
ਪੰਜਾਬ ਡੈਸਕ (ਦੈਨਿਕ ਸਵੇਰਾ): ਕੈਨੇਡਾ ਦੀ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ ਧੋਖਾਧੜੀ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਕੌਣ ਹੈ ਇਹ ਵਿਅਕਤੀ?
ਮਿਲੀ ਜਾਣਕਾਰੀ ਮੁਤਾਬਕ, ਐਡਮਿੰਟਨ ਪੁਲਿਸ ਨੇ ਹਰਮਨਦੀਪ ਸਿੰਘ ਬਿੰਦਰਾ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ’ਤੇ ਇਲਜ਼ਾਮ ਹੈ ਕਿ ਉਹ ਵਰਤੀਆਂ ਹੋਈਆਂ ਕਾਰਾਂ ਖਰੀਦ ਕੇ ਉਨ੍ਹਾਂ ਦੇ ਓਡੋਮੀਟਰਾਂ ਨਾਲ ਛੇੜਛਾੜ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਘੱਟ ਚੱਲੀਆਂ ਦੱਸ ਕੇ ਉੱਚੇ ਭਾਅ ’ਤੇ ਵੇਚਦਾ ਸੀ। ਇਸ ਤਰੀਕੇ ਨਾਲ ਉਹ ਲੋਕਾਂ ਨਾਲ ਵੱਡੇ ਪੱਧਰ ’ਤੇ ਧੋਖਾਧੜੀ ਕਰ ਰਿਹਾ ਸੀ।
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ISI‑ਸਪਾਂਸਰਡ BKI ਆਤੰਕੀ ਮੋਡੀਊਲ ਬੇਨਕਾਬ, ਧਮਾਕੇਖੇਜ਼ ਸਮੱਗਰੀ ਬਰਾਮਦ
ਐਡਮਿੰਟਨ ਪੁਲਿਸ ਨੇ ਕੀ ਦੱਸਿਆ?
ਐਡਮਿੰਟਨ ਪੁਲਿਸ ਸਰਵਿਸ ਦੇ ਅਨੁਸਾਰ, ਹਰਮਨਦੀਪ ਸਿਰਫ਼ ਓਡੋਮੀਟਰ ਹੀ ਨਹੀਂ ਬਦਲਦਾ ਸੀ, ਬਲਕਿ ਵਾਹਨਾਂ ਲਈ ਜਾਅਲੀ ਦਸਤਾਵੇਜ਼ ਵੀ ਤਿਆਰ ਕਰਦਾ ਸੀ। ਇਹ ਮਾਮਲਾ 13 ਮਾਰਚ 2026 ਨੂੰ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਖਰੀਦਦਾਰ ਨੇ ਸ਼ਿਕਾਇਤ ਕੀਤੀ ਕਿ ਫੇਸਬੁੱਕ ਮਾਰਕੀਟਪਲੇਸ ਤੋਂ ਖਰੀਦੀ ਕਾਰ ਦਾ ਓਡੋਮੀਟਰ ਗਲਤ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਹਕੀਕਤ ਵਿੱਚ ਓਡੋਮੀਟਰ ’ਤੇ ਦਰਸਾਏ ਗਏ ਅੰਕਾਂ ਨਾਲੋਂ ਕਾਫ਼ੀ ਵੱਧ ਚਲਾਈ ਗਈ ਸੀ ਅਤੇ ਉਸਦੇ ਕਾਗਜ਼ ਵੀ ਨਕਲੀ ਸਨ।

मेष: दिन शुभ रहेगा...