Last Updated: November 25, 2026

Dainik Savera Times Logo

ਲੁਧਿਆਣਾ ਵਿੱਚ ਦੋ ਨਾਬਾਲਿਗ ਭਰਾ ਟਿਊਸ਼ਨ ਤੋਂ ਵਾਪਸੀ ਦੌਰਾਨ ਹੋਏ ਕਿਡਨੈਪ,ਰੋ-ਰੋ ਪਰਿਵਾਰ ਦਾ ਬੁਰਾ ਹਾਲ

11 December 2025 ਅੱਪਡੇਟ ਕੀਤਾ ਗਿਆ

ਲੁਧਿਆਣਾ ਵਿੱਚ ਦੋ ਨਾਬਾਲਿਗ ਭਰਾ ਟਿਊਸ਼ਨ ਤੋਂ ਵਾਪਸੀ ਦੌਰਾਨ ਹੋਏ ਕਿਡਨੈਪ,ਰੋ-ਰੋ ਪਰਿਵਾਰ ਦਾ ਬੁਰਾ ਹਾਲ

PUNJAB NEWS : ਲੁਧਿਆਣਾ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨਾਬਾਲਿਗ ਭਰਾ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲੇ ਪਰ ਵਾਪਸ ਘਰ ਨਹੀਂ ਪਰਤੇ। ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਇਹ ਦੋਨਾਂ ਬੱਚੇ ਲਾਪਤਾ ਹਨ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਦੋਵੇਂ ਭਰਾ ਬੀਤੇ ਕੱਲ੍ਹ ਆਪਣੇ ਨਿਯਮਿਤ ਸਮੇਂ ਅਨੁਸਾਰ ਟਿਊਸ਼ਨ ਲਈ ਗਏ ਸਨ। ਪਰ ਸ਼ਾਮ ਤੱਕ ਵੀ ਘਰ ਨਾ ਆਉਣ ‘ਤੇ ਪਰਿਵਾਰ ਨੇ ਉਨ੍ਹਾਂ ਦੀਆਂ ਖੋਜਾਂ ਸ਼ੁਰੂ ਕਰ ਦਿੱਤੀਆਂ। ਲਗਭਗ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਦੋਵੇਂ ਬੱਚਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਇਸ ਘਟਨਾ ਨਾਲ ਸਬੰਧਤ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਬੱਚੇ ਆਖਰੀ ਵਾਰ ਦਿਖਾਈ ਦੇ ਰਹੇ ਹਨ। ਪੁਲਿਸ ਹੁਣ ਇਸ ਫੁਟੇਜ ਦੀ ਮਦਦ ਨਾਲ ਤਫ਼ਤੀਸ਼ ਨੂੰ ਅੱਗੇ ਵਧਾ ਰਹੀ ਹੈ। ਡਿਵੀਜ਼ਨ ਨੰਬਰ 7 ਪੁਲਿਸ ਸਟੇਸ਼ਨ ਵਿੱਚ ਪਰਿਵਾਰ ਵੱਲੋਂ ਕੰਪਲੇਨਟ ਦਰਜ ਕਰਵਾ ਦਿੱਤੀ ਗਈ ਹੈ, ਤੇ ਮਾਂ ਥਾਣੇ ਵਿੱਚ ਬੈਠ ਆਪਣੇ ਬੱਚਿਆਂ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ।

READ ALPSO : ਅੰਮ੍ਰਿਤਸਰ ਜਾਣਾ ਆਸਾਨ ਹੋ ਜਾਵੇਗਾ! ਜਲੰਧਰ ਸਮੇਤ ਕਈ ਇਲਾਕਿਆਂ ਦੇ ਲੋਕਾਂ ਲਈ ਖੁਸ਼ਖਬਰੀ

ਫਿਲਹਾਲ ਪੁਲਿਸ ਵੱਖ-ਵੱਖ ਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗ ਖੰਗਾਲ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਵੀ ਬੱਚਿਆਂ ਦੀ ਸੁਰੱਖਿਅਤ ਵਾਪਸੀ ਦੀ ਅਰਦਾਸ ਕੀਤੀ ਜਾ ਰਹੀ ਹੈ।

VD : Ludhiana ਚ 2 ਸਕੇ ਭਰਾ ਹੋਏ ਲਾਪਤਾ, ਟਿਊਸ਼ਨ ਤੋਂ ਨਹੀਂ ਮੁੜੇ ਵਾਪਸ, ਮਾਂ-ਬਾਪ ਦੇਖ ਰਹੇ ਰਾਅ

Two minor brothers missing

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.