Last Updated: November 18, 2026

Dainik Savera Times Logo

Indian Idol: ‘ਇੰਡੀਅਨ ਆਈਡਲ’ ਦੇ ਮੰਚ ‘ਤੇ ਭਾਵੁਕ ਹੋਈ ਉਰਮਿਲਾ ਮਾਤੋਂਡਕਰ, ਹਿੰਦੀ ਸਿਨੇਮਾ ਤੇ ਸੰਗੀਤ ਦੀ ਕੀਤੀ ਤਾਰੀਫ਼

17 November 2026 ਅੱਪਡੇਟ ਕੀਤਾ ਗਿਆ

Indian Idol: ‘ਇੰਡੀਅਨ ਆਈਡਲ’ ਦੇ ਮੰਚ ‘ਤੇ ਭਾਵੁਕ ਹੋਈ ਉਰਮਿਲਾ ਮਾਤੋਂਡਕਰ, ਹਿੰਦੀ ਸਿਨੇਮਾ ਤੇ ਸੰਗੀਤ ਦੀ ਕੀਤੀ ਤਾਰੀਫ਼

Urmila Matondkar: ਅਦਾਕਾਰਾ ਉਰਮਿਲਾ ਮਾਤੋਂਡਕਰ ਹਾਲ ਹੀ ਵਿੱਚ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ ਲੈਜੈਂਡਸ ਰਿਟਰਨ’ ਵਿੱਚ ਖ਼ਾਸ ਮਹਿਮਾਨ ਵਜੋਂ ਪਹੁੰਚੀ। ਇਸ ਮੌਕੇ ਉਨ੍ਹਾਂ ਨੇ ਭਾਰਤੀ ਸੰਗੀਤ ਦੀ ਵਿਰਾਸਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਲਾਕਾਰਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਇੰਡੀਅਨ ਮਿਊਜ਼ਿਕ ਇੰਡਸਟਰੀ ਨੂੰ ਇੱਕ ਵੱਖਰੀ ਪਛਾਣ ਦੇਣ ਵਿੱਚ ਯੋਗਦਾਨ ਪਾਇਆ ਹੈ।

ਸ਼ੋਅ ਦੌਰਾਨ ਉਰਮਿਲਾ ਨੇ ਹਿੰਦੀ ਸਿਨੇਮਾ ਨਾਲ ਆਪਣੇ ਨਿੱਜੀ ਜੁੜਾਅ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫ਼ਿਲਮਾਂ ਵਿੱਚ ਕਹਾਣੀ ਅਤੇ ਕਿਰਦਾਰਾਂ ਦੀਆਂ ਭਾਵਨਾਵਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਸੰਗੀਤ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਹਿੱਸਾ ਬਣਨਾ ਉਨ੍ਹਾਂ ਲਈ ਖ਼ਾਸ ਤਜਰਬਾ ਹੈ, ਕਿਉਂਕਿ ਉਹ ਜਾਣਦੀ ਹਨ ਕਿ ਸੰਗੀਤ ਕਿਸੇ ਫ਼ਿਲਮ ਦੇ ਦ੍ਰਿਸ਼ ਨੂੰ ਕਿੰਨਾ ਪ੍ਰਭਾਵਸ਼ਾਲੀ ਬਣਾ ਸਕਦਾ ਹੈ ਅਤੇ ਕਹਾਣੀ ਖ਼ਤਮ ਹੋਣ ਤੋਂ ਬਾਅਦ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਰੱਖਦਾ ਹੈ।

ਅਦਾਕਾਰਾ ਨੇ ਗੀਤਾਂ ਦੀ ਤਾਕਤ ਬਾਰੇ ਗੱਲ ਕਰਦਿਆਂ ਕਿਹਾ ਕਿ ਕਈ ਵਾਰ ਦ੍ਰਿਸ਼ ਉਹ ਭਾਵਨਾ ਬਿਆਨ ਨਹੀਂ ਕਰ ਸਕਦੇ, ਜੋ ਸੰਗੀਤ ਅਤੇ ਆਵਾਜ਼ ਰਾਹੀਂ ਦਰਸ਼ਕ ਮਹਿਸੂਸ ਕਰ ਲੈਂਦੇ ਹਨ। ਉਨ੍ਹਾਂ ਮੁਤਾਬਕ, ਕਿਸੇ ਦ੍ਰਿਸ਼ ਵਿੱਚ ਪਿਆਰ, ਦੁੱਖ ਜਾਂ ਖੁਸ਼ੀ ਦਿਖਾਈ ਜਾ ਰਹੀ ਹੋਵੇ ਤਾਂ ਉਸ ਦੇ ਨਾਲ ਵੱਜਣ ਵਾਲਾ ਚੰਗਾ ਗੀਤ ਉਸ ਅਹਿਸਾਸ ਨੂੰ ਸਿੱਧਾ ਦਿਲ ਤੱਕ ਪਹੁੰਚਾ ਦਿੰਦਾ ਹੈ। ਇਸੇ ਕਰਕੇ ਸੰਗੀਤ ਭਾਰਤੀ ਫ਼ਿਲਮਾਂ ਦਾ ਅਟੁੱਟ ਹਿੱਸਾ ਬਣਿਆ ਹੋਇਆ ਹੈ।

ਉਰਮਿਲਾ ਨੇ ਇਹ ਵੀ ਕਿਹਾ ਕਿ ਪੁਰਾਣੇ ਗਾਇਕਾਂ ਦੀਆਂ ਆਵਾਜ਼ਾਂ ਲੋਕਾਂ ਦੀਆਂ ਯਾਦਾਂ ਨਾਲ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੂੰ ਮੁੜ ਇੱਕ ਮੰਚ ‘ਤੇ ਦੇਖਣਾ ਅਜਿਹਾ ਲੱਗਿਆ, ਜਿਵੇਂ ਸੰਗੀਤ, ਪ੍ਰਤਿਭਾ ਅਤੇ ‘ਇੰਡੀਅਨ ਆਈਡਲ’ ਪਰਿਵਾਰ ਦਾ ਇੱਕ ਖ਼ੂਬਸੂਰਤ ਮਿਲਾਪ ਹੋ ਰਿਹਾ ਹੋਵੇ। ਪੁਰਾਣੇ ਗੀਤਾਂ ਅਤੇ ਗਾਇਕਾਂ ਨੂੰ ਦੁਬਾਰਾ ਸੁਣਨ ਨਾਲ ਦਰਸ਼ਕਾਂ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦਾ ਮੌਕਾ ਮਿਲਦਾ ਹੈ।

‘ਇੰਡੀਅਨ ਆਈਡਲ ਲੈਜੈਂਡਸ ਰਿਟਰਨ’ ਹਰ ਸ਼ਨੀਵਾਰ ਅਤੇ ਐਤਵਾਰ ਰਾਤ 8 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। ਸ਼ੋਅ ਵਿੱਚ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਿਮੇਸ਼ ਰੇਸ਼ਮੀਆ ਮੁੱਖ ਜੱਜ ਦੀ ਭੂਮਿਕਾ ਨਿਭਾ ਰਹੇ ਹਨ, ਜਦਕਿ ਆਦਿਤਿਆ ਨਾਰਾਇਣ ਇਸ ਦੀ ਮੇਜ਼ਬਾਨੀ ਕਰ ਰਹੇ ਹਨ। ਸ਼ੋਅ ਵਿੱਚ ਦਰਸ਼ਕਾਂ ਨੂੰ ਸੰਗੀਤ ਨਾਲ ਜੁੜੀਆਂ ਕਈ ਯਾਦਗਾਰ ਪੇਸ਼ਕਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਪ੍ਰੋਗਰਾਮ ਵਿੱਚ ‘ਇੰਡੀਅਨ ਆਈਡਲ’ ਦੇ ਪੁਰਾਣੇ ਸੀਜ਼ਨਾਂ ਦੇ 24 ਚਰਚਿਤ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਹੈ। ਇਨ੍ਹਾਂ ਵਿੱਚ ਅਭਿਜੀਤ ਸਾਵੰਤ, ਅਮਿਤ ਸਨਾ, ਸਲਮਾਨ ਅਲੀ, ਸਾਇਲੀ ਕਾਂਬਲੇ, ਰਿਸ਼ੀ ਸਿੰਘ ਅਤੇ ਪਵਨਦੀਪ ਰਾਜਨ ਵਰਗੇ ਗਾਇਕ ਸ਼ਾਮਲ ਹਨ। ਸਾਰੇ ਕਲਾਕਾਰ ਜੋੜੀਆਂ ਬਣਾ ਕੇ ਡਿਊਟ ਗੀਤ ਪੇਸ਼ ਕਰਦੇ ਹਨ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਪੀਅਰ ਸਕੋਰ ਦੇ ਨਾਲ ਇੱਕ ਗੁਪਤ ਜੱਜ ਵੱਲੋਂ ਦਿੱਤੇ ਅੰਕਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.