ਗੈਜੇਟ: ਦੁਨੀਆ ਦੇ ਸਭ ਤੋਂ ਲੋਕਪ੍ਰਿਯ ਵੈੱਬ ਬ੍ਰਾਊਜ਼ਰ ਗੂਗਲ ਕ੍ਰੋਮ ਵਿੱਚ ਇੱਕ ਗੰਭੀਰ ਸੁਰੱਖਿਆ ਖਾਮੀ ਮਿਲਣ ਤੋਂ ਬਾਅਦ ਕੰਪਨੀ ਨੇ ਸਾਰੇ ਉਪਭੋਗਤਾਵਾਂ ਨੂੰ ਤੁਰੰਤ ਬ੍ਰਾਊਜ਼ਰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਇਹ ਨਵਾਂ ਜ਼ੀਰੋ-ਡੇ ਫਲਾਅ (CVE-2025-13223) ਪਹਿਲਾਂ ਹੀ ਸਾਈਬਰ ਹਮਲਾਵਰਾਂ ਵੱਲੋਂ ਸ਼ੋਸ਼ਿਤ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਇਸਦੀ ਗੰਭੀਰਤਾ ਕਈ ਗੁਣਾ ਵੱਧ ਗਈ ਹੈ।
ਖਾਮੀ ਕਿੱਥੇ ਮਿਲੀ
ਇਹ ਸੁਰੱਖਿਆ ਨੁਕਸ ਕ੍ਰੋਮ ਦੇ V8 ਜਾਵਾਸਕ੍ਰਿਪਟ ਇੰਜਣ ਵਿੱਚ ਲੱਭਿਆ ਗਿਆ ਹੈ। ਮਾਹਰਾਂ ਦੇ ਅਨੁਸਾਰ, ਬੱਗ ਬ੍ਰਾਊਜ਼ਰ ਨੂੰ ਡੇਟਾ ਗਲਤ ਤਰੀਕੇ ਨਾਲ ਪੜ੍ਹਨ ਲਈ ਮਜਬੂਰ ਕਰ ਸਕਦਾ ਹੈ।
ਇਹ ਮੇਮੋਰੀ ਕਰਪਸ਼ਨ ਦੇ ਜੋਖਮ ਨੂੰ ਵਧਾ ਦਿੰਦਾ ਹੈ। ਹੈਕਰ ਇਸ ਖਾਮੀ ਦਾ ਫਾਇਦਾ ਚੁੱਕ ਕੇ ਖਤਰਨਾਕ ਕੋਡ ਚਲਾ ਸਕਦੇ ਹਨ। ਨੁਕਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ 12 ਨਵੰਬਰ ਨੂੰ ਟ੍ਰੈਕ ਕੀਤੀ ਗਈ। ਇਹ 2025 ਵਿੱਚ ਖੋਜਿਆ ਗਿਆ ਸੱਤਵਾਂ ਜ਼ੀਰੋ-ਡੇ ਬੱਗ ਹੈ। ਇਸਦਾ ਮਤਲਬ ਹੈ ਕਿ ਹੈਕਰ ਗੂਗਲ ਤੋਂ ਪਹਿਲਾਂ ਹੀ ਕਈ ਵਾਰ ਕਮਜ਼ੋਰੀ ਖੋਜ ਚੁੱਕੇ ਹਨ।
READ ALSO : ਵਿੰਡਸਰ EV ਬਣੀ ਦੇਸ਼ ਦੀ ਸਭ ਤੋਂ ਤੇਜ਼ ਵਿਕਣ ਵਾਲੀ ਇਲੈਕਟ੍ਰਿਕ ਕਾਰ
ਉਪਭੋਗਤਾਵਾਂ ਲਈ ਗੂਗਲ ਦੀ ਤੁਰੰਤ ਚੇਤਾਵਨੀ
ਗੂਗਲ ਨੇ ਇਸ ਖਤਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਸੁਰੱਖਿਆ ਪੈਚ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਸਾਰੇ ਉਪਭੋਗਤਾਵਾਂ ਨੂੰ ਤੁਰੰਤ Chrome ਅਪਡੇਟ ਕਰਨ ਲਈ ਕਿਹਾ ਹੈ।
ਉਪਭੋਗਤਾਵਾਂ ਨੂੰ ਕੀ ਕਰਨਾ ਚਾਹੀਦਾ ਹੈ?
ਆਪਣੇ Chrome ਬ੍ਰਾਊਜ਼ਰ ਵਿੱਚ ਦਿੱਤਾ ਗਿਆ ਅਪਡੇਟ ਤੁਰੰਤ ਇੰਸਟਾਲ ਕਰੋ।
“Update Chrome” ਨੋਟੀਫਿਕੇਸ਼ਨ ਨੂੰ ਨਜ਼ਰਅੰਦਾਜ਼ ਨਾ ਕਰੋ।
ਸਾਈਬਰ ਸੁਰੱਖਿਆ ਮਾਹਰਾਂ ਦੇ ਮੁਤਾਬਕ, Chrome, ਬ੍ਰਾਊਜ਼ਰ ਐਕਸਟੈਂਸ਼ਨ ਅਤੇ ਹੋਰ ਐਪਸ ਨੂੰ ਨਿਯਮਿਤ ਤੌਰ ’ਤੇ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਅਪਡੇਟ ਨਾ ਕਰਨ ਦੀ ਸਥਿਤੀ ਵਿੱਚ ਤੁਹਾਡਾ ਡਿਵਾਈਸ ਖਤਰਨਾਕ ਹਮਲਿਆਂ, ਡੇਟਾ ਚੋਰੀ ਅਤੇ ਸਿਸਟਮ ਬ੍ਰੀਚ ਦਾ ਸ਼ਿਕਾਰ ਹੋ ਸਕਦਾ ਹੈ।
ਇੰਟਰਨੈੱਟ ਸੇਫ਼ਟੀ ਲਈ ਇਹ ਕਦਮ ਲਾਜ਼ਮੀ
ਜੇ ਤੁਸੀਂ ਸੁਰੱਖਿਅਤ ਢੰਗ ਨਾਲ ਇੰਟਰਨੈੱਟ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਆਪਣੇ ਬ੍ਰਾਊਜ਼ਰ ਨੂੰ ਸਮੇਂ-ਸਮੇਂ ਤੇ ਅਪਡੇਟ ਕਰਨਾ ਸਭ ਤੋਂ ਮੁੱਢਲੀ ਅਤੇ ਮਹੱਤਵਪੂਰਨ ਸੁਰੱਖਿਆ ਪ੍ਰੈਕਟਿਸ ਹੈ।
VD : Batala | Punjab ਸਰਕਾਰ ਦਾ ਉਪਰਾਲਾ, 117 ਵਿਦਿਆਰਥੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚਲਾਉਣਗੇ, Sherry Kalsi
मेष: दिन शुभ रहेगा...