skip to content

Last Updated: September 11, 2026

Dainik Savera Times Logo

BREAKING : DGP ਦਫ਼ਤਰ ਅੱਗੇ ਸੁਖਬੀਰ ਬਾਦਲ ਦਾ ਧਰਨਾ, ਕਿਹਾ, “ਮੇਰੇ ਖ਼ਿਲਾਫ਼ ਕੇਸ ਦਰਜ ਕਰੋ, ਮੈਂ ਨਹੀਂ ਝੁਕਾਂਗਾ”

7 months ਪਹਿਲਾ

BREAKING : DGP ਦਫ਼ਤਰ ਅੱਗੇ ਸੁਖਬੀਰ ਬਾਦਲ ਦਾ ਧਰਨਾ, ਕਿਹਾ, “ਮੇਰੇ ਖ਼ਿਲਾਫ਼ ਕੇਸ ਦਰਜ ਕਰੋ, ਮੈਂ ਨਹੀਂ ਝੁਕਾਂਗਾ”

ਪੰਜਾਬ ਡੈਸਕ: 328 ਪਵਿੱਤਰ ਤਸਵੀਰਾਂ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿੱਚ ਡੀਜੀਪੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੀ ਪੂਰੀ ਕੋਰ ਕਮੇਟੀ ਵੀ ਮੌਜੂਦ ਰਹੀ। ਅਕਾਲੀ ਦਲ ਦੇ ਆਗੂਆਂ ਨੇ ਡੀਜੀਪੀ ਦਫ਼ਤਰ ਅੰਦਰ ਬੈਠ ਕੇ ਵਿਰੋਧ ਦਰਜ ਕਰਵਾਇਆ ਅਤੇ ਸਰਕਾਰ ਦੀ ਕਾਰਵਾਈ ਨੂੰ ਸਿਆਸੀ ਬਦਲੇ ਦੀ ਨੀਤੀ ਕਰਾਰ ਦਿੱਤਾ।

ਧਰਨੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਕੋਈ ਕਾਰਵਾਈ ਕਰਨੀ ਚਾਹੁੰਦੀ ਹੈ ਤਾਂ ਉਹ ਸਿੱਧੀ ਤੌਰ ’ਤੇ ਉਨ੍ਹਾਂ ਦੇ ਖ਼ਿਲਾਫ਼ ਕੀਤੀ ਜਾਵੇ। ਉਨ੍ਹਾਂ ਕਿਹਾ, “ਮੈਂ ਖੁਦ ਆਤਮ-ਸਮਰਪਣ ਕਰਨ ਆਇਆ ਹਾਂ। ਮੇਰੇ ਖ਼ਿਲਾਫ਼ ਕੇਸ ਦਰਜ ਕਰੋ, ਜਾਂਚ ਕਰੋ, ਪਰ ਮੈਂ ਇੱਥੇ ਝੁਕਣ ਵਾਲਾ ਨਹੀਂ ਹਾਂ।”

READ ALSO : BREAKING : “ਜੇ ਮੇਰਾ ਐਨਕਾਊਂਟਰ ਹੋਇਆ ਤਾਂ DGP ਜ਼ਿੰਮੇਵਾਰ ਹੋਣਗੇ”,ਬਿਕਰਮ ਸਿੰਘ ਮਜੀਠੀਆ ਦਾ ਗੰਭੀਰ ਦੋਸ਼

ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ 328 ਮਾਮਲਿਆਂ ਦੇ ਨਾਂ ’ਤੇ ਐਸਆਈਟੀ ਬਣਾਕੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਹਾਨੇ ਉਨ੍ਹਾਂ ਦੇ ਨਿੱਜੀ ਕਾਰੋਬਾਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਲੇਖਾਕਾਰ ਅਤੇ ਉਸ ਦੇ ਪਰਿਵਾਰ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਜਾਂ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, “ਤੁਸੀਂ ਸਰਕਾਰ ਵੱਲੋਂ ਜੋ ਵੀ ਕਰਨਾ ਚਾਹੁੰਦੇ ਹੋ, ਮੇਰੇ ਨਾਲ ਕਰੋ। ਕਿਸੇ ਹੋਰ ਬੇਗੁਨਾਹ ਨੂੰ ਪ੍ਰੇਸ਼ਾਨ ਨਾ ਕਰੋ। ਮੈਂ ਗ੍ਰਿਫ਼ਤਾਰੀ ਤੋਂ ਨਹੀਂ ਡਰਦਾ।”

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਵੱਲੋਂ ਸਪਸ਼ਟ ਕਾਰਵਾਈ ਨਹੀਂ ਕੀਤੀ ਜਾਂਦੀ, ਤਦ ਤੱਕ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਡੀਜੀਪੀ ਦਫ਼ਤਰ ਵਿੱਚ ਮੌਜੂਦ ਰਹੇਗੀ। ਇਸ ਧਰਨੇ ਨੂੰ ਅਕਾਲੀ ਦਲ ਵੱਲੋਂ ਸਰਕਾਰ ਦੀ ਕਥਿਤ ਧੱਕੇਸ਼ਾਹੀ ਅਤੇ ਸਿਆਸੀ ਬਦਲੇ ਦੇ ਖ਼ਿਲਾਫ਼ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।

महाशिवरात्रि पर शिवखोड़ी में तीन दिवसीय भव्य आयोजन, प्रशासन पूरी तरह तैयार

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.