
ਨਵੀਂ ਦਿਲੀ: ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੇ ਪੁੱਤਰ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਮਾਨ ਸਤਾਰਾਂ ਸਾਲ ਬਾਅਦ ਵੀਰਵਾਰ ਨੂੰ ਵਾਪਸ ਦੇਸ਼ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਵਾਪਸੀ ਨਾਲ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਨਵਾਂ ਰੁਖ ਆ ਸਕਦਾ ਹੈ। ਰਹਮਾਨ ਆਪਣੀ ਪਤਨੀ ਜੁਬੈਦਾ ਰਹਮਾਨ ਅਤੇ ਧੀ ਜੈਮਾ ਰਹਮਾਨ ਦੇ ਨਾਲ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਉਡਾਣ ਰਾਹੀਂ ਲੰਡਨ ਤੋਂ ਵਾਪਸ ਆਏ।
ਉਨ੍ਹਾਂ ਦੀ ਵਾਪਸੀ ਦੀ ਖ਼ਬਰ ਮਿਲਦੇ ਹੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਇੰਟਰਨੈਸ਼ਨਲ ਏਅਰਪੋਰਟ ਅਤੇ 300 ਫੁੱਟ ਰੋਡ ’ਤੇ ਵੱਡੀ ਭੀੜ ਇਕੱਠੀ ਹੋ ਗਈ। ਦੇਸ਼ ਭਰ ਤੋਂ ਸਮਰਥਕ ਸਵੇਰੇ ਤੋਂ ਹੀ ਏਅਰਪੋਰਟ ’ਤੇ ਪਹੁੰਚ ਗਏ ਸਨ ਜਿਸ ਨਾਲ ਪੂਰਾ ਇਲਾਕਾ ਜਨਸੈਲਾਬ ਵਿੱਚ ਤਬਦੀਲ ਹੋ ਗਿਆ। ਬੀਐਨਪੀ ਦੇ ਕਾਰਕੁਨਾਂ ਨੇ ਆਪਣੇ ਕਾਰਜਕਾਰੀ ਪ੍ਰਧਾਨ ਦਾ ਸਵਾਗਤ ਕਰਨ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਸਨ।
ਭਾਰਤੀ ਫੌਜ ਨੇ ਸੋਸ਼ਲ ਮੀਡੀਆ ਨੀਤੀ ਵਿੱਚ ਕੀਤਾ ਵੱਡਾ ਬਦਲਾਅ
ਭੀੜ ਨੂੰ ਕਾਬੂ ਕਰਨ ਲਈ ਏਅਰਪੋਰਟ ਪ੍ਰਸ਼ਾਸਨ ਨੇ ਪਹਿਲਾਂ ਹੀ 24 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ 24 ਦਸੰਬਰ ਸ਼ਾਮ 6 ਵਜੇ ਤੋਂ 25 ਦਸੰਬਰ ਸ਼ਾਮ 6 ਵਜੇ ਤੱਕ ਲਾਗੂ ਰਹੀ। ਇਸ ਦੌਰਾਨ ਸਿਰਫ਼ ਉਹੀ ਯਾਤਰੀ ਜਿਨ੍ਹਾਂ ਕੋਲ ਵੈਧ ਟਿਕਟ ਅਤੇ ਪਾਸਪੋਰਟ ਸੀ ਉਹੀ ਅੰਦਰ ਜਾ ਸਕਦੇ ਸਨ। ਹੋਰ ਕਿਸੇ ਨੂੰ ਵੀ ਏਅਰਪੋਰਟ ਪ੍ਰੰਗਣ ਵਿੱਚ ਜਾਣ ਦੀ ਆਗਿਆ ਨਹੀਂ ਸੀ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਵੀ ਤਾਰਿਕ ਰਹਮਾਨ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਹਨ। ਮੁੱਖ ਸਲਾਹਕਾਰ ਦੇ ਪ੍ਰੈਸ ਸਕੱਤਰ ਸ਼ਫੀਕੁਲ ਆਲਮ ਨੇ ਕਿਹਾ ਕਿ ਸਰਕਾਰ ਨੇ ਰਹਮਾਨ ਦੀ ਵਾਪਸੀ ਦਾ ਸਵਾਗਤ ਕੀਤਾ ਹੈ ਅਤੇ ਬੀਐਨਪੀ ਨਾਲ ਮਿਲ ਕੇ ਸੁਰੱਖਿਆ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜਾਲੰਧਰ ਵਿੱਚ ਦਿਨ ਦਿਹਾੜੇ ਗਨ ਪੌਇੰਟ ’ਤੇ ਲੁੱਟ ਦੀ ਦਹਿਸ਼ਤ
ਆਲਮ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾਣ। ਰਹਮਾਨ ਵਾਪਸੀ ਤੋਂ ਬਾਅਦ 300 ਫੁੱਟ ਰੋਡ ’ਤੇ ਪਾਰਟੀ ਵੱਲੋਂ ਆਯੋਜਿਤ ਇੱਕ ਛੋਟੇ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਬੀਐਨਪੀ ਸਟੈਂਡਿੰਗ ਕਮੇਟੀ ਦੇ ਮੈਂਬਰ ਅਤੇ ਤਾਰਿਕ ਹੋਮਕਮਿੰਗ ਕਮੇਟੀ ਦੇ ਸੰਯੋਜਕ ਸਲਾਹੁੱਦੀਨ ਅਹਿਮਦ ਨੇ ਕਿਹਾ ਕਿ ਇਸ ਸਮਾਰੋਹ ਵਿੱਚ ਕਾਰਜਕਾਰੀ ਪ੍ਰਧਾਨ ਇੱਕ ਛੋਟਾ ਭਾਸ਼ਣ ਦੇਣਗੇ। ਇਸ ਤੋਂ ਬਾਅਦ ਉਹ ਐਵਰਕੇਅਰ ਹਸਪਤਾਲ ਜਾਣਗੇ ਅਤੇ ਫਿਰ ਢਾਕਾ ਦੇ ਗੁਲਸ਼ਨ ਐਵੇਨਿਊ ’ਤੇ ਆਪਣੇ ਘਰ ਵੱਲ ਰੁਖ ਕਰਨਗੇ।
ਸਲਾਹੁੱਦੀਨ ਅਹਿਮਦ ਨੇ ਇਹ ਵੀ ਦੱਸਿਆ ਕਿ ਰਹਮਾਨ 27 ਦਸੰਬਰ ਨੂੰ ਵੋਟਰ ਵਜੋਂ ਆਪਣਾ ਰਜਿਸਟ੍ਰੇਸ਼ਨ ਕਰਵਾਉਣਗੇ। ਇਸ ਦੌਰਾਨ ਉਹ ਨੇਸ਼ਨਲ ਆਈਡੈਂਟਿਟੀ ਕਾਰਡ ਬਣਵਾਉਣ ਦੀ ਕਾਰਵਾਈ ਵੀ ਪੂਰੀ ਕਰਨਗੇ।
ਇਸੇ ਵਿਚਕਾਰ 12 ਫਰਵਰੀ ਨੂੰ ਹੋਣ ਵਾਲੇ ਸੰਸਦੀ ਚੋਣਾਂ ਲਈ ਬੋਗੁਰਾ ਤੋਂ ਖਾਲਿਦਾ ਜੀਆ ਅਤੇ ਤਾਰਿਕ ਰਹਮਾਨ ਵੱਲੋਂ ਨਾਮਜ਼ਦਗੀ ਪੱਤਰ ਪਹਿਲਾਂ ਹੀ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਤਾਰਿਕ ਰਹਮਾਨ ਨੇ ਬੋਗੁਰਾ-6 ਹਲਕੇ ਤੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ।

मेष: दिन शुभ रहेगा...