Last Updated: October 10, 2026

Dainik Savera Times Logo

ਬੈਂਗਲੁਰੂ ‘ਚ ਮੌਤ ਦਾ ਮੰਜ਼ਰ! ਚੱਟਾਨ ਡਿੱਗਣ ਨਾਲ 7 ਮਜ਼ਦੂਰਾਂ ਦੀ ਦਰਦਨਾਕ ਮੌਤ

3 months ਪਹਿਲਾ

ਬੈਂਗਲੁਰੂ ‘ਚ ਮੌਤ ਦਾ ਮੰਜ਼ਰ! ਚੱਟਾਨ ਡਿੱਗਣ ਨਾਲ 7 ਮਜ਼ਦੂਰਾਂ ਦੀ ਦਰਦਨਾਕ ਮੌਤ

ਨੈਸ਼ਨਲ ਨਿਊਜ਼ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਮਦਾਪਟਨਾ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਪੱਥਰ ਦੀ ਖੱਡ ਵਿੱਚ ਵੱਡਾ ਹਾਦਸਾ ਵਾਪਰ ਗਿਆ। ਖੁਦਾਈ ਦੌਰਾਨ ਕਰੀਬ 40 ਫੁੱਟ ਉੱਚਾਈ ਤੋਂ ਇੱਕ ਵਿਸ਼ਾਲ ਚੱਟਾਨ ਅਚਾਨਕ ਖਿਸਕ ਕੇ ਮਜ਼ਦੂਰਾਂ ਉੱਤੇ ਡਿੱਗ ਪਈ। ਇਸ ਦਰਦਨਾਕ ਹਾਦਸੇ ਵਿੱਚ ਬਿਹਾਰ ਦੇ ਰਹਿਣ ਵਾਲੇ 7 ਦਿਹਾੜੀਦਾਰ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਘਟਨਾ ਵੇਲੇ ਖੱਡ ਵਿੱਚ ਲਗਭਗ 18 ਮਜ਼ਦੂਰ ਕੰਮ ਕਰ ਰਹੇ ਸਨ। ਚੱਟਾਨ ਇੰਨੀ ਭਾਰੀ ਸੀ ਕਿ ਕਿਸੇ ਨੂੰ ਵੀ ਬਚਣ ਦਾ ਮੌਕਾ ਨਹੀਂ ਮਿਲਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਲੰਬੇ ਰਾਹਤ ਕਾਰਜ ਤੋਂ ਬਾਅਦ ਮਲਬੇ ਹੇਠੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

ਮਿਥੁਨ ਰਾਸ਼ੀਫਲ 1 ਜੁਲਾਈ 2026: ਕਰੀਅਰ ਵਿੱਚ ਮਿਲਣਗੇ ਨਵੇਂ ਮੌਕੇ, ਸੋਚ-ਸਮਝ ਕੇ ਲਓ ਵਿੱਤੀ ਫੈਸਲੇ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਖੱਡ ਵਿੱਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਇਸ ਹਾਦਸੇ ਨੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

WhatsApp ਨੇ ਯੂਜ਼ਰਨੇਮ ਫੀਚਰ ‘ਤੇ ਤੋੜੀ ਚੁੱਪੀ, ਜਾਣੋ ਕੀ ਹੋਵੇਗਾ ਨਵਾਂ ਅਤੇ ਕਿੰਨੀ ਰਹੇਗੀ ਸੁਰੱਖਿਆ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.