skip to content

Last Updated: November 25, 2026

Dainik Savera Times Logo

ਫ਼ਿਲਮ “ਦਿ ਰਾਜਾ ਸਾਹਿਬ” ਦੇ ਗੀਤ ਲਾਂਚ ਸਮਾਰੋਹ ਵਿੱਚ ਹੰਗਾਮੇ ਤੋਂ ਬਾਅਦ ਆਰਗੇਨਾਈਜ਼ਰਾਂ ਖ਼ਿਲਾਫ਼ ਕੇਸ ਦਰਜ!

19 December 2025 ਅੱਪਡੇਟ ਕੀਤਾ ਗਿਆ

ਫ਼ਿਲਮ “ਦਿ ਰਾਜਾ ਸਾਹਿਬ” ਦੇ ਗੀਤ ਲਾਂਚ ਸਮਾਰੋਹ ਵਿੱਚ ਹੰਗਾਮੇ ਤੋਂ ਬਾਅਦ ਆਰਗੇਨਾਈਜ਼ਰਾਂ ਖ਼ਿਲਾਫ਼ ਕੇਸ ਦਰਜ!

ਨਵੀਂ ਦਿਲੀ: ਪ੍ਰਭਾਸ ਦੀ ਆਉਣ ਵਾਲੀ ਫਿਲਮ ‘ਦ ਰਾਜਾ ਸਾਹਿਬ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਅਦਾਕਾਰਾ ਨਿਧੀ ਅਗਰਵਾਲ ਹੈਦਰਾਬਾਦ ਦੇ ਲੁਲੂ ਮਾਲ ਵਿੱਚ ਹੋਏ ਇੱਕ ਇਵੈਂਟ ਦੌਰਾਨ ਮੁਸ਼ਕਲ ਹਾਲਾਤਾਂ ਵਿੱਚ ਫਸ ਗਈ। ਫਿਲਮ ਦੇ ਗੀਤ ਦੀ ਰਿਲੀਜ਼ ਲਈ ਆਯੋਜਿਤ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਫੈਨਜ਼ ਇਕੱਠੇ ਹੋ ਗਏ। ਜਿਵੇਂ ਹੀ ਨਿਧੀ ਮੰਚ ‘ਤੇ ਪਹੁੰਚੀ ਤਾਂ ਭੀੜ ਬੇਕਾਬੂ ਹੋ ਗਈ ਅਤੇ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਅਦਾਕਾਰਾ ਨੂੰ ਇਵੈਂਟ ਤੋਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣਾ ਮੁਸ਼ਕਲ ਹੋ ਗਿਆ।

ਸਫ਼ਰ ਏ ਸ਼ਹਾਦਤ 7 ਪੋਹ: ਸਰਸਾ ਵਿਛੋੜੇ ਦੀ ਦਰਦਨਾਕ ਯਾਦ

ਇਸ ਦੌਰਾਨ ਲੋਕਾਂ ਨੇ ਅਦਾਕਾਰਾ ਨਾਲ ਸੈਲਫੀ ਖਿੱਚਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਗਏ। ਵੀਡੀਓ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ ਕਿ ਨਿਧੀ ਅਗਰਵਾਲ ਆਪਣੇ ਕੱਪੜੇ ਸੰਭਾਲਦੀ ਹੋਈ ਪਰੇਸ਼ਾਨੀ ਅਤੇ ਡਰ ਦੇ ਹਾਲਾਤਾਂ ਵਿੱਚ ਨਜ਼ਰ ਆ ਰਹੀ ਹੈ। ਫੈਨਜ਼ ਦੀ ਬੇਕਾਬੂ ਭੀੜ ਕਾਰਨ ਉਨ੍ਹਾਂ ਨੂੰ ਆਪਣੀ ਕਾਰ ਤੱਕ ਪਹੁੰਚਣ ਵਿੱਚ ਕਾਫ਼ੀ ਦਿਕ਼ਤ ਆਈ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਅਦਾਕਾਰਾ ਦੀ ਹਾਲਤ ਦੇਖ ਕੇ ਸਾਹ ਰੁਕ ਗਈ। ਲੋਕਾਂ ਨੇ ਮਾਲ ਪ੍ਰਬੰਧਨ ਅਤੇ ਇਵੈਂਟ ਆਰਗੇਨਾਈਜ਼ਰਾਂ ਨੂੰ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ।

ਹਥਿਆਰ ਦੀ ਬੁਨਿਆਦੀ ਹੈਂਡਲਿੰਗ ‘ਚ ਪੁਲਿਸ ਅਧਿਕਾਰੀ ਦੀ ਨਾਕਾਮੀ

ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮਾਲ ਪ੍ਰਬੰਧਨ ਅਤੇ ਇਵੈਂਟ ਆਰਗੇਨਾਈਜ਼ਰਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਇਵੈਂਟ ਬਿਨਾਂ ਕਿਸੇ ਅਧਿਕਾਰਤ ਇਜਾਜ਼ਤ ਦੇ ਕੀਤਾ ਗਿਆ ਸੀ ਜਿਸ ਕਾਰਨ ਹਾਲਾਤ ਬੇਕਾਬੂ ਹੋਏ।

ਫਿਲਮ ‘ਦ ਰਾਜਾ ਸਾਹਿਬ’ ਵਿੱਚ ਪ੍ਰਭਾਸ ਦੇ ਨਾਲ ਨਿਧੀ ਅਗਰਵਾਲ ਅਤੇ ਮਾਲਵਿਕਾ ਮੋਹਨਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ। ਇਹ ਫਿਲਮ ਅਗਲੇ ਸਾਲ 9 ਜਨਵਰੀ ਨੂੰ ਰਿਲੀਜ਼ ਹੋਣੀ ਹੈ ਅਤੇ ਇਸ ਘਟਨਾ ਨੇ ਫਿਲਮ ਦੇ ਪ੍ਰਚਾਰ ਨੂੰ ਹੋਰ ਵੀ ਚਰਚਾ ਵਿੱਚ ਲਿਆ ਦਿੱਤਾ ਹੈ।

the-raja-sahib-song-launch-chaos

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.