Last Updated: October 4, 2026

Dainik Savera Times Logo

ਗਰਮੀਆਂ ਦੀ ਖਾਸ ਮਿਠਾਸ: ਘਰ ਵਿੱਚ ਬਣਾਓ ਕਰੀਮੀ ਮੈਂਗੋ ਖੀਰ, ਹਰ ਚਮਚ ਵਿੱਚ ਮਿਲੇਗਾ ਅੰਬਾਂ ਦਾ ਲਾਜਵਾਬ ਸੁਆਦ

4 months ਪਹਿਲਾ

ਗਰਮੀਆਂ ਦੀ ਖਾਸ ਮਿਠਾਸ: ਘਰ ਵਿੱਚ ਬਣਾਓ ਕਰੀਮੀ ਮੈਂਗੋ ਖੀਰ, ਹਰ ਚਮਚ ਵਿੱਚ ਮਿਲੇਗਾ ਅੰਬਾਂ ਦਾ ਲਾਜਵਾਬ ਸੁਆਦ

ਗਰਮੀਆਂ ਦਾ ਮੌਸਮ ਆਉਂਦੇ ਹੀ ਅੰਬਾਂ ਦੀ ਮਿੱਠੀ ਖੁਸ਼ਬੂ ਹਰ ਪਾਸੇ ਫੈਲ ਜਾਂਦੀ ਹੈ। ਜ਼ਿਆਦਾਤਰ ਲੋਕ ਅੰਬਾਂ ਨਾਲ ਸ਼ੇਕ, ਆਈਸਕ੍ਰੀਮ ਜਾਂ ਰਸ ਬਣਾਉਂਦੇ ਹਨ, ਪਰ ਜੇਕਰ ਤੁਸੀਂ ਕੁਝ ਵੱਖਰਾ ਅਤੇ ਖਾਸ ਟਰਾਈ ਕਰਨਾ ਚਾਹੁੰਦੇ ਹੋ ਤਾਂ ਮੈਂਗੋ ਖੀਰ ਇੱਕ ਸ਼ਾਨਦਾਰ ਵਿਕਲਪ ਹੈ। ਰਵਾਇਤੀ ਭਾਰਤੀ ਖੀਰ ਅਤੇ ਤਾਜ਼ੇ ਅੰਬਾਂ ਦਾ ਇਹ ਸੁਮੇਲ ਨਾ ਸਿਰਫ਼ ਸੁਆਦ ਵਿੱਚ ਬੇਮਿਸਾਲ ਹੈ, ਸਗੋਂ ਗਰਮੀਆਂ ਵਿੱਚ ਇੱਕ ਠੰਢੀ ਅਤੇ ਤਾਜ਼ਗੀ ਭਰੀ ਮਿਠਾਈ ਵਜੋਂ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਮੈਂਗੋ ਖੀਰ ਬਣਾਉਣ ਲਈ 1 ਲੀਟਰ ਫੁੱਲ ਕਰੀਮ ਦੁੱਧ, ¼ ਕੱਪ ਬਾਸਮਤੀ ਚੌਲ, 2 ਪੱਕੇ ਮਿੱਠੇ ਅੰਬ, 4 ਤੋਂ 5 ਚਮਚ ਖੰਡ, ਬਦਾਮ, ਕਾਜੂ, ਪਿਸਤਾ, ਇਲਾਇਚੀ ਪਾਊਡਰ ਅਤੇ ਚਾਹੋ ਤਾਂ ਕੁਝ ਕੇਸਰ ਦੀਆਂ ਤਾਰਾਂ ਲੋੜੀਂਦੀਆਂ ਹਨ। ਸਭ ਤੋਂ ਪਹਿਲਾਂ ਚੌਲਾਂ ਨੂੰ ਧੋ ਕੇ ਕਰੀਬ 20 ਮਿੰਟ ਲਈ ਭਿੱਜੋ ਦਿਓ। ਇਸ ਤੋਂ ਬਾਅਦ ਦੁੱਧ ਨੂੰ ਉਬਾਲ ਕੇ ਉਸ ਵਿੱਚ ਚੌਲ ਪਾ ਦਿਓ ਅਤੇ ਹੌਲੀ ਅੱਗ ‘ਤੇ ਪਕਣ ਦਿਓ। ਜਦੋਂ ਚੌਲ ਨਰਮ ਹੋ ਜਾਣ ਅਤੇ ਖੀਰ ਗਾੜ੍ਹੀ ਹੋ ਜਾਵੇ ਤਾਂ ਖੰਡ ਅਤੇ ਇਲਾਇਚੀ ਪਾ ਕੇ ਕੁਝ ਮਿੰਟ ਹੋਰ ਪਕਾਓ।

ਹੁਣ ਖੀਰ ਨੂੰ ਪੂਰੀ ਤਰ੍ਹਾਂ ਠੰਢਾ ਹੋਣ ਦਿਓ। ਦੂਜੇ ਪਾਸੇ ਅੰਬਾਂ ਦਾ ਗੁੱਦਾ ਕੱਢ ਕੇ ਉਸ ਦੀ ਸਮੂਥ ਪਿਊਰੀ ਤਿਆਰ ਕਰੋ। ਧਿਆਨ ਰੱਖੋ ਕਿ ਅੰਬ ਦੀ ਪਿਊਰੀ ਗਰਮ ਖੀਰ ਵਿੱਚ ਨਾ ਪਾਓ, ਕਿਉਂਕਿ ਇਸ ਨਾਲ ਦੁੱਧ ਫਟ ਸਕਦਾ ਹੈ। ਖੀਰ ਠੰਢੀ ਹੋਣ ਤੋਂ ਬਾਅਦ ਹੀ ਅੰਬ ਦੀ ਪਿਊਰੀ ਮਿਲਾਓ ਅਤੇ ਇਸਨੂੰ 2 ਤੋਂ 3 ਘੰਟੇ ਲਈ ਫਰਿੱਜ ਵਿੱਚ ਰੱਖ ਦਿਓ।

ਪਰੋਸਣ ਸਮੇਂ ਉੱਪਰੋਂ ਕੱਟੇ ਹੋਏ ਬਦਾਮ, ਕਾਜੂ ਅਤੇ ਪਿਸਤਾ ਪਾ ਕੇ ਸਜਾਓ। ਠੰਢੀ-ਠੰਢੀ ਮੈਂਗੋ ਖੀਰ ਦਾ ਕਰੀਮੀ ਅਤੇ ਫਲਦਾਰ ਸੁਆਦ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਵੇਗਾ। ਪਰਿਵਾਰਕ ਸਮਾਗਮ, ਮਹਿਮਾਨਨਵਾਜ਼ੀ ਜਾਂ ਕਿਸੇ ਖਾਸ ਮੌਕੇ ਲਈ ਇਹ ਮਿਠਾਈ ਇੱਕ ਪਰਫੈਕਟ ਚੋਣ ਸਾਬਤ ਹੋ ਸਕਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.