Last Updated: November 22, 2026

Dainik Savera Times Logo

ਮੋਹਾਲੀ ਵਿੱਚ ਭਿਆਨਕ ਹਾਦਸਾ: ਫਾਰਚੂਨਰ ਪਲਟਣ ਨਾਲ ਜਿੰਮ ਮਾਲਕ ਸਮੇਤ ਦੋ ਦੀ ਮੌਤ

10 July 2026 ਅੱਪਡੇਟ ਕੀਤਾ ਗਿਆ

ਮੋਹਾਲੀ ਵਿੱਚ ਭਿਆਨਕ ਹਾਦਸਾ: ਫਾਰਚੂਨਰ ਪਲਟਣ ਨਾਲ ਜਿੰਮ ਮਾਲਕ ਸਮੇਤ ਦੋ ਦੀ ਮੌਤ

ਮੋਹਾਲੀ: ਸ਼ੁੱਕਰਵਾਰ ਸਵੇਰੇ ਮੋਹਾਲੀ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਜਿੰਮ ਮਾਲਕ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਇੱਕ ਫਾਰਚੂਨਰ ਕਾਰ ਅਚਾਨਕ ਸਾਹਮਣੇ ਆਏ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ।

ਇਸ ਹਾਦਸੇ ਵਿੱਚ 23 ਸਾਲਾ ਜਿੰਮ ਮਾਲਕ ਮਨਜੋਤ ਸਿੰਘ ਅਤੇ ਕਾਰ ਚਲਾ ਰਹੇ ਡਰਾਈਵਰ ਰਵੀ ਕੁਮਾਰ ਦੀ ਮੌਤ ਹੋ ਗਈ। ਦੋਵੇਂ ਲੁਧਿਆਣਾ ਦੇ ਰਹਿਣ ਵਾਲੇ ਸਨ। ਕਾਰ ਵਿੱਚ ਸਵਾਰ ਹੋਰ ਦੋ ਵਿਅਕਤੀ ਵਾਲ-ਵਾਲ ਬਚ ਗਏ।

ITI ਚੌਕ ਨੇੜੇ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ ਮਨਜੋਤ ਸਿੰਘ ਲੁਧਿਆਣਾ ਦੇ ਬੀਆਰਐਸ ਨਗਰ ਦਾ ਰਹਿਣ ਵਾਲਾ ਸੀ। ਉਸਦੇ ਪਿਤਾ ਅਮਰਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮਨਜੋਤ ਵੀਰਵਾਰ ਰਾਤ ਕਰੀਬ 11:45 ਵਜੇ ਆਪਣੇ ਦੋਸਤ ਆਕਾਸ਼ ਵਰਮਾ, ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਅਤੇ ਡਰਾਈਵਰ ਰਵੀ ਕੁਮਾਰ ਨਾਲ ਫਾਰਚੂਨਰ ਕਾਰ ਵਿੱਚ ਦਿੱਲੀ ਲਈ ਰਵਾਨਾ ਹੋਇਆ ਸੀ।

ਸ਼ੁੱਕਰਵਾਰ ਸਵੇਰੇ ਜਦੋਂ ਕਾਰ ਲਾਲੜੂ ਦੇ ਆਈਟੀਆਈ ਚੌਕ ਨੇੜੇ ਪਹੁੰਚੀ ਤਾਂ ਅਚਾਨਕ ਇੱਕ ਜਾਨਵਰ ਸੜਕ ‘ਤੇ ਆ ਗਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਰਵੀ ਕੁਮਾਰ ਕਾਰ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਵਾਹਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ।

ਇਹ ਵੀ ਪੜੋਂ: 

ਖੇੜੀ ਬਾਬਾ ਦਾ ਦਾਅਵਾ, ‘ਛੱਡ ਦਿੱਤਾ ਅਫੀਮ ਦਾ ਸੇਵਨ’, ਪਹਿਲੀ ਪਤਨੀ ਦੇ ਟਿੱਪਣੀਆ ‘ਤੇ ਦਿੱਤੀ ਸਖ਼ਤ ਚੇਤਾਵਨੀ

ਦੋ ਲੋਕਾਂ ਦੀ ਮੌਤ, ਦੋ ਸੁਰੱਖਿਅਤ

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਕਾਰਨ ਮਨਜੋਤ ਸਿੰਘ ਅਤੇ ਡਰਾਈਵਰ ਰਵੀ ਕੁਮਾਰ ਦੀ ਮੌਤ ਹੋ ਗਈ।

ਕਾਰ ਵਿੱਚ ਮੌਜੂਦ ਆਕਾਸ਼ ਵਰਮਾ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਪਹੁੰਚਿਆ।

ਇਹ ਵੀ ਪੜੋਂ:  

ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ ਚੁੱਕਿਆ ਕੇਤਨ ਅਗਰਵਾਲ ਮਾਮਲਾ ਤੇ ਕੀਤਾ Men Bill ਦਾ ਜ਼ਿਕਰ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tragic accident in Mohali

Tragic accident in Mohali

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.