skip to content

Last Updated: November 23, 2026

Dainik Savera Times Logo

NEET ਪੇਪਰ ਲੀਕ ਮਾਮਲਾ: ਜੰਤਰ-ਮੰਤਰ ’ਤੇ ਤਣਾਅ ਦੇ ਸੰਕੇਤ? ਅੱਥਰੂ ਗੈਸ ਦੇ ਗੋਲਿਆਂ ਦੀ ਖ਼ਬਰ ਨੇ ਵਧਾਈ ਚਿੰਤਾ

19 July 2026 ਅੱਪਡੇਟ ਕੀਤਾ ਗਿਆ

NEET ਪੇਪਰ ਲੀਕ ਮਾਮਲਾ: ਜੰਤਰ-ਮੰਤਰ ’ਤੇ ਤਣਾਅ ਦੇ ਸੰਕੇਤ? ਅੱਥਰੂ ਗੈਸ ਦੇ ਗੋਲਿਆਂ ਦੀ ਖ਼ਬਰ ਨੇ ਵਧਾਈ ਚਿੰਤਾ

ਨੈਸ਼ਨਲ ਨਿਊਜ਼ : ਦੇਸ਼ ਭਰ ਵਿੱਚ ਚਰਚਾ ਦਾ ਕੇਂਦਰ ਬਣੇ NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਹੁਣ ਨਵੇਂ ਮੋੜ ‘ਤੇ ਪਹੁੰਚ ਗਿਆ ਹੈ। ਭੁੱਖ ਹੜਤਾਲ ਦੇ 21ਵੇਂ ਦਿਨ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੂੰ ਪੁਲਿਸ ਵੱਲੋਂ ਹਸਪਤਾਲ ਲਿਜਾਣ ਤੋਂ ਬਾਅਦ ਪ੍ਰਦਰਸ਼ਨ ਸਥਾਨ ‘ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਇਸ ਦੌਰਾਨ ਅੰਦੋਲਨ ਨਾਲ ਜੁੜੇ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੁਝ ਲੋਕ ਪ੍ਰਦਰਸ਼ਨ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

ਇਸੇ ਵਿਚਕਾਰ ਸਫਦਰਜੰਗ ਹਸਪਤਾਲ ਵਿੱਚ ਦਾਖਲ ਸੋਨਮ ਵਾਂਗਚੁਕ ਨੇ ਆਪਣੀ ਪਤਨੀ ਗੀਤਾਂਜਲੀ ਅੰਗਮੋ ਰਾਹੀਂ ਦੇਸ਼ ਵਾਸੀਆਂ ਲਈ ਇੱਕ ਸੰਦੇਸ਼ ਜਾਰੀ ਕੀਤਾ ਹੈ। ਆਪਣੇ ਹੱਥ ਨਾਲ ਲਿਖੇ ਨੋਟ ਵਿੱਚ ਉਨ੍ਹਾਂ ਨੇ 20 ਜੁਲਾਈ ਨੂੰ ਹੋਣ ਵਾਲੇ ਸੰਸਦ ਮਾਰਚ ਨੂੰ ਲੋਕਤੰਤਰ ਅਤੇ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਈ ਅਹਿਮ ਕਦਮ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੀ ਇੱਛਾ ਦੇ ਵਿਰੁੱਧ ਹਸਪਤਾਲ ਵਿੱਚ ਰੱਖਿਆ ਗਿਆ ਹੈ।

27 ਜੁਲਾਈ ਤੋਂ ਸ਼ਨੀ ਹੋਣਗੇ ਵਕਰੀ! ਇਨ੍ਹਾਂ 5 ਰਾਸ਼ੀਆਂ ਲਈ ਵਧ ਸਕਦੀਆਂ ਹਨ ਮੁਸ਼ਕਲਾਂ, ਜਾਣੋ ਬਚਾਅ ਦੇ ਉਪਾਅ

ਦੂਜੇ ਪਾਸੇ, CJP ਨੇ ਆਪਣੇ X ਹੈਂਡਲ ‘ਤੇ ਕਈ ਪੋਸਟਾਂ ਪਾ ਕਿ ਭਾਜਪਾ ਅਤੇ ਪੁਲਿਸ ‘ਤੇ ਵੱਡੇ ਦੋਸ਼ ਲਗਾਏ ਹਨ। ਪਾਰਟੀ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਅੰਦੋਲਨ ਵਾਲੀ ਜਗ੍ਹਾਂ ਤੇ ਸੱਤਾਧਾਰੀ ਪਾਰਟੀ ਆਪਣੇ 40 -50 ਬੰਦੇ ਸੱਦ ਕਿ ਉਹਨਾਂ ਤੋਂ ਗੁੰਡਾਗਰਦੀ ਕਰਵਾ ਰਹੀ ਹੈ। ਅੰਦੋਲਨ ਵਾਲੀ ਥਾਂ ਤੇ ਭੜਕਾਊ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਕਰਨ ਦੀਆਂ ਸ਼ਾਜਿਸ਼ਾ ਘੜੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਾਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰਦਸ਼ਨਕਾਰੀਆਂ ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਾਲਾਂਕਿ, ਇਸ ਮਾਮਲੇ ਵਿੱਚ ਕਈ ਦਾਅਵੇ ਅਤੇ ਦੋਸ਼ ਲਗਾਏ ਜਾ ਰਹੇ ਹਨ, ਜਿਨ੍ਹਾਂ ਬਾਰੇ ਅਧਿਕਾਰਕ ਪੁਸ਼ਟੀ ਜਾਂ ਅਦਾਲਤੀ ਨਤੀਜੇ ਸਾਹਮਣੇ ਆਉਣੇ ਬਾਕੀ ਹਨ। ਇਸ ਕਾਰਨ ਘਟਨਾਕ੍ਰਮ ‘ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਦਿੱਲੀ ਪੁਲਿਸ ਨੇ ਵੀ ਸੰਭਾਵਿਤ ਭੀੜ ਅਤੇ ਕਾਨੂੰਨ-ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਹਨ।

ਅੰਦੋਲਨਕਾਰੀਆਂ ਨੇ ਸੰਸਦ ਮਾਰਚ ਦੌਰਾਨ ਤਿੰਨ ਮੁੱਖ ਮੰਗਾਂ ਰੱਖੀਆਂ ਹਨ। ਇਨ੍ਹਾਂ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਧਾਂਦਲੀ ਲਈ ਜਵਾਬਦੇਹੀ ਤੈਅ ਕਰਨਾ, ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ੀ ਸੁਧਾਰ ਲਿਆਉਣਾ ਅਤੇ ਕੇਂਦਰੀ ਸਿੱਖਿਆ ਮੰਤਰੀ ਤੋਂ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ੇ ਦੀ ਮੰਗ ਸ਼ਾਮਲ ਹੈ।

ਜੇਕਰ ਸੰਸਦ ਮਾਰਚ ਵੱਡੇ ਪੱਧਰ ‘ਤੇ ਹੁੰਦਾ ਹੈ ਤਾਂ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਸਰਕਾਰ, ਪ੍ਰਦਰਸ਼ਨਕਾਰੀ ਅਤੇ ਪ੍ਰਸ਼ਾਸਨ ਇਸ ਸਥਿਤੀ ਨੂੰ ਕਿਵੇਂ ਸੰਭਾਲਦੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਅੰਦੋਲਨ ਦਾ ਕੀ ਨਤੀਜਾ ਨਿਕਲਦਾ ਹੈ।

ਬੱਚਿਆਂ ਦੀਆਂ ਹੱਡੀਆਂ ਬਣਾਓ ਮਜ਼ਬੂਤ, ਰੋਜ਼ ਖੁਆਓ ਮਖਾਨਾ-ਡ੍ਰਾਈ ਫਰੂਟ ਲੱਡੂ; ਕੈਲਸ਼ੀਅਮ ਤੇ ਪੋਸ਼ਣ ਦਾ ਖਜ਼ਾਨਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.