skip to content

Last Updated: November 23, 2026

Dainik Savera Times Logo

ਸੁੱਖੀ ਬਰਾੜ ਨੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ

25 December 2025 ਅੱਪਡੇਟ ਕੀਤਾ ਗਿਆ

ਸੁੱਖੀ ਬਰਾੜ ਨੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ ਨਿਊਜ਼ : ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਅਤੇ ਪੰਜਾਬੀ ਸੱਭਿਆਚਾਰ ਦੀ ਮਜ਼ਬੂਤ ਪਛਾਣ ਸੁਖਮਿੰਦਰ ਕੌਰ ਬਰਾੜ, ਜੋ ਕਿ ਸੁੱਖੀ ਬਰਾੜ (ਪੰਜਾਬ ਕੌਰ) ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਵਿਭਾਗ ਵੱਲੋਂ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

ਅੱਜ ਸੁੱਖੀ ਬਰਾੜ ਨੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਦਫ਼ਤਰ ਵਿੱਚ ਰਸਮੀ ਤੌਰ ’ਤੇ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਵਿਰਾਸਤ ਅਤੇ ਲੋਕ ਪਰੰਪਰਾਵਾਂ ਦੇ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਦੇ ਮੱਦੇਨਜ਼ਰ ਦਿੱਤਾ ਗਿਆ ਹੈ।

READ ALSO : ਸਾਬਕਾ IG ਅਮਰ ਸਿੰਘ ਚਾਹਲ ਨਾਲ ਸਾਇਬਰ ਠੱਗੀ ਮਾਮਲਾ: 20 ਤੋਂ ਵੱਧ ਬੈਂਕ ਖਾਤੇ ਫ੍ਰੀਜ਼, ਜਾਂਚ ਤੇਜ਼

ਸੁੱਖੀ ਬਰਾੜ ਪਿਛਲੇ ਚਾਰ ਦਹਾਕਿਆਂ ਤੋਂ ਨਿਰੰਤਰ ਪੰਜਾਬੀ ਭਾਸ਼ਾ ਅਤੇ ਲੋਕ ਸੱਭਿਆਚਾਰ ਦੀ ਸੇਵਾ ਕਰ ਰਹੀ ਹਨ। ਉਹ ਪੇਂਡੂ ਪਹਿਰਾਵੇ, ਲੋਕ ਬੋਲੀਆਂ, ਲੋਕ ਕਥਾਵਾਂ, ਲੋਕ ਸਾਜ਼ਾਂ ਅਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਜੀਵੰਤ ਪ੍ਰਤੀਕ ਮੰਨੀ ਜਾਂਦੀ ਹਨ। ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਵਜੋਂ ਉਨ੍ਹਾਂ ਦੀ ਨਿਯੁਕਤੀ ਨੂੰ ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਮੌਕੇ ਸਾਹਿਤਕ, ਸੱਭਿਆਚਾਰਕ ਅਤੇ ਫਿਲਮੀ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਵਧਾਈ ਦੇਣ ਵਾਲਿਆਂ ਵਿੱਚ ਦੀਪਕ ਮਨਮੋਹਨ, ਬਾਈ ਹਰਦੀਪ, ਪੰਮੀ ਬਾਈ ਅਤੇ ਪੀਟਰ ਸੋਢੀ ਸ਼ਾਮਲ ਸਨ। ਕਲਾਕਾਰਾਂ ਵਿੱਚ ਅਨੀਤਾ ਸਵਦੇਸ਼, ਮਲਕੀਤ ਰੌਣੀ ਅਤੇ ਗੁਰਮੀਤ ਸਿੰਘ ਜੋਰਾ ਹਾਜ਼ਰ ਰਹੇ। ਸੰਗੀਤ ਨਿਰਦੇਸ਼ਕਾਂ ਵਜੋਂ ਦੀਪਕ ਵੈਦ, ਪਰਮਜੀਤ ਪੰਮੀ, ਰਿਸ਼ੀ ਰਾਜ ਤੋਮਰ, ਸਤੀਸ਼ ਅਵਸਥੀ ਅਤੇ ਆਰ.ਡੀ. ਕਲੇਰ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਇਸ ਤੋਂ ਇਲਾਵਾ ਸੁਰੇਸ਼ ਗੋਇਲ, ਦੀਪਕ ਬੱਤਰਾ, ਕੰਵਰ ਜਗਮੋਹਨ, ਰਾਜੇਂਦਰ ਸਿੰਘ ਧੀਮਾਨ, ਫਿਲਮ ਨਿਰਮਾਤਾ ਬਾਜਵਾ ਸਿੰਘ, ਪਰਮਿੰਦਰ ਜੀਤ ਸਿੰਘ ਅਤੇ ਸਰਤਾਜ ਸਿੰਘ ਵਰਗੀਆਂ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਇਸ ਮਾਣਯੋਗ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸੁੱਖੀ ਬਰਾੜ ਦੀ ਇਸ ਨਵੀਂ ਜ਼ਿੰਮੇਵਾਰੀ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਸੱਭਿਆਚਾਰਕ ਖੇਤਰ ਨੂੰ ਨਵੀਂ ਦਿਸ਼ਾ ਅਤੇ ਉਰਜਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

शिमला क्राइस्ट चर्च में क्रिसमस विशेष प्रार्थना सभा

Sukhi Brar takes charge as Chairperson of Chandigarh Sangeet Natak Academy

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.