skip to content

Last Updated: November 7, 2026

Dainik Savera Times Logo

Real-time brain tracking! ਸਿੰਧੂ ਨੇ ਮੈਚ ਦੌਰਾਨ ਪਹਿਨਿਆ ‘ਟੈਂਪਲ’

25 April 2026 ਅੱਪਡੇਟ ਕੀਤਾ ਗਿਆ

Real-time brain tracking! ਸਿੰਧੂ ਨੇ ਮੈਚ ਦੌਰਾਨ ਪਹਿਨਿਆ ‘ਟੈਂਪਲ’

ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੇ ਉਬਰ ਕਪ ਵਿੱਚ ਡੈਨਮਾਰਕ ਖ਼ਿਲਾਫ਼ ਮੈਚ ਦੌਰਾਨ ਪਹਿਨੇ ਡਿਵਾਈਸ ਕਾਰਨ ਕਾਫ਼ੀ ਚਰਚਾ ਬਟੋਰੀ। ਸਿੰਧੂ ਨੇ ਦਸੰਬਰ 2024 ਵਿੱਚ ਵੈਂਕਟ ਦੱਤਾ ਸਾਈ ਨਾਲ ਵਿਆਹ ਕੀਤਾ ਸੀ, ਜੋ ਟਾਟਾ ਮਾਈਨਿੰਗ ਕੰਪਨੀ ਪੋਸਿਡੈਕਸ ਵਿੱਚ ਐਗਜ਼ਿਕਿਊਟਿਵ ਡਾਇਰੈਕਟਰ ਹਨ।

ਸੂਤਰਾ ਦੇ ਹਵਾਲੇ ਦੌਰਾਨ ਸਿੰਧੂ ਨੇ ਕਿਹਾ ਕਿ ਵੈਂਕਟ ਨੂੰ ਭਾਵੇਂ ਬੈਡਮਿੰਟਨ ਦੀ ਤਕਨੀਕੀ ਜਾਣਕਾਰੀ ਨਹੀਂ, ਪਰ ਉਹ ਖੇਡ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਤਕਨੀਕੀ ਤੌਰ ‘ਤੇ ਮਜ਼ਬੂਤ ਹਨ ਅਤੇ ਖੇਡ ਵਿੱਚ ਟੈਕਨਿਕਲ ਤਰੀਕੇ ਨਾਲ ਯੋਗਦਾਨ ਦੇਣਾ ਚਾਹੁੰਦੇ ਹਨ, ਜੋ ਸਿੰਧੂ ਲਈ ਫ਼ਾਇਦੇਮੰਦ ਹੋ ਸਕਦਾ ਹੈ।

ਟੈਂਪਲ’ Zomato ਦੇ ਫਾਊਂਡਰ ਦੀਪਿੰਦਰ ਗੋਯਲ ਦੁਆਰਾ ਬਣਾਇਆ ਗਿਆ ਇੱਕ ਨਵਾਂ ਵੇਅਰੇਬਲ ਡਿਵਾਈਸ ਹੈ, ਜੋ ਇਸ ਵੇਲੇ ਟੈਸਟਿੰਗ ਵਿੱਚ ਹੈ। ਇਹ ਸਿੰਧੂ ਦੇ ਮੈਚ ਦੌਰਾਨ ਉਸਦੇ ਮੱਥੇ ਵਿੱਚ ਖੂਨ ਦੇ ਬਹਾਅ ਅਤੇ ਮਾਨਸਿਕ ਪ੍ਰਤੀਕਿਰਿਆ ਨੂੰ ਰੀਅਲ ਟਾਈਮ ਵਿੱਚ ਟ੍ਰੈਕ ਕਰਦਾ ਹੈ।

ਸਿੰਧੂ ਨੇ ਉਬਰ ਕਪ ਵਿੱਚ ਪਹਿਲੀ ਵਾਰ ਇਹ ਡਿਵਾਈਸ ਪਹਿਨ ਕੇ ਮੈਚ ਖੇਡਿਆ। ਇਹ ਖਿਡਾਰੀ ਨੂੰ ਲਗਾਤਾਰ ਫੀਡਬੈਕ ਦਿੰਦਾ ਹੈ, ਜਿਸ ਨਾਲ ਪ੍ਰਦਰਸ਼ਨ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਸਦਾ ਅਸਰ ਕਿੰਨਾ ਹੋਵੇਗਾ, ਇਹ ਹਾਲੇ ਸਪਸ਼ਟ ਨਹੀਂ, ਪਰ ਜੇ ਇਹ ਸਫਲ ਰਿਹਾ ਤਾਂ ਹੋਰ ਖੇਡਾਂ ਵਿੱਚ ਵੀ ਇਸਦੀ ਵਰਤੋਂ ਹੋ ਸਕਦੀ ਹੈ।

ਡਿਵਾਈਸ ਦੀਆਂ ਖ਼ਾਸੀਅਤ

ਇਹ ਡਿਵਾਈਸ ਲਗਭਗ 1 ਇੰਚ ਲੰਬਾ ਹੈ ਅਤੇ ਇਸ ਵਿੱਚ ਬਲੂਟੂਥ ਨਹੀਂ ਵਰਤਿਆ ਜਾਂਦਾ। ਇੱਕ ਵਾਰ ਪਹਿਨਣ ‘ਤੇ ਇਹ 3–4 ਘੰਟੇ ਤੱਕ ਚੱਲ ਸਕਦਾ ਹੈ। ਇਹ ਹਾਲੇ ਬਾਜ਼ਾਰ ਵਿੱਚ ਉਪਲਬਧ ਨਹੀਂ, ਪਰ ਜੇ ਸਿੰਧੂ ‘ਤੇ ਇਸਦਾ ਟੈਸਟ ਸਫਲ ਰਿਹਾ ਤਾਂ ਇਹ ਖੇਡਾਂ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।

ਸਿੰਧੂ ਦੀ ਪ੍ਰਤੀਕਿਰਿਆ 

ਦੋ ਮੈਚ ਜਿੱਤਣ ਤੋਂ ਬਾਅਦ ਸਿੰਧੂ ਨੇ ‘ਟੈਂਪਲ’ ਪਹਿਨੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਦੋ ਘੰਟਿਆਂ ਵਿੱਚ ਦੋ ਮੈਚ ਖੇਡਣਾ ਮੁਸ਼ਕਲ ਸੀ, ਪਰ ਭਾਰਤ ਲਈ ਜਿੱਤ ਹਾਸਲ ਕਰਕੇ ਉਹ ਬਹੁਤ ਖੁਸ਼ ਹੈ।

tracking-temple-device-match

tracking-temple-device-match

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.