skip to content

Last Updated: November 25, 2026

Dainik Savera Times Logo

Fake Video ਤੇ ਹੁਣ ਲੱਗੇਗਾ ਵੱਡਾ ਲੇਬਲ, ਨਕਲੀ ਕੰਟੈਂਟ ਹੋਵੇਗਾ ਟਰੇਸ

23 October 2025 ਅੱਪਡੇਟ ਕੀਤਾ ਗਿਆ

Fake Video ਤੇ ਹੁਣ ਲੱਗੇਗਾ ਵੱਡਾ ਲੇਬਲ, ਨਕਲੀ ਕੰਟੈਂਟ ਹੋਵੇਗਾ ਟਰੇਸ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਡੀਪਫੇਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਫੈਲ ਰਹੀ ਗਲਤ ਸੂਚਨਾ ਅਤੇ ਚੋਣੀ ਧਾਂਦਲੀ ਨੂੰ ਰੋਕਣ ਲਈ IT Rules 2021 ਵਿੱਚ ਤਜਵੀਜ਼ੀ ਸੋਧਾਂ ਦਾ ਡਰਾਫਟ ਜਾਰੀ ਕੀਤਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮ AI-ਜਨਰੇਟ ਕੀਤੇ ਕੰਟੈਂਟ ਨੂੰ ਸਪੱਸ਼ਟ ਤੌਰ ‘ਤੇ ਲੇਬਲ ਕਰਨ ਅਤੇ ਟਰੇਸ ਕਰਨ ਦੀ ਲੋੜ ‘ਤੇ ਕੇਂਦਰਿਤ ਹਨ।

ਨਵੇਂ ਨਿਯਮਾਂ ਦੀ ਝਲਕ:

  • ਹਰ AI-ਜਨਰੇਟ ਕੰਟੈਂਟ ‘ਤੇ ਵੱਡਾ ਤੇ ਦਿੱਖਯੋਗ ਲੇਬਲ ਲਗਾਉਣਾ ਲਾਜ਼ਮੀ ਹੋਵੇਗਾ।
  • ਲੇਬਲ ਫੋਟੋ ਜਾਂ ਵੀਡੀਓ ‘ਚ ਘੱਟੋ-ਘੱਟ 10% ਏਰੀਆ ਜਾਂ ਆਡੀਓ ‘ਚ ਪਹਿਲੇ 10% ਸਮੇਂ ‘ਚ ਹੋਣਾ ਚਾਹੀਦਾ ਹੈ।
  • AI ਕੰਟੈਂਟ ਵਿੱਚ ਇੱਕ ਅਟੱਲ ਮੈਟਾਡੇਟਾ ਜਾਂ ਆਈਡੈਂਟਿਫਾਇਰ ਐਮਬੇਡ ਕੀਤਾ ਜਾਵੇਗਾ, ਜਿਸਨੂੰ ਨਾ ਮਿਟਾਇਆ ਜਾਂ ਬਦਲਿਆ ਜਾ ਸਕੇ।
  • ਕੰਟੈਂਟ ਅਪਲੋਡ ਤੋਂ ਪਹਿਲਾਂ AI ਜਾਂਚ ਲਾਜ਼ਮੀ ਹੋਵੇਗੀ।

ਹਿੰਦੂ ਨਾਗਰਿਕ ‘ਤੇ ਹਮਲਾ, ਅਵਾਮੀ ਲੀਗ ਨੇ ਅੰਤਰਿਮ ਸਰਕਾਰ ਨੂੰ ਲਾਇਆ ਦੋਸ਼

ਕਿਸ ‘ਤੇ ਲਾਗੂ ਹੋਣਗੇ ਨਿਯਮ: Facebook, YouTube, Instagram, Snapchat ਵਰਗੇ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ (SSMIs) ਨੂੰ ਇਹ ਨਿਯਮ ਲਾਗੂ ਕਰਨੇ ਹੋਣਗੇ, ਜਿਨ੍ਹਾਂ ਦੇ 50 ਲੱਖ ਤੋਂ ਵੱਧ ਯੂਜ਼ਰ ਹਨ।

ਅਸਰ ਦੀ ਵਿਸ਼ਲੇਸ਼ਣ:

  • ਯੂਜ਼ਰਾਂ ਲਈ: ਅਸਲੀ ਅਤੇ ਨਕਲੀ ਕੰਟੈਂਟ ਵਿੱਚ ਫਰਕ ਕਰਨਾ ਹੋਵੇਗਾ ਆਸਾਨ।
  • ਕੰਟੈਂਟ ਕ੍ਰਿਏਟਰਾਂ ਲਈ: AI ਕੰਟੈਂਟ ‘ਤੇ ਲੇਬਲਿੰਗ ਦੀ ਵਾਧੂ ਜ਼ਿੰਮੇਵਾਰੀ।
  • ਕੰਪਨੀਆਂ ਲਈ: ਨਵੀਂ ਟੈਕਨਾਲੋਜੀ ਵਿੱਚ ਨਿਵੇਸ਼ ਅਤੇ ਸੰਚਾਲਨ ਖਰਚ ਵਿੱਚ ਵਾਧਾ।

ਜਨਤਾ ਤੋਂ ਫੀਡਬੈਕ ਦੀ ਮੰਗ: ਮੰਤਰਾਲੇ ਨੇ 6 ਨਵੰਬਰ 2025 ਤੱਕ ਆਮ ਲੋਕਾਂ ਅਤੇ ਸਟੇਕਹੋਲਡਰਾਂ ਤੋਂ ਸੁਝਾਅ ਮੰਗੇ ਹਨ, ਜੋ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ। AI ਰਾਹੀਂ ਹੋਣ ਵਾਲੀ impersonation ਅਤੇ misinformation ਨੂੰ ਰੋਕਣ ਲਈ ਇਹ ਨਿਯਮ ਡਿਜੀਟਲ ਸੁਰੱਖਿਆ ਵੱਲ ਇੱਕ ਢੁਕਵੀਂ ਅਤੇ ਜ਼ਰੂਰੀ ਪਹਲ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.