Last Updated: November 27, 2026

Dainik Savera Times Logo

ਸੁਨਾਮ–ਸੰਗਰੂਰ ਰੋਡ ’ਤੇ ਭਿਆਨਕ ਟੱਕਰ ਟਰਾਲਾ ਚਾਲਕ ਦੀ ਮੌਕੇ ’ਤੇ ਮੌਤ

10 March 2026 ਅੱਪਡੇਟ ਕੀਤਾ ਗਿਆ

ਸੁਨਾਮ–ਸੰਗਰੂਰ ਰੋਡ ’ਤੇ ਭਿਆਨਕ ਟੱਕਰ ਟਰਾਲਾ ਚਾਲਕ ਦੀ ਮੌਕੇ ’ਤੇ ਮੌਤ

ਪੰਜਾਬ ਡੈਸਕ (ਦੈਨਿਕ ਸਵੇਰਾ): ਸੰਗਰੂਰ ਦੇ ਸੁਨਾਮ–ਸੰਗਰੂਰ ਰੋਡ ’ਤੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਟਰਾਲਾ ਚਾਲਕ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਪੁਲਿਸ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੈਦੇ ਨਾਲ ਭਰਿਆ ਇੱਕ ਟਰਾਲਾ ਸੰਗਰੂਰ ਵੱਲ ਜਾ ਰਿਹਾ ਸੀ। ਜਦੋਂ ਇਹ ਟਰਾਲਾ ਪਿੰਡ ਤੁੰਗਾਂ ਕੁਲਾਰਾ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਆਲੂਆਂ ਨਾਲ ਭਰੇ ਹੋਰ ਟਰਾਲੇ ਨੇ ਅਚਾਨਕ ਕੱਟ ਮਾਰ ਦਿੱਤਾ।

 

ਸੋਸ਼ਲ ਮੀਡੀਆ ਰਾਹੀਂ ਅਮੀਰ ਮਰਦਾਂ ਨੂੰ ਫਸਾਉਣ ਵਾਲੀ ਮਹਿਲਾ ਕਾਬੂ, ਸਾਥੀ ਫਰਾਰ

ਅਚਾਨਕ ਕੱਟ ਕਾਰਨ ਆਲੂਆਂ ਵਾਲਾ ਟਰਾਲਾ ਬੇਕਾਬੂ ਹੋ ਕੇ ਮੈਦੇ ਵਾਲੇ ਟਰਾਲੇ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੈਦੇ ਵਾਲੇ ਟਰਾਲੇ ਦਾ ਚਾਲਕ ਹਰਫੂਲ ਸਿੰਘ ਉਰਫ ਫੂਲਾ ਉਮਰ ਇਕੱਤੀ ਸਾਲ ਪੁੱਤਰ ਨਿਰਮਲ ਸਿੰਘ ਉਰਫ ਜੁੰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

ਯੂਪੀ ਦੇ ਸਕੂਲ ਵਿੱਚ ਹੈਰਾਨੀਜਨਕ ਮਾਮਲਾ: ਹੈਡਮਿਸਟ੍ਰੈੱਸ ਦੀ ਬਦਸਲੂਕੀ ਸਾਹਮਣੇ ਆਉਂਦੇ ਹੀ ਕਾਰਵਾਈ…

ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਨੇ ਆਲੂਆਂ ਵਾਲੇ ਟਰਾਲੇ ਦੇ ਚਾਲਕ ਅੰਮ੍ਰਿਤਪਾਲ ਸਿੰਘ ਪਿੰਡ ਭਰੂਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪਣ ਦੀ ਪ੍ਰਕਿਰਿਆ ਜਾਰੀ ਹੈ।

sunam-sangrur-road-accident-trolley-driver-dies-on-the-spot

sunam-sangrur-road-accident-trolley-driver-dies-on-the-spot

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.