skip to content

Last Updated: September 11, 2026

Dainik Savera Times Logo

ਯੂਟਿਊਬ ‘ਤੇ 1 ਬਿਲੀਅਨ ਵਿਊਜ਼, ਤਮੰਨਾ ਭਾਟੀਆ ਦੇ ਇਸ ਗੀਤ ਨੇ ਰਚਿਆ ਇਤਿਹਾਸ

8 months ਪਹਿਲਾ

ਯੂਟਿਊਬ ‘ਤੇ 1 ਬਿਲੀਅਨ ਵਿਊਜ਼, ਤਮੰਨਾ ਭਾਟੀਆ ਦੇ ਇਸ ਗੀਤ ਨੇ ਰਚਿਆ ਇਤਿਹਾਸ

ਮਨੋਰੰਜਨ ਡੈਸਕ: ਬਾਲੀਵੁੱਡ ਫ਼ਿਲਮਾਂ ਨੂੰ ਗੀਤਾਂ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਭਾਵੇਂ ਫ਼ਿਲਮ ਐਕਸ਼ਨ ਹੋਵੇ, ਰੋਮਾਂਸ ਜਾਂ ਕਾਮੇਡੀ—ਹਰ ਫ਼ਿਲਮ ਵਿੱਚ 3-4 ਗੀਤ ਹੋਣਾ ਆਮ ਗੱਲ ਹੈ। ਪਰ ਕੁਝ ਗੀਤ ਅਜਿਹੇ ਹੁੰਦੇ ਹਨ ਜੋ ਸਿਰਫ਼ ਫ਼ਿਲਮ ਦੀ ਸਫ਼ਲਤਾ ਤੱਕ ਹੀ ਸੀਮਿਤ ਨਹੀਂ ਰਹਿੰਦੇ, ਸਗੋਂ ਸਾਲਾਂ ਤੱਕ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਅਜਿਹਾ ਹੀ ਇੱਕ ਗੀਤ ਹੁਣ ਯੂਟਿਊਬ ‘ਤੇ 1 ਬਿਲੀਅਨ (100 ਕਰੋੜ) ਵਿਊਜ਼ ਪਾਰ ਕਰਕੇ ਇਤਿਹਾਸ ਰਚ ਚੁੱਕਾ ਹੈ।

ਥੀਏਟਰਾਂ ‘ਚ ਵੱਜੀਆਂ ਸੀਟੀਆਂ

ਇਹ ਗੀਤ ਇੱਕ ਸੁਪਰਹਿੱਟ ਫ਼ਿਲਮ ਦਾ ਆਈਟਮ ਸੌਂਗ ਹੈ, ਜਿਸ ਵਿੱਚ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੇ ਆਪਣੇ ਡਾਂਸ ਅਤੇ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਜਦੋਂ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਤਾਂ ਗੀਤ ਦੇ ਸਿਰਫ਼ ਤਿੰਨ ਮਿੰਟਾਂ ਦੌਰਾਨ ਹੀ ਹਾਲ ਵਿੱਚ ਸੀਟੀਆਂ ਅਤੇ ਤਾਲੀਆਂ ਦੀ ਗੂੰਜ ਸੁਣਾਈ ਦਿੰਦੀ ਸੀ। ਅਦਾਕਾਰਾ ਨੇ ਖ਼ੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਛੋਟੇ ਬੱਚੇ ਵੀ ਇਹ ਗੀਤ ਸੁਣ ਕੇ ਖਾਣਾ ਖਾਣ ਲੱਗ ਪੈਂਦੇ ਹਨ।

READ ALSO : ਕੈਂਸਰ ਨਾਲ ਜੂਝਦਾ ਪਿਤਾ ਦੀ , ਪਤਨੀ ਤੇ ਬੱਚਿਆਂ ਨੂੰ ਦਿੱਤੀ ਅੰਤਿਮ ਵਿਦਾਈ,ਵੀਡੀਓ ਨੇ ਰੁਲਾ ਦਿੱਤਾ ਸੋਸ਼ਲ ਮੀਡੀਆ


View this post on Instagram


A post shared by Tamannaah Bhatia (@tamannaahspeaks)

ਤਮੰਨਾ ਭਾਟੀਆ ਦਾ ਜਲਵਾ

ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ‘ਸਤ੍ਰੀ 2’ ਦੇ ਮਸ਼ਹੂਰ ਗੀਤ ‘ਆਜ ਕੀ ਰਾਤ’ (Aaj Ki Raat) ਦੀ। ਇਸ ਗੀਤ ਵਿੱਚ ਤਮੰਨਾ ਭਾਟੀਆ ਨੇ ਆਪਣੀ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਸਕ੍ਰੀਨ ‘ਤੇ ਅੱਗ ਲਗਾ ਦਿੱਤੀ ਸੀ। ਹੁਣ ਇਹ ਗੀਤ ਯੂਟਿਊਬ ‘ਤੇ 1 ਬਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਚੁੱਕਾ ਹੈ। ਇਸ ਉਪਲਬਧੀ ‘ਤੇ ਖੁਸ਼ੀ ਜਤਾਉਂਦਿਆਂ ਤਮੰਨਾ ਭਾਟੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ,
“ਇੱਕ ਵਿਊ ਤੋਂ ਲੈ ਕੇ 1 ਬਿਲੀਅਨ ਵਿਊਜ਼ ਤੱਕ ਤੁਹਾਡੇ ਪਿਆਰ ਲਈ ਦਿਲੋਂ ਧੰਨਵਾਦ।”

ਕਿਸ ਨੇ ਤਿਆਰ ਕੀਤਾ ਇਹ ਸੁਪਰਹਿੱਟ ਗੀਤ

ਸੰਗੀਤ: ਸਚਿਨ-ਜਿਗਰ

ਗਾਇਕ: ਮਧੂਬੰਤੀ ਬਾਗਚੀ, ਦਿਵਿਆ ਕੁਮਾਰ ਅਤੇ ਸਚਿਨ-ਜਿਗਰ

ਗੀਤਕਾਰ: ਅਮਿਤਾਭ ਭੱਟਾਚਾਰੀਆ

ਫ਼ਿਲਮ: ਸਤ੍ਰੀ 2

ਇਸ ਆਈਟਮ ਸੌਂਗ ਵਿੱਚ ਫ਼ਿਲਮ ‘ਸਤ੍ਰੀ 2’ ਦੀ ਪੂਰੀ ਸਟਾਰ ਕਾਸਟ ਵੀ ਨਜ਼ਰ ਆਉਂਦੀ ਹੈ। ਗੀਤ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਵੀ ਸੋਸ਼ਲ ਮੀਡੀਆ ‘ਤੇ ਹਜ਼ਾਰਾਂ ਰੀਲਾਂ ਇਸ ਗੀਤ ‘ਤੇ ਬਣ ਰਹੀਆਂ ਹਨ। ‘ਆਜ ਕੀ ਰਾਤ’ ਸਿਰਫ਼ ਇੱਕ ਗੀਤ ਨਹੀਂ, ਸਗੋਂ ਬਾਲੀਵੁੱਡ ਦੇ ਸੁਪਰਹਿੱਟ ਆਈਟਮ ਨੰਬਰਾਂ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਹੈ।

ਇਸ਼ਕ ਜਾਂ ਪਾਗਲਪਨ? ਪਤੀ ਦੀ ਮੌਤ ਤੋਂ ਬਾਅਦ ਔਰਤ ਨੇ ਉਸ ਦੀਆਂ ਅਸਥੀਆਂ ਖਾਣੀਆਂ ਕਰ ਦਿੱਤੀਆਂ ਸ਼ੁਰੂ

1 Billion Views on YouTube, This Song by Tamannaah Bhatia Creates History

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.