
ਨਵੀਂ ਦਿਲੀ: ਅੱਜਕੱਲ੍ਹ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਦਾ ਵੱਡਾ ਹਿੱਸਾ ਬੈਠਿਆਂ ਹੀ ਲੰਘਦਾ ਹੈ ਚਾਹੇ ਉਹ ਦਫ਼ਤਰ ਵਿੱਚ 8 ਤੋਂ 10 ਘੰਟੇ ਕੰਮ ਕਰਨਾ ਹੋਵੇ ਜਾਂ ਖਾਲੀ ਵੇਲੇ ਫ਼ੋਨ ਸਕ੍ਰੋਲ ਕਰਨਾ ਹੋਵੇ ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਇਹ ਆਦਤ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਹੀ ਹੈ ਡਾਕਟਰਾਂ ਦੇ ਅਨੁਸਾਰ ਇਸ ਨਾਲ ਦਿਲ ਦੀ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਖੂਨ ਦਾ ਸਰਕੂਲੇਸ਼ਨ ਹੌਲਾ ਹੋ ਜਾਂਦਾ ਹੈ ਜਿਸ ਨਾਲ ਨਸਾਂ ਵਿੱਚ ਫੈਟ ਜਮਾਉਣ ਦਾ ਖਤਰਾ ਵੱਧਦਾ ਹੈ ਅਤੇ ਦਿਲ ‘ਤੇ ਵਧੇਰੇ ਦਬਾਅ ਪੈਂਦਾ ਹੈ ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਸੀਨੀਅਰ ਕਾਰਡੀਓਲੋਜਿਸਟ ਡਾ ਸਾਕੇਤ ਗੋਇਲ ਇਸ ਸਮੱਸਿਆ ਤੋਂ ਬਚਣ ਲਈ ਇੱਕ ਸੌਖਾ ਫਾਰਮੂਲਾ ਦੱਸਦੇ ਹਨ ਜੋ ਹਰ ਕੋਈ ਆਸਾਨੀ ਨਾਲ ਅਪਣਾ ਸਕਦਾ ਹੈ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਲਗਾਤਾਰ ਬੈਠ ਕੇ ਕੰਮ ਕਰਦੇ ਹੋ ਤਾਂ ਹਰ ਘੰਟੇ ਵਿੱਚੋਂ 58 ਮਿੰਟ ਕੰਮ ਕਰੋ ਅਤੇ 2 ਮਿੰਟ ਲਈ ਖੜ੍ਹ ਕੇ ਹਿਲਜੁਲ ਕਰੋ ਜਾਂ ਹਲਕਾ ਵਿਆਯਾਮ ਕਰੋ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਾਇਆ ਜਾ ਸਕਦਾ ਹੈ।
ਡਾ ਸਾਕੇਤ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਵੀ ਦੱਸਿਆ ਹੈ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ ਇਸ ਲਈ ਹਰ ਘੰਟੇ 2 ਮਿੰਟ ਲਈ ਹਿਲਜੁਲ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕੁੱਲ 8 ਵੱਖ ਵੱਖ ਐਕਸਰਸਾਈਜ਼ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਹਰ ਘੰਟੇ ਬਦਲ ਬਦਲ ਕੇ ਕੀਤਾ ਜਾ ਸਕਦਾ ਹੈ ਹਰ ਐਕਸਰਸਾਈਜ਼ ਲਗਭਗ 1 ਮਿੰਟ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ 1 ਮਿੰਟ ਤੱਕ ਤੁਰਨਾ ਚਾਹੀਦਾ ਹੈ ਇਸ ਤਰ੍ਹਾਂ 8 ਘੰਟਿਆਂ ਦੇ ਕੰਮ ਨਾਲ ਨਾਲ ਵਿਆਯਾਮ ਨੂੰ ਵੀ ਆਸਾਨੀ ਨਾਲ ਮੈਨੇਜ ਕੀਤਾ ਜਾ ਸਕਦਾ ਹੈ।

मेष: दिन शुभ रहेगा...