skip to content

Last Updated: November 2, 2026

Dainik Savera Times Logo

BREAKING : ਸਾਬਕਾ ਕਾਂਗਰਸੀ ਮੰਤਰੀ ਅਰੋੜਾ ਦੀ ਵਧੀ ਮੁਸ਼ਕਿਲ, ਹੁਸ਼ਿਆਰਪੁਰ ਰਿਹਾਇਸ਼ ‘ਤੇ ਕੇਂਦਰੀ ਏਜੰਸੀਆਂ ਦੀ ਵੱਡੀ ਰੇਡ

2 November 2026 ਅੱਪਡੇਟ ਕੀਤਾ ਗਿਆ

BREAKING : ਸਾਬਕਾ ਕਾਂਗਰਸੀ ਮੰਤਰੀ ਅਰੋੜਾ ਦੀ ਵਧੀ ਮੁਸ਼ਕਿਲ, ਹੁਸ਼ਿਆਰਪੁਰ ਰਿਹਾਇਸ਼ ‘ਤੇ ਕੇਂਦਰੀ ਏਜੰਸੀਆਂ ਦੀ ਵੱਡੀ ਰੇਡ

Sunder Arora House Raid : ਪੰਜਾਬ ਦੀ ਪਿਛਲੀ ਕਾਂਗਰਸ (Congress) ਸਰਕਾਰ ਦੌਰਾਨ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਅੱਜ ਸਵੇਰੇ ਤੜਕਸਾਰ 5 ਵਜੇ ਕੇਂਦਰੀ ਜਾਂਚ ਏਜੰਸੀਆਂ (ਇਨਕਮ ਟੈਕਸ ਅਤੇ ਈ.ਡੀ.) ਦੀਆਂ ਟੀਮਾਂ ਨੇ ਹੁਸ਼ਿਆਰਪੁਰ (Hoshiarpur) ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਰੇਡ ਕੀਤੀ। ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਘਰ ਨੂੰ ਘੇਰੇ ‘ਚ ਲੈ ਕੇ ਬਾਰੀਕੀ ਨਾਲ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਰੋੜਾ ਦੇ ਘਰ ਤਿੰਨ ਦਿਨਾਂ (ਲਗਭਗ 62 ਘੰਟੇ) ਤੱਕ ਚੱਲੀ ਆਮਦਨ ਕਰ (Income Tax) ਵਿਭਾਗ ਦੀ ਲੰਬੀ ਕਾਰਵਾਈ ਹੋ ਚੁੱਕੀ ਹੈ। ਉਸ ਸਮੇਂ ਸੁੰਦਰ ਸ਼ਾਮ ਅਰੋੜਾ ਨੇ ਸਪੱਸ਼ਟ ਕੀਤਾ ਸੀ ਕਿ ਇਹ ਰੇਡ ਸੀ.ਬੀ.ਆਈ. ਦੀ ਨਹੀਂ ਬਲਕਿ ਇਨਕਮ ਟੈਕਸ ਦੀ ਸੀ, ਜੋ ਕਿ ਉਨ੍ਹਾਂ ਦੇ ਬੇਟੇ ਦੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਸਬੰਧਤ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਜਾਂਚ ਦੌਰਾਨ ਟੀਮਾਂ ਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.