ਅੰਤਰਰਾਸ਼ਟਰੀ ਡੈਸਕ: ਅੰਤਰਰਾਸ਼ਟਰੀ ਵਿੱਤੀ ਨਿਗਰਾਨੀ ਸੰਸਥਾ ਫਾਇਨੈਂਸ਼ਲ ਐਕਸ਼ਨ ਟਾਸਕ ਫੋਰਸ (FATF) ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਗ੍ਰੇ ਲਿਸਟ ਤੋਂ ਹਟਾਏ ਜਾਣ ਦੇ ਬਾਵਜੂਦ, ਉਹ ਮਨੀ ਲਾਂਡਰਿੰਗ ਅਤੇ ਆਤੰਕਵਾਦੀ ਫੰਡਿੰਗ ਦੇ ਖ਼ਤਰੇ ਤੋਂ ਬਚਿਆ ਨਹੀਂ ਹੈ। ਇਹ ਬਿਆਨ FATF ਦੀ ਚੇਅਰਪ੍ਰਸਨ ਐਲੀਸਾ ਡੇ ਅੰਦਾ ਮਾਦਰਾਜੋ ਨੇ ਫਰਾਂਸ ਵਿੱਚ ਹੋਈ ਪਲੈਨਰੀ ਮੀਟਿੰਗ ਦੌਰਾਨ ਦਿੱਤਾ। ਉਨ੍ਹਾਂ ਨੇ ਕਿਹਾ, “ਜੋ ਦੇਸ਼ ਪਹਿਲਾਂ ਗ੍ਰੇ ਲਿਸਟ ਵਿੱਚ ਰਹੇ ਹਨ, ਉਹ ਅਜੇ ਵੀ ਵਿੱਤੀ ਅਪਰਾਧਾਂ ਅਤੇ ਆਤੰਕਵਾਦੀ ਗਤੀਵਿਧੀਆਂ ਦੇ ਨਿਸ਼ਾਨੇ ਬਣ ਸਕਦੇ ਹਨ। ਗ੍ਰੇ ਲਿਸਟ ਤੋਂ ਹਟਣਾ ਕਿਸੇ ਤਰ੍ਹਾਂ ਦੀ ਛੂਟ ਨਹੀਂ। ਅਸੀਂ ਸਾਰੇ ਦੇਸ਼ਾਂ ਨੂੰ, ਖਾਸ ਕਰਕੇ ਉਹਨਾਂ ਨੂੰ ਜੋ ਹਾਲ ਹੀ ਵਿੱਚ ਲਿਸਟ ਤੋਂ ਬਾਹਰ ਆਏ ਹਨ, ਅਪੀਲ ਕਰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਜਾਰੀ ਰੱਖਣ।”
ਭਾਰਤ ਦੀ ਰੱਖਿਆ ‘ਚ ਨਵਾਂ ਅਧਿਆਇ: HTT-40 ਨੇ ਭਰੀ ਪਹਿਲੀ ਉਡਾਣ
FATF ਨੇ ਇਹ ਵੀ ਵਾਅਜ਼ਹ ਕੀਤਾ ਕਿ ਪਾਕਿਸਤਾਨ ਨੂੰ ਅਕਤੂਬਰ 2022 ਵਿੱਚ ਗ੍ਰੇ ਲਿਸਟ ਤੋਂ ਹਟਾਇਆ ਗਿਆ ਸੀ, ਪਰ ਉਹ ਅਜੇ ਵੀ ਐਸ਼ੀਆ ਪੈਸਿਫਿਕ ਗਰੁੱਪ ਦੀ ਨਿਗਰਾਨੀ ਹੇਠ ਹੈ। ਇਹ ਗਰੁੱਪ ਇਹ ਯਕੀਨੀ ਬਣਾਉਂਦਾ ਹੈ ਕਿ ਪਾਕਿਸਤਾਨ FATF ਦੇ ਮਾਪਦੰਡਾਂ ‘ਤੇ ਲਗਾਤਾਰ ਪੂਰਾ ਉਤਰੇ ਅਤੇ ਆਪਣੀ ਵਚਨਬੱਧਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖੇ। ਇਹ ਚੇਤਾਵਨੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕਈ ਅੰਤਰਰਾਸ਼ਟਰੀ ਰਿਪੋਰਟਾਂ ਵਿੱਚ ਇਹ ਦਰਸਾਇਆ ਗਿਆ ਕਿ ਡਿਜੀਟਲ ਮਾਧਿਅਮ ਰਾਹੀਂ ਆਤੰਕਵਾਦੀ ਗਠਜੋੜਾਂ ਨੂੰ ਵਿੱਤੀ ਸਹਾਇਤਾ ਮਿਲ ਰਹੀ ਹੈ, ਜਿਸ ਵਿੱਚ ਪਾਕਿਸਤਾਨ ਦੀ ਭੂਮਿਕਾ ਉੱਘਰ ਕੇ ਸਾਹਮਣੇ ਆਈ ਹੈ। FATF ਨੇ ਇਹ ਵੀ ਉਜਾਗਰ ਕੀਤਾ ਕਿ ਵਿੱਤੀ ਅਪਰਾਧ ਅਤੇ ਨਰਕੋ-ਟੈਰਰਿਜ਼ਮ ਨੂੰ ਰੋਕਣ ਲਈ ਲਗਾਤਾਰ ਨਿਗਰਾਨੀ ਅਤੇ ਢੁਕਵੀਂ ਕਾਰਵਾਈ ਬਹੁਤ ਜ਼ਰੂਰੀ ਹੈ।
ਟਰੰਪ ਨੇ ਰੱਦ ਕੀਤੀ ਗੱਲਬਾਤ, ਪਰ ਕਾਰਨੀ ਨੇ ਖੋਲ੍ਹੇ ਸੰਵਾਦ ਦੇ ਦਰਵਾਜ਼ੇ
ਭਾਰਤ ਵੱਲੋਂ ਵੀ ਪਾਕਿਸਤਾਨ ‘ਤੇ ਆਤੰਕਵਾਦ ਨੂੰ ਆਸਰਾ ਦੇਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ ਅਤੇ ਇਹ ਮਸਲਾ ਕਈ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਇਆ ਗਿਆ ਹੈ। FATF ਦੀ ਤਾਜ਼ਾ ਚੇਤਾਵਨੀ ਭਾਰਤ ਦੀਆਂ ਚਿੰਤਾਵਾਂ ਨੂੰ ਹੋਰ ਮਜ਼ਬੂਤੀ ਦਿੰਦੀ ਹੈ। FATF ਨੇ ਸਾਰੇ ਮੈਂਬਰ ਦੇਸ਼ਾਂ ਨੂੰ ਯਾਦ ਦਿਵਾਇਆ ਕਿ ਗ੍ਰੇ ਲਿਸਟ ਤੋਂ ਹਟਾਏ ਜਾਣ ਨਾਲ ਕੋਈ ਵੀ ਦੇਸ਼ ਆਤਮਚਿੰਤਨ ਤੋਂ ਮੁਕਤ ਨਹੀਂ ਹੋ ਜਾਂਦਾ, ਅਤੇ ਵਿਸ਼ਵ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਅਤੇ ਸੰਘਰਸ਼ ਜ਼ਰੂਰੀ ਹੈ।