skip to content

Last Updated: September 8, 2026

Dainik Savera Times Logo

ਨੇਹਾ ਧੂਪੀਆ secret : ਘਰੇਲੂ ਡਰਿੰਕ ਨਾਲ ਪੇਟ ਸ਼ਾਂਤ ਤੇ ਨੀਂਦ ਗਹਿਰੀ, ਪੇਟ ਦੀ ਸੂਜਨ ਵੀ ਗਾਇਬ….

8 months ਪਹਿਲਾ

ਨੇਹਾ ਧੂਪੀਆ secret : ਘਰੇਲੂ ਡਰਿੰਕ ਨਾਲ ਪੇਟ ਸ਼ਾਂਤ ਤੇ ਨੀਂਦ ਗਹਿਰੀ, ਪੇਟ ਦੀ ਸੂਜਨ ਵੀ ਗਾਇਬ….

ਨੈਸ਼ਨਲ ਡੈਸਕ: ਮੁੰਬਈ ਦੀ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਹਾਲ ਹੀ ਵਿੱਚ ਆਪਣੀ ਨਵੀਂ ਸਿਹਤਮੰਦ ਆਦਤ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜੋ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। 21 ਦਿਨਾਂ ਦੀ ਐਂਟੀ-ਇੰਫਲੇਮੇਟਰੀ ਚੁਣੌਤੀ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਨੇਹਾ ਨੇ ਇੱਕ ਐਸਾ ਘਰੇਲੂ ਡਰਿੰਕ ਪੇਸ਼ ਕੀਤਾ ਹੈ ਜੋ ਪੇਟ ਦੀ ਸੂਜਨ ਘਟਾਉਣ ਦੇ ਨਾਲ ਨਾਲ ਚੰਗੀ ਨੀਂਦ ਲਿਆਉਣ ਵਿੱਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ।

PSPCL ਕਰਮਚਾਰੀ ਦੀ ਧੀ ਨੂੰ 20 ਸਾਲ ਬਾਅਦ ਨੌਕਰੀ ਨਹੀਂ ਮਿਲੀ ਹਾਈਕੋਰਟ ਨੇ ਦਿੱਤਾ ਵੱਡਾ ਫੈਸਲਾ….

ਉਨ੍ਹਾਂ ਨੇ ਇਸਨੂੰ ਆਪਣਾ “ਵਾਰਮ ਐਂਡ ਫਜ਼ੀ” ਬੈੱਡਟਾਈਮ ਡਰਿੰਕ ਦੱਸਿਆ ਹੈ ਜੋ ਸੌਂਫ, ਅਜਵਾਇਣ, ਜੀਰਾ, ਤਾਜ਼ਾ ਅਦਰਕ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਸਾਰੀਆਂ ਸਮੱਗਰੀਆਂ ਪਾਣੀ ਵਿੱਚ ਉਬਾਲ ਕੇ ਪੰਜ ਮਿੰਟ ਤੱਕ ਪਕਾਈ ਜਾਂਦੀਆਂ ਹਨ ਅਤੇ ਫਿਰ ਇਸਨੂੰ ਛਾਣ ਕੇ ਗੁਣਗੁਣਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਨੇਹਾ ਨੇ ਇਸ ਨੁਸਖੇ ਦੀ ਪ੍ਰੇਰਣਾ ਆਪਣੀ ਨਿਊਟ੍ਰੀਸ਼ਨਿਸਟ ਰਿਚਾ ਗੰਗਾਨੀ ਤੋਂ ਮਿਲਣੀ ਦੱਸੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਛੋਟੀਆਂ ਪਰ ਨਿਯਮਤ ਆਦਤਾਂ ਲੰਬੇ ਸਮੇਂ ਵਿੱਚ ਸਿਹਤ ਵਿੱਚ ਵੱਡਾ ਬਦਲਾਅ ਲਿਆਉਂਦੀਆਂ ਹਨ।

SIR 2026: ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਲਈ ਚੋਣ ਕਮਿਸ਼ਨ ਦੀ ਸਖ਼ਤੀ ਸ਼ੁਰੂ

ਸਾਵਧਾਨੀ ਵਜੋਂ ਨੇਹਾ ਨੇ ਆਪਣੇ ਫਾਲੋਅਰਜ਼ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਨਵੇਂ ਨੁਸਖੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਈਟੀਸ਼ੀਅਨ ਜਾਂ ਡਾਕਟਰ ਨਾਲ ਜ਼ਰੂਰ ਸਲਾਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਹਰ ਸਰੀਰ ਦੀ ਜ਼ਰੂਰਤ ਵੱਖਰੀ ਹੁੰਦੀ ਹੈ।

ਇਹ ਸਧਾਰਨ ਪਰ ਪ੍ਰਭਾਵਸ਼ਾਲੀ ਰੀਚੁਅਲ ਨਾ ਸਿਰਫ਼ ਵੈਲਨੈੱਸ ਪ੍ਰੇਮੀ ਲੋਕਾਂ ਲਈ ਲਾਭਕਾਰੀ ਹੋ ਸਕਦਾ ਹੈ, ਸਗੋਂ ਉਹਨਾਂ ਲਈ ਵੀ ਜੋ ਰਾਤ ਨੂੰ ਪੇਟ ਦੀ ਬੇਚੈਨੀ ਜਾਂ ਨੀਂਦ ਦੀ ਸਮੱਸਿਆ ਨਾਲ ਜੂਝ ਰਹੇ ਹਨ।

neha-dhupia-night-secret-homemade-drink-for-deep-sleep

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.