skip to content

Last Updated: November 25, 2026

Dainik Savera Times Logo

Sri Muktsar Sahib : ਟਰਾਂਸਫਾਰਮਰ ‘ਤੇ ਕੰਮ ਕਰ ਰਹੇ ਬਿਜਲੀ ਵਿਭਾਗ ਦੇ ਕੱਚੇ ਕਾਮੇ ਦੀ ਕਰੰਟ ਲੱਗਣ ਨਾਲ ਮੌਤ

10 January 2026 ਅੱਪਡੇਟ ਕੀਤਾ ਗਿਆ

Sri Muktsar Sahib : ਟਰਾਂਸਫਾਰਮਰ ‘ਤੇ ਕੰਮ ਕਰ ਰਹੇ ਬਿਜਲੀ ਵਿਭਾਗ ਦੇ ਕੱਚੇ ਕਾਮੇ ਦੀ ਕਰੰਟ ਲੱਗਣ ਨਾਲ ਮੌਤ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿੱਚ ਬਿਜਲੀ ਵਿਭਾਗ ਦੇ ਇੱਕ ਕੱਚੇ ਕਾਮੇ ਦੀ ਮੌਤ ਹੋ ਗਈ ਹੈ। ਟਰਾਂਸਫਾਰਮਰ ’ਤੇ ਕੰਮ ਕਰਦਿਆਂ ਨੌਜਵਾਨ ਨੂੰ ਅਚਾਨਕ ਕਰੰਟ ਲੱਗ ਗਿਆ। ਇਹ ਘਟਨਾ ਬਿਜਲੀ ਵਾਲਾਂ ਖੂਹ ਮੇਨ ਬਜਾਰ ਵਾਲੇ ਇਲਾਕੇ ਵਿੱਚ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਬਿਜਲੀ ਵਾਲੇ ਖੂਹ ਦੇ ਕੋਲ ਇੱਕ ਕੱਚਾ ਕਾਮਾ ਟਰਾਂਸਫਾਰਮਰ ’ਤੇ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸ ਨੂੰ ਬਿਜਲੀ ਦਾ ਤੇਜ਼ ਕਰੰਟ ਲੱਗ ਗਿਆ।

Cashew Nuts : ਸ਼ੂਗਰ ਦੇ ਮਰੀਜ਼ਾਂ ਲਈ ਕਾਜੂ ਫਾਇਦੇਮੰਦ ਜਾਂ ਹਾਨੀਕਾਰਕ…ਰੋਜ਼ਾਨਾ 4-6 ਕਾਜੂ ਖਾਣ ਨਾਲ ਕੀ ਹੁੰਦਾ ਐ, ਜਾਣੋ

ਕਰੰਟ ਲੱਗਣ ਕਾਰਨ ਉਹ ਮੌਕੇ ’ਤੇ ਹੀ ਜ਼ਖਮੀ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਪਿਆਰ ਸਿੰਘ ਪਿਤਾ ਲਾਭ ਸਿੰਘ ਫੌਜੀ ਦੇ ਰੂਪ ਵਿੱਚ ਹੋਈ ਹੈ, ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਦੇ ਰਹਿਣ ਵਾਲੇ ਸਨ। ਮਰਨ ਵਾਲੇ ਨੌਜਵਾਨ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਜਿਸ ਕਾਰਨ ਘਰ ਵਿੱਚ ਗ਼ਮਗੀਨ ਮਾਹੌਲ ਦੀ ਹਾਲਤ ਬਣੀ ਹੋਈ ਹੈ। ਨੌਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ ਸਮੇਤ ਇਲਾਕੇ ਵਿੱਚ ਵੀ ਸੋਗ ਦਾ ਮਾਹੌਲ ਹੈ।

Breaking : ਪੁਲਿਸ ਕਰਮਚਾਰੀ ਬਣਿਆ ਕਾਤਲ ; ਸਿਰ ‘ਚ ਤਿੰਨ ਗੋਲੀਆਂ ਮਾਰ ਕੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟ

death on line man

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.