Last Updated: November 7, 2026

Dainik Savera Times Logo

ਅਮਰੀਕਾ ਵੱਲੋਂ ਵੀਜ਼ਾ ਸਖ਼ਤੀ: ਭਾਰਤੀ ਪ੍ਰੋਫੈਸ਼ਨਲਜ਼ ‘ਤੇ ਵੱਡਾ ਅਸਰ

8 December 2025 ਅੱਪਡੇਟ ਕੀਤਾ ਗਿਆ

ਅਮਰੀਕਾ ਵੱਲੋਂ ਵੀਜ਼ਾ ਸਖ਼ਤੀ: ਭਾਰਤੀ ਪ੍ਰੋਫੈਸ਼ਨਲਜ਼ ‘ਤੇ ਵੱਡਾ ਅਸਰ

ਅਮਰੀਕਾ ਨੇ ਵਿਦੇਸ਼ੀ ਆਉਣ ਵਾਲੇ ਪ੍ਰੋਫੈਸ਼ਨਲਜ਼ ਲਈ ਵੀਜ਼ਾ ਪ੍ਰਕਿਰਿਆ ਸਖ਼ਤ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਦੀ ਨਵੀਂ ਪਾਲਿਸੀ ਅਨੁਸਾਰ, ਹੁਣ ਕੁਝ ਖ਼ਾਸ ਡਿਜੀਟਲ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੀ ਵੀਜ਼ਾ ਅਰਜ਼ੀ ‘ਤੇ ਪਹਿਲਾਂ ਤੋਂ ਕਈ ਗੁਣਾ ਵਧੇਰੀ ਜਾਂਚ ਕੀਤੀ ਜਾਵੇਗੀ। ਇਹ ਨੀਤੀ ਸਾਰੇ ਦੂਤਾਵਾਸਾਂ ਨੂੰ ਲਾਗੂ ਹੈ।

ਕਿਹੜੇ ਖੇਤਰ ਪ੍ਰਭਾਵਿਤ ਹੋਣਗੇ?

ਨਵੀਂ ਹਦਾਇਤਾਂ ਮੁਤਾਬਕ, ਹੇਠ ਲਿਖੇ ਖੇਤਰਾਂ ਵਿੱਚ ਕੰਮ ਕਰ ਚੁੱਕੇ ਵਿਅਕਤੀਆਂ ਦੀ ਖਾਸ ਜਾਂਚ ਕੀਤੀ ਜਾਵੇਗੀ:

ਫੈਕਟ-ਚੈਕਿੰਗ

ਕੰਟੈਂਟ ਮੋਡਰੇਸ਼ਨ

ਕੰਪਲਾਇੰਸ

ਆਨਲਾਈਨ ਸੇਫ਼ਟੀ

ਇਸ ਦੇ ਨਾਲ, ਅਰਜ਼ੀਕਾਰ ਦੇ ਪਰਿਵਾਰਕ ਮੈਂਬਰਾਂ ਦੇ ਪੇਸ਼ੇ ਅਤੇ ਤਜਰਬੇ ਦੀ ਵੀ ਜਾਂਚ ਕੀਤੀ ਜਾਵੇਗੀ, ਤਾਂ ਜੋ ਸੰਵੇਦਨਸ਼ੀਲ ਖੇਤਰਾਂ ਨਾਲ ਜੁੜਿਆ ਕੋਈ ਵਿਅਕਤੀ ਵੀਜ਼ਾ ਪ੍ਰਕਿਰਿਆ ਵਿੱਚ ਸ਼ਾਮਲ ਨਾ ਹੋਵੇ।

READ ALSO : ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਕਿਹੜੀਆਂ ਵੀਜ਼ਾ ਕੈਟੇਗਰੀਆਂ ਪ੍ਰਭਾਵਿਤ ਹੋਣਗੀਆਂ?

ਨਵੀਂ ਨੀਤੀ ਸਾਰੇ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਹੈ:

ਪੱਤਰਕਾਰਾਂ ਦੇ ਵੀਜ਼ਾ

ਪਰਯਟਕ ਵੀਜ਼ਾ

ਮਾਹਿਰ ਪੇਸ਼ੇਵਰਾਂ (Specialist Professionals)
ਸਭ ਤੋਂ ਵੱਡਾ ਅਸਰ H-1B ਵੀਜ਼ਾ ‘ਤੇ ਪਵੇਗਾ, ਜੋ ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਹੋਰ ਹਾਈ-ਸਕਿਲਡ ਖੇਤਰਾਂ ਲਈ ਮਹੱਤਵਪੂਰਨ ਹੈ।

ਭਾਰਤੀ ਪ੍ਰੋਫੈਸ਼ਨਲਜ਼ ‘ਤੇ ਪ੍ਰਭਾਵ

2024 ਵਿੱਚ ਜਾਰੀ H-1B ਵੀਜ਼ਿਆਂ ਵਿੱਚੋਂ ਲਗਭਗ 70% ਭਾਰਤੀਆਂ ਨੂੰ ਮਿਲੇ।

ਭਾਰਤੀ ਮੂਲ ਦੇ ਪ੍ਰੋਫੈਸ਼ਨਲ ਅਮਰੀਕੀ ਟੈਕ ਇੰਡਸਟਰੀ ਅਤੇ ਹੈਲਥ ਸੈਕਟਰ ਦੀ रीੜ ਦੀ ਹੱਡੀ ਮੰਨੇ ਜਾਂਦੇ ਹਨ।

Google, Microsoft, IBM ਵਰਗੀਆਂ ਕੰਪਨੀਆਂ ਵਿੱਚ ਭਾਰਤੀਆਂ ਦੀ ਭੂਮਿਕਾ ਨੇਤ੍ਰਿਤਵ ਪੱਧਰ ‘ਤੇ ਵੀ ਮਹੱਤਵਪੂਰਨ ਹੈ।

ਨਵੀਂ ਸਖ਼ਤ ਨੀਤੀ IT, ਸਾਫਟਵੇਅਰ ਅਤੇ ਡਾਟਾ-ਅਧਾਰਿਤ ਨੌਕਰੀਆਂ ਵਿੱਚ ਭਾਰਤੀਆਂ ਦੀ ਮਜ਼ਬੂਤ ਮੰਗ ਨੂੰ ਧਿਆਨ ਵਿੱਚ ਰੱਖ ਕੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਡਿਜੀਟਲ ਸੇਫ਼ਟੀ ਅਤੇ ਕੰਟੈਂਟ ਮੋਡਰੇਸ਼ਨ ਖੇਤਰਾਂ ਵਿੱਚ ਕੰਮ ਕਰ ਚੁੱਕੇ ਹਨ।

VD : Babbu Maan ਤੇ AP Dhillon ਇੱਕੋ Stage ‘ਤੇ ਹੋਏ ਇਕੱਠੇ, ਦੇਖੋ ਕਿਵੇਂ ਲੱਗੀਆਂ ਰੌਣਕਾਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.