Last Updated: November 22, 2026

Dainik Savera Times Logo

Tarn Taran : ਐਨਕਾਊਂਟਰ ਦੌਰਾਨ ਫਾਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਇੱਕ ਦੀ ਲੱਤ ‘ਚ ਲੱਗੀ ਗੋਲੀ

7 January 2026 ਅੱਪਡੇਟ ਕੀਤਾ ਗਿਆ

Tarn Taran : ਐਨਕਾਊਂਟਰ ਦੌਰਾਨ ਫਾਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਇੱਕ ਦੀ ਲੱਤ ‘ਚ ਲੱਗੀ ਗੋਲੀ

Tarn Taran News : ਤਰਨਤਾਰਨ ਪੁਲਿਸ ਨੇ ਬੀਤੀ ਰਾਤ ਐਨਕਾਉਂਟਰ ਦੌਰਾਨ ਫੋਰਚੂਨਰ ਗੱਡੀ ਸਵਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਨਸ਼ਾ ਤਸਕਰਾਂ ਵੱਲੋਂ ਪੁਲਿਸ ‘ਤੇ ਗੋਲੀ ਚਲਾਈ ਗਈ ਪਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਦੀ ਲੱਤ ਵਿੱਚ ਗੋਲੀ ਲੱਗੀ। ਗੋਲੀ ਲੱਗਣ ਕਾਰਨ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ।

Miss Pooja ਸਮੇਤ ਕਈ ਕਲਾਕਾਰਾਂ ਦੀ ਮੌਤ ਦੀ ਝੂਠੀ ਅਫ਼ਵਾਹ ਫੈਲਾਉਣ ਵਾਲੇ ਦੀ ਗੀਤਾ ਜ਼ੈਲਦਾਰ ਨੇ ਬਣਾਈ ਰੇਲ

ਜ਼ਖ਼ਮੀ ਨਸ਼ਾ ਤਸਕਰ ਦੀ ਅਵਤਾਰ ਸਿੰਘ ਬਾਬਾ ਵਾਸੀ ਸੁਰਸਿੰਘ ਅਤੇ ਦੂਜੇ ਦੀ ਜੱਜਪ੍ਰੀਤ ਸਿੰਘ ਵੱਜੋਂ ਪਹਿਚਾਣ ਹੋਈ ਹੈ। ਪੁਲਿਸ ਨੇ ਨਸ਼ਾ ਤਸਕਰ ਕੋਲੋਂ ਕੀਤੀ 770 ਗ੍ਰਾਮ ਹੈਰੋਇਨ ਡਰੱਗ ਮਨੀ ਅਤੇ ਕੰਡਾ ਵੀ ਬਰਾਮਦ ਕੀਤਾ ਹੈ। ਡੀਐਸਪੀਡੀ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਅਵਤਾਰ ਸਿੰਘ ਬਾਬਾ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਜੱਜਪ੍ਰੀਤ ਸਿੰਘ ਵੀ ਅਪਰਾਧਿਕ ਪਿਛੋਕੜ ਦਾ ਵਿਅਕਤੀ ਹੈ। ਡੀਐਸਪੀ ਨੇ ਦੱਸਿਆ ਕਿ ਜ਼ਖ਼ਮੀ ਅਵਤਾਰ ਸਿੰਘ ਬਾਬਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਾਕੀ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।

Viral : “ਪਾਪਾ, ਇਸ ਵਾਰ, ਭਰਾ ਲੈ ਕੇ ਆਇਓ…”, ਰੱਬ ਨੇ ਧੀਆਂ ਦੀ ਸੁਣੀ ਪੁਕਾਰ, 11ਵੀਂ ਡਿਲੀਵਰੀ ‘ਤੇ ਹੋਇਆ ਮੁੰਡਾ

encounter

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.