Last Updated: October 10, 2026

Dainik Savera Times Logo

ਨਾਸਾ ਤੇ ਇਸਰੋ ਦੀ ਚੇਤਾਵਨੀ: ਸੂਰਜ ਵਿੱਚ ਭਿਆਨਕ ਉਥਲ ਪੁਥਲ ਦੇਖਣ ਨੂੰ ਮਿਲੀ ਕੀ ਇਹ ਭਾਰਤ ਲਈ ਵੱਡਾ ਖਤਰਾ ਜਾ ਨਹੀਂ ਜਾਣੋਂ ਪੂਰਾ ਵੇਰਵਾ!

8 months ਪਹਿਲਾ

ਨਾਸਾ ਤੇ ਇਸਰੋ ਦੀ ਚੇਤਾਵਨੀ: ਸੂਰਜ ਵਿੱਚ ਭਿਆਨਕ ਉਥਲ ਪੁਥਲ ਦੇਖਣ ਨੂੰ ਮਿਲੀ ਕੀ ਇਹ ਭਾਰਤ ਲਈ ਵੱਡਾ ਖਤਰਾ ਜਾ ਨਹੀਂ ਜਾਣੋਂ ਪੂਰਾ ਵੇਰਵਾ!

ਨੈਸ਼ਨਲ ਡੈਸਕ: ਸੂਰਜ ਵਿੱਚ ਇਸ ਸਮੇਂ ਤੀਬਰ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਕਾਰਨ ਵਿਗਿਆਨੀਆਂ ਵਿੱਚ ਚਿੰਤਾ ਵਧ ਗਈ ਹੈ। ਖਗੋਲ ਵਿਗਿਆਨੀਆਂ ਦੇ ਮੁਤਾਬਕ ਸੂਰਜ ਤੋਂ ਲਗਾਤਾਰ ਤਾਕਤਵਰ ਸੌਰ ਤੂਫਾਨ ਨਿਕਲ ਰਹੇ ਹਨ ਅਤੇ ਇਹ ਤੂਫਾਨ ਧਰਤੀ ਦੇ ਵਾਤਾਵਰਣ ਤੱਕ ਪਹੁੰਚ ਰਹੇ ਹਨ। ਇੱਕ ਫਰਵਰੀ ਤੋਂ ਸੂਰਜ ਵੱਲੋਂ ਬਹੁਤ ਸ਼ਕਤੀਸ਼ਾਲੀ ਸੌਰ ਫਲੇਅਰ ਜਾਰੀ ਹੋ ਰਹੇ ਹਨ ਜਿਸ ਨਾਲ ਧਰਤੀ ਦੇ ਸੰਚਾਰ ਪ੍ਰਣਾਲੀਆਂ ਤੇ ਪ੍ਰਭਾਵ ਪੈਣ ਦੀ ਸੰਭਾਵਨਾ ਵਧ ਗਈ ਹੈ।

ਸਰੀਰ ਨੂੰ ਮਿਲੇ ਤਰੋਤਾਜ਼ਗੀ, ਦਿਮਾਗ ਰਹੇ ਤੰਦਰੁਸਤ: ਪੀਓ ਇਹ ਸਾਦਾ ਮਿਸ਼ਰਣ

ਇਸਰੋ ਅਤੇ ਨਾਸਾ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਰੇਡੀਓ ਸਿਗਨਲ ਬਾਘਿਤ ਹੋ ਸਕਦੇ ਹਨ ਅਤੇ ਕੁਝ ਖੇਤਰਾਂ ਵਿੱਚ ਪਾਵਰ ਗ੍ਰਿਡ ਵੀ ਪ੍ਰਭਾਵਿਤ ਹੋ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੌਰ ਫਲੇਅਰ ਦਰਅਸਲ ਸੂਰਜ ਦੇ ਅੰਦਰ ਹੋਣ ਵਾਲੇ ਤੀਬਰ ਵਿਸਫੋਟਾਂ ਦਾ ਨਤੀਜਾ ਹੁੰਦੇ ਹਨ ਅਤੇ ਇਹ ਚੁੰਬਕੀ ਊਰਜਾ ਨਾਲ ਭਰੇ ਹੁੰਦੇ ਹਨ। ਜਦੋਂ ਇਹ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਨਾਲ ਟਕਰਾਉਂਦੇ ਹਨ ਤਾਂ ਸੰਚਾਰ ਪ੍ਰਣਾਲੀਆਂ ਅਤੇ ਸੈਟੇਲਾਈਟ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ।

 

ਲੋਕ ਸਭਾ ‘ਚ ਹੰਗਾਮਾ: ਪਹਿਲੀ ਵਾਰ 22 ਸਾਲਾਂ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਬਿਨਾਂ ਪ੍ਰਸਤਾਵ ਪਾਸ।

ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਦਿਨ ਸੂਰਜ ਦੀ ਗਤੀਵਿਧੀ ਹੋਰ ਵਧ ਸਕਦੀ ਹੈ ਜਿਸ ਕਰਕੇ ਸਾਵਧਾਨੀ ਬਰਤਣ ਦੀ ਲੋੜ ਹੈ। ਖਗੋਲ ਵਿਗਿਆਨ ਕੇਂਦਰਾਂ ਨੇ ਸਥਿਤੀ ‘ਤੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਸੰਚਾਰ ਸੇਵਾਵਾਂ ਵਿੱਚ ਰੁਕਾਵਟ ਆਏ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹੈ।

Turbulence Poses Major Threat

Turbulence Poses Major Threat

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.