Last Updated: November 7, 2026

Dainik Savera Times Logo

ਖ਼ੂਨ ਹੋਇਆ ਚਿੱਟਾ : ਪਿਓ ਨੇ ਇੱਟਾਂ ਮਾਰ ਕੇ ਆਪਣੇ ਹੀ ਪੁੱਤ ਦਾ ਕੀਤਾ ਕਤਲ, ਮ੍ਰਿਤਕ ਦਾ ਪਤਨੀ ਨਾਲ ਚੱਲ ਰਿਹਾ ਸੀ ਵਿਵਾਦ

7 December 2025 ਅੱਪਡੇਟ ਕੀਤਾ ਗਿਆ

ਖ਼ੂਨ ਹੋਇਆ ਚਿੱਟਾ : ਪਿਓ ਨੇ ਇੱਟਾਂ ਮਾਰ ਕੇ ਆਪਣੇ ਹੀ ਪੁੱਤ ਦਾ ਕੀਤਾ ਕਤਲ, ਮ੍ਰਿਤਕ ਦਾ ਪਤਨੀ ਨਾਲ ਚੱਲ ਰਿਹਾ ਸੀ ਵਿਵਾਦ

Ajnala News : ਅਜਨਾਲਾ ਦੇ ਪਿੰਡ ਕਿਆਮਪੁਰ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ। ਜਿੱਥੇ ਨੂੰਹ-ਪੁੱਤ ਦੇ ਚੱਲ ਰਹੇ ਵਿਵਾਦ ਦੌਰਾਨ ਪਿਤਾ ਨੇ ਇੱਟਾਂ ਮਾਰ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਹੈ। ਪਿਓ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰਨ ਦੀ ਖ਼ਬਰ ਨੇ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੀਨੀਕਰਨ ਤੋਂ ਬਾਅਦ ਲਗਾਏ ਸੋਨੇ ਦੇ ਪੱਤਰੇ, ਮੀਨਾਕਾਰੀ ਦੀ ਸੰਭਾਲ ਦਾ ਕੰਮ ਜਾਰੀ

ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਵਿੱਚ ਕਾਫ਼ੀ ਸਮੇਂ ਤੋਂ ਨੂੰਹ -ਪੁੱਤ ਵਿਚਕਾਰ ਤਣਾਅ ਚੱਲ ਰਿਹਾ ਸੀ। ਮ੍ਰਿਤਕ ਨੌਜਵਾਨ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਪਤੀ-ਪਤਨੀ ਵਿੱਚ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਨੌਜਵਾਨ ਆਪਣੀ ਪਤਨੀ ਨੂੰ ਮੁੜ ਘਰ ਵਾਪਸ ਲਿਆਉਣਾ ਚਾਹੁੰਦਾ ਸੀ ਪਰ ਉਸਦੇ ਮਾਪਿਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ।

Audio Viral Case : SIT ਕੋਲ ਬਤੌਰ ਸ਼ਿਕਾਇਤਕਰਤਾ ਅੱਜ ਆਪਣਾ ਬਿਆਨ ਦਰਜ ਕਰਵਾਉਣਗੇ ਐਡਵੋਕੇਟ ਅਰਸ਼ਦੀਪ

ਇਸ ਗੱਲ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਪਿਤਾ ਗੁੱਸੇ ਵਿਚ ਬੇਕਾਬੂ ਹੋ ਗਿਆ ਅਤੇ ਨੌਜਵਾਨ ਉੱਤੇ ਇੱਟਾਂ ਨਾਲ ਤਾਬੜਤੋੜ ਵਾਰ ਕਰ ਦਿੱਤੇ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਂ ‘ਤੇ ਵੀ ਘਟਨਾ ਦੌਰਾਨ ਸਾਥ ਦੇਣ ਦੇ ਇਲਜ਼ਾਮ ਲੱਗੇ ਹਨ। ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪਿਤਾ ਅਤੇ ਮਾਂ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.