
ਪੰਜਾਬ ਡੈਸਕ (ਦੈਨਿਕ ਸਵੇਰਾ):ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਆਪਣਾ ਰੌਬ ਦਿਖਾਉਣ ਲਈ ਤਿਆਰ ਹੈ। ਲੂ ਅਤੇ ਤਪਸ਼ ਤੋਂ ਬਚਣ ਲਈ ਘਰੋਂ ਬਾਹਰ ਨਿਕਲਦੇ ਸਮੇਂ ਖ਼ਾਸ ਸਾਵਧਾਨੀ ਵਰਤੋ। ਮੀਂਹ ਬਾਰੇ ਇਸ ਵੇਲੇ ਕੋਈ ਸੰਕੇਤ ਨਹੀਂ ਮਿਲ ਰਹੇ। ਜਲੰਧਰ ‘ਚ ਤਾਪਮਾਨ ਲਗਭਗ 34 ਡਿਗਰੀ ਤੱਕ ਪਹੁੰਚ ਚੁੱਕਾ ਹੈ ਅਤੇ ਦਿਨ ਦੇ ਸਮੇਂ ਹਲਕੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ। ਕਨਕਾਂ ਦੀ ਵਾਡੀ ਦੇ ਮਸੇਂ ਚਲਦੇ ਕਿਸਾਨਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਅਤੇ ਚੰਡੀਗੜ੍ਹ ‘ਚ ਤੇਜ਼ ਧੁੱਪ ਕਾਰਨ ਤਾਪਮਾਨ ਵਧ ਰਿਹਾ ਹੈ। ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਸੈਲਸੀਅਸ ਵਧ ਗਿਆ।
ਪੰਜਾਬ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਇਸ ਵੇਲੇ ਗਰਮੀ ਵੱਧ ਰਹੀ ਹੈ, ਤਾਪਮਾਨ 34–39 ਡਿਗਰੀ ਤੱਕ ਜਾ ਰਿਹਾ ਹੈ ਅਤੇ ਅਗਲੇ ਦਿਨਾਂ ਵਿੱਚ ਵੀ ਗਰਮੀ ਹੋਰ ਤੇਜ਼ ਰਹਿਣ ਦੀ ਸੰਭਾਵਨਾ ਹੈ। ਮੀਂਹ ਦੇ ਚਾਂਸ ਬਹੁਤ ਘੱਟ ਹਨ। ਪਰ ਜੇ ਗੱਲ ਕਰੀਏ ਤਾਂ
ਅੰਮ੍ਰਿਤਸਰ ਦੇ ਕਿਤੇ ਕਿਤੇ ਬੱਦਲ, ਕਦੇ ਹਲਕੀ ਬੂੰਦਾਬਾਂਦੀ ਦੇ ਸੰਕੇਤ ਜ਼ਰੂਰ ਮਿਲੇ ਹਨ।
ਕੁਝ ਜ਼ਿਲ੍ਹਿਆਂ ਦਾ ਹਾਲ
ਅੰਮ੍ਰਿਤਸਰ – ਕਿਤੇ ਕਿਤੇ ਬੱਦਲ, ਕਦੇ ਹਲਕੀ ਬੂੰਦਾਬਾਂਦੀ ਦੇ ਸੰਕੇਤ
ਲੁਧਿਆਣਾ – ਗਰਮੀ ਤੇ ਹਲਕਾ ਬੱਦਲ, ਤਾਪਮਾਨ 30°C ਤੋਂ ਉੱਪਰ
ਬਠਿੰਡਾ – ਧੁੱਪ ਤੇ ਤਪਸ਼, ਕਿਤੇ ਕਿਤੇ ਪੈਚੀ ਬਾਰਿਸ਼ ਦੇ ਨਿਸ਼ਾਨ
ਫਿਰੋਜ਼ਪੁਰ, ਮੋਗਾ, ਗੁਰਦਾਸਪੁਰ – ਜ਼ਿਆਦਾਤਰ ਧੁੱਪ, ਗਰਮੀ ਵੱਧਦੀ ਹੋਈ
ਅਗਲੇ ਦਿਨ੍ਹਾਂ ‘ਚ ਗਰਮੀ ਹੋਰ ਤੇਜ਼ ਹੋਵੇਗੀ, ਮਨ ਕੇ ਚਲੋ ਕੀ ਆਪਨੇ ਜ਼ਿਲੇ ਦਾ ਤਾਪਮਾਨ 37–42°C ਤੱਕ ਜਾ ਸਕਦਾ ਹੈ ਮੀਂਹ ਦੀ ਸੰਭਾਵਨਾ ਹੈ। ਇਹ ਵੀ ਮੰਨ ਕੇ ਚਲੋ ਬਹੁਤ ਘੱਟ ਦਿਨ ਵੇਲੇ ਹਵਾਵਾਂ ਚੱਲਦੀਆਂ ਰਹਿਣਗੀਆਂ।