skip to content

Last Updated: September 8, 2026

Dainik Savera Times Logo

ਮਾਲ ਅਧਿਕਾਰੀ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਜ਼ਮੀਨ ਵੇਚ ਰਹੇ ਹਨ ਖਲੀ ਦੇ ਇਲਜ਼ਾਮ

9 months ਪਹਿਲਾ

ਮਾਲ ਅਧਿਕਾਰੀ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਜ਼ਮੀਨ ਵੇਚ ਰਹੇ ਹਨ ਖਲੀ ਦੇ ਇਲਜ਼ਾਮ

ਨਵੀਂ ਦਿਲੀ: ਸਾਬਕਾ WWE ਚੈਂਪੀਅਨ ਦ ਗ੍ਰੇਟ ਖਲੀ ਜਿਸ ਦਾ ਅਸਲੀ ਨਾਮ ਦਲੀਪ ਰਾਣਾ ਹੈ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿੱਚ ਮਾਲ ਵਿਭਾਗ ਅਤੇ ਸਥਾਨਕ ਤਹਿਸੀਲਦਾਰ ‘ਤੇ ਜ਼ਮੀਨ ਦੀ ਗਲਤ ਵੰਡ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਖਲੀ ਨੇ ਇਸ ਮਾਮਲੇ ਨੂੰ ਲੈ ਕੇ ਸਿਰਮੌਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਿਯੰਕਾ ਵਰਮਾ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਜ਼ਿਲ੍ਹਾ ਮੈਜਿਸਟ੍ਰੇਟ ਪ੍ਰਿਯੰਕਾ ਵਰਮਾ ਨੇ ਸ਼ਿਕਾਇਤ ਸੁਣਦੇ ਹੋਏ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦਲੀਪ ਰਾਣਾ ਸਮੇਤ ਕਈ ਔਰਤਾਂ ਇਸ ਵਿਵਾਦਿਤ ਜ਼ਮੀਨ ਦੇ ਮਾਮਲੇ ਨਾਲ ਜੁੜੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਪਹੁੰਚੀਆਂ ਹਨ।

ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋ ਬਾਅਦ, 500 ਕਰੋੜ ਦੇ ਬ੍ਰੀਫਕੇਸ ਵਾਲੇ ਮੁੱਖ ਮੰਤਰੀ

ਉਨ੍ਹਾਂ ਇਲਜ਼ਾਮ ਲਗਾਇਆ ਕਿ ਮਾਲ ਅਧਿਕਾਰੀ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਨੂੰ ਕਿਸੇ ਹੋਰ ਧਿਰ ਨੂੰ ਵੇਚ ਦਿੱਤਾ ਗਿਆ ਹੈ। ਖਲੀ ਨੇ ਦੱਸਿਆ ਕਿ 20 ਮਈ ਅਤੇ 18 ਜੁਲਾਈ ਨੂੰ ਵੀ ਜ਼ਮੀਨ ‘ਤੇ ਗੈਰ ਕਾਨੂੰਨੀ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪਿੰਡ ਵਾਸੀਆਂ ਅਤੇ ਸ਼ਿਕਾਇਤਕਰਤਾਵਾਂ ਨੇ ਨਾਕਾਮ ਕਰ ਦਿੱਤਾ ਸੀ। ਖਲੀ ਨੇ ਸਬੰਧਤ ਅਧਿਕਾਰੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਲੇਬਰ ਦੇ ਪੈਸੇ ਮੰਗੇ ਤਾਂ ਕੋਠੀ ਮਾਲਕ ਨੇ ਦਿੱਤੀ ਜਾਨੋਂ-ਮਾਰਨ ਦੀ ਧਮਕੀ, ਰਾਜ ਮਿਸਤਰੀ ਨੇ ਫਾਹਾ ਲਾ ਕੇ ਜੀਵਨ-ਲੀਲ੍ਹਾ ਕੀਤੀ ਸਮਾਪਤ

ਉਨ੍ਹਾਂ ਨੇ ਉਲਟਾ ਖਲੀ ‘ਤੇ ਇਲਜ਼ਾਮ ਲਗਾਇਆ ਕਿ ਉਹ ਖੁਦ ਜ਼ਬਰਦਸਤੀ ਜ਼ਮੀਨ ‘ਤੇ ਕਬਜ਼ਾ ਕਰ ਰਿਹਾ ਹੈ ਅਤੇ ਪਹਿਲਾਂ ਵੀ ਪੰਜਾਬ ਦੇ ਕੁਝ ਲੋਕਾਂ ਨਾਲ ਮਿਲ ਕੇ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.