਅਰ ਮਾਰਸ਼ਲ ਸੁਖਚੈਨ ਸਿੰਘ, ਬ੍ਰਿਗੇਡੀਅਰ ਗੁਰਗੋਪਤ ਸਿੰਘ, ਲੈਫਟੀਨੈਂਟ ਕਰਨਲ ਟੀ.ਐੱਸ. ਤੋਮਰ ਅਤੇ ਚੰਡੀਗੜ੍ਹ ਦੇ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਐੱਚ.ਐੱਸ. ਘੁੰਮਣ ਨੇ ਭਾਗ ਲਿਆ।

ਕਰਨਲ ਘੁੰਮਣ ਨੇ ਪਿਛਲੇ ਇੱਕ ਸਾਲ ਦੌਰਾਨ ਸਾਬਕਾ ਸੈਨਿਕਾਂ ਦੀ ਭਲਾਈ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਹੋਈ ਪ੍ਰਗਤੀ ਦੀ ਜਾਣਕਾਰੀ ਪ੍ਰਬੰਧਕੀ ਕਮੇਟੀ ਨੂੰ ਦਿੱਤੀ। ਇਹ ਫੈਸਲੇ ਸਾਬਕਾ ਫੌਜੀਆਂ ਦੀ ਆਰਥਿਕ ਸੁਰੱਖਿਆ ਅਤੇ ਭਲਾਈ ਲਈ ਇਕ ਮਹੱਤਵਪੂਰਨ ਕਦਮ ਵਜੋਂ ਲੈਏ ਗਏ ਹਨ।

विजय दिवस 2025: धर्मशाला के War Memorial में शौर्य और बलिदान को नमन

Important decisions by UT administration for ex-servicemen

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.