skip to content

Last Updated: October 5, 2026

Dainik Savera Times Logo

ਕੌਣ ਹੈ? ਖੁਸ਼ੀ ਕਪੂਰ ਦਾ Bf: ਦੋ ਸਾਲਾਂ ਦੀ ਨਜ਼ਦੀਕੀ ‘ਤੇ ਲੱਗੀ ਵਿਛੋੜੇ ਦੀ ਮੋਹਰ…

9 months ਪਹਿਲਾ

ਕੌਣ ਹੈ? ਖੁਸ਼ੀ ਕਪੂਰ ਦਾ Bf: ਦੋ ਸਾਲਾਂ ਦੀ ਨਜ਼ਦੀਕੀ ‘ਤੇ ਲੱਗੀ ਵਿਛੋੜੇ ਦੀ ਮੋਹਰ…

ਨਵੀਂ ਦਿਲੀ: ਬਾਲੀਵੁੱਡ ਦੀ ਚਮਕਦਾਰ ਦੁਨੀਆ ਤੋਂ ਇੱਕ ਹੋਰ ਰਿਸ਼ਤੇ ਦੇ ਟੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਅਦਾਕਾਰਾ ਖੁਸ਼ੀ ਕਪੂਰ ਅਤੇ ਨਵੇਂ ਚਮਕਦੇ ਚਿਹਰੇ ਵੇਦਾਂਗ ਰੈਨਾ ਨੇ ਆਪਣਾ ਦੋ ਸਾਲ ਪੁਰਾਣਾ ਰਿਸ਼ਤਾ ਖਤਮ ਕਰ ਲਿਆ ਹੈ। ਹਾਲਾਂਕਿ ਦੋਹਾਂ ਵੱਲੋਂ ਇਸ ਮਾਮਲੇ ‘ਤੇ ਕੋਈ ਸਿੱਧੀ ਜਾਂ ਅਧਿਕਾਰਿਕ ਟਿੱਪਣੀ ਨਹੀਂ ਆਈ ਪਰ ਸੋਸ਼ਲ ਮੀਡੀਆ ‘ਤੇ ਇਹ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ।

ਵੇਦਾਂਗ ਰੈਨਾ ਇੱਕ ਭਾਰਤੀ ਅਦਾਕਾਰ ਹਨ ਜਿਨ੍ਹਾਂ ਨੇ ਆਪਣਾ ਫਿਲਮੀ ਕਰੀਅਰ 2023 ਵਿੱਚ ਜੋਇਆ ਅਖ਼ਤਰ ਦੀ ਫਿਲਮ ਦ ਆਰਚੀਜ਼ ਨਾਲ ਸ਼ੁਰੂ ਕੀਤਾ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਰੇਜੀ ਮੈਂਟਲ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਇੱਕ ਮਿਊਜ਼ਿਕਲ ਟੀਨ ਡਰਾਮਾ ਸੀ।

ਵੇਦਾਂਗ ਰੈਨਾ ਦੀ ਫਿਲਮੀ ਯਾਤਰਾ

ਦ ਆਰਚੀਜ਼ 2023
ਇਸ ਫਿਲਮ ਵਿੱਚ ਉਨ੍ਹਾਂ ਨੇ ਰੇਜੀ ਮੈਂਟਲ ਦੀ ਭੂਮਿਕਾ ਨਿਭਾਈ ਜੋ ਆਰਚੀ ਕਾਮਿਕਸ ਦੇ ਪ੍ਰਸਿੱਧ ਕਿਰਦਾਰਾਂ ‘ਤੇ ਆਧਾਰਿਤ ਸੀ। ਨਿਰਦੇਸ਼ਕਾ ਜੋਇਆ ਅਖ਼ਤਰ ਦੀ ਇਸ ਫਿਲਮ ਵਿੱਚ ਖੁਸ਼ੀ ਕਪੂਰ ਸੁਹਾਨਾ ਖਾਨ ਅਤੇ ਅਗਸਤਿਆ ਨੰਦਾ ਵੀ ਸ਼ਾਮਲ ਸਨ। ਇਹ ਫਿਲਮ ਨੌਜਵਾਨ ਦਰਸ਼ਕਾਂ ਵਿੱਚ ਕਾਫੀ ਲੋਕਪ੍ਰਿਯ ਰਹੀ ਅਤੇ ਵੇਦਾਂਗ ਦੀ ਅਦਾਕਾਰੀ ਨੂੰ ਖਾਸ ਤਰੀਕੇ ਨਾਲ ਨੋਟਿਸ ਕੀਤਾ ਗਿਆ। ਉਨ੍ਹਾਂ ਨੂੰ ਇਸ ਲਈ ਫਿਲਮਫੇਅਰ ਦਾ ਬੈਸਟ ਡੈਬਿਊ ਐਕਟਰ ਐਵਾਰਡ ਵੀ ਮਿਲਿਆ।

ਜਿਗਰਾ 2024
ਇਸ ਫਿਲਮ ਵਿੱਚ ਉਨ੍ਹਾਂ ਨੇ ਆਲੀਆ ਭੱਟ ਦੇ ਛੋਟੇ ਭਰਾ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਦੇ ਚਾਰ ਗੀਤਾਂ ਵਿੱਚ ਆਪਣੀ ਆਵਾਜ਼ ਵੀ ਦਿੱਤੀ। ਉਨ੍ਹਾਂ ਦੀ ਅਦਾਕਾਰੀ ਅਤੇ ਗਾਇਕੀ ਦੋਹਾਂ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਪਸੰਦ ਕੀਤਾ ਗਿਆ।

ਦੋ ਸਾਲ ਦੀ ਨਜ਼ਦੀਕੀ ਦੇ ਬਾਅਦ ਰਾਹ ਵੱਖ ਵੱਖ

ਫਿਲਮ ਪੱਤਰਕਾਰ ਵਿਕੀ ਲਾਲਵਾਨੀ ਵੱਲੋਂ ਕੀਤੀ ਇੱਕ ਪੋਸਟ ਤੋਂ ਬਾਅਦ ਇਹ ਖ਼ਬਰ ਤੇਜ਼ੀ ਨਾਲ ਫੈਲਣ ਲੱਗੀ ਕਿ ਖੁਸ਼ੀ ਅਤੇ ਵੇਦਾਂਗ ਹੁਣ ਇਕੱਠੇ ਨਹੀਂ ਰਹੇ। ਰਿਪੋਰਟਾਂ ਅਨੁਸਾਰ ਦੋਹਾਂ ਨੇ ਆਪਸੀ ਸਹਿਮਤੀ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਹਾਲੇ ਤੱਕ ਇਸ ਵਿੱਛੋੜੇ ਦੀ ਪੱਕੀ ਵਜ੍ਹਾ ਸਾਹਮਣੇ ਨਹੀਂ ਆਈ ਪਰ ਇਹ ਖ਼ਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਨਿਸ਼ਚਤ ਤੌਰ ‘ਤੇ ਹੈਰਾਨੀਜਨਕ ਹੈ।

ਇਹ ਵੀ ਪੜ੍ਹੋ: ਸਰਦੀਆਂ ‘ਚ ਸਿਹਤ ਦਾ ਰਖਵਾਲਾ ਬਣ ਸਕਦਾ ਹੈ ਮੋਰਿੰਗਾ ਪਾਊਡਰ

ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਸੀ ਦੋਸਤੀ

ਸਾਲ 2023 ਵਿੱਚ ਜੋਇਆ ਅਖ਼ਤਰ ਦੀ ਫਿਲਮ ‘ਦ ਆਰਚੀਜ਼’ ਦੀ ਸ਼ੂਟਿੰਗ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਦੋਹਾਂ ਨੂੰ ਕਈ ਵਾਰ ਇਕੱਠੇ ਫਿਲਮੀ ਸਮਾਰੋਹਾਂ ਨਿੱਜੀ ਸਮੇਂ ਅਤੇ ਛੁੱਟੀਆਂ ਦੌਰਾਨ ਦੇਖਿਆ ਗਿਆ। ਖੁਸ਼ੀ ਦੇ ਜਨਮਦਿਨ ਮੌਕੇ ਵੀ ਵੇਦਾਂਗ ਉਨ੍ਹਾਂ ਦੇ ਨਾਲ ਸਾਏ ਵਾਂਗ ਰਹੇ ਜਿਸ ਕਾਰਨ ਇਹ ਅਨੁਮਾਨ ਲਗਾਇਆ ਗਿਆ ਕਿ ਦੋਹਾਂ ਦੇ ਵਿਚਕਾਰ ਦੋਸਤੀ ਤੋਂ ਵੱਧ ਕੁਝ ਹੈ।

ਰਿਸ਼ਤੇ ‘ਤੇ ਚੁੱਪੀ ਅਤੇ ਅਣਸੁਲਝੇ ਸਵਾਲ

ਇੱਕ ਪੁਰਾਣੇ ਇੰਟਰਵਿਊ ਵਿੱਚ ਜਦੋਂ ਵੇਦਾਂਗ ਰੈਨਾ ਨਾਲ ਖੁਸ਼ੀ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਸਿਰਫ਼ ਇਨਾ ਕਿਹਾ ਸੀ ਕਿ ਉਹ ਚੰਗੇ ਦੋਸਤ ਹਨ। ਹੁਣ ਜਦੋਂ ਇਹ ਵਿੱਛੋੜੇ ਦੀ ਗੱਲ ਸਾਹਮਣੇ ਆਈ ਹੈ ਤਾਂ ਉਨ੍ਹਾਂ ਦੀ ਜੋੜੀ ਨੂੰ ਪਸੰਦ ਕਰਨ ਵਾਲੇ ਦਰਸ਼ਕ ਹੈਰਾਨ ਹਨ।

ਇਹ ਵੀ ਪੜ੍ਹੋ: Land for Job ਕੇਸ ‘ਚ ਲਾਲੂ ਪਰਿਵਾਰ ‘ਤੇ ਕਸਿਆ ਕਾਨੂੰਨੀ ਸ਼ਿਕੰਜਾ ਅਦਾਲਤ ਨੇ ਦੋਸ਼ ਕੀਤੇ ਤੈਅ

ਦੋਹਾਂ ਨੇ ਆਪਣੇ ਕਰੀਅਰ ਵਿੱਚ ਵੀ ਬਣਾਈ ਪਛਾਣ

ਵੇਦਾਂਗ ਰੈਨਾ ਨੇ ਹਾਲ ਹੀ ਵਿੱਚ ਆਲੀਆ ਭੱਟ ਨਾਲ ਫਿਲਮ ‘ਜਿਗਰਾ’ ਵਿੱਚ ਕੰਮ ਕੀਤਾ ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਹੋਈ। ਦੂਜੇ ਪਾਸੇ ਖੁਸ਼ੀ ਕਪੂਰ ‘ਦ ਆਰਚੀਜ਼’ ਤੋਂ ਬਾਅਦ ‘ਲਵਯਾਪਾ’ ਅਤੇ ‘ਨਾਦਾਨੀਆਂ’ ਵਰਗੇ ਪ੍ਰੋਜੈਕਟਾਂ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਆਪਣੀ ਅਦਾਕਾਰੀ ਨੂੰ ਲੈ ਕੇ ਗੰਭੀਰਤਾ ਨਾਲ ਅੱਗੇ ਵਧ ਰਹੀ ਹੈ।

ਇਹ ਵਿੱਛੋੜਾ ਭਾਵੇਂ ਅਧਿਕਾਰਿਕ ਤੌਰ ‘ਤੇ ਪੁਸ਼ਟ ਨਹੀਂ ਹੋਇਆ ਪਰ ਇਹ ਖ਼ਬਰ ਬਾਲੀਵੁੱਡ ਦੇ ਰਿਸ਼ਤਿਆਂ ਦੀ ਨਾਜੁਕਤਾ ਨੂੰ ਇੱਕ ਵਾਰ ਫਿਰ ਉਜਾਗਰ ਕਰਦੀ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਦੋਹਾਂ ਵਿੱਚੋਂ ਕੋਈ ਅਗਲੇ ਦਿਨਾਂ ਵਿੱਚ ਇਸ ਮਾਮਲੇ ‘ਤੇ ਖੁਲ ਕੇ ਗੱਲ ਕਰਦਾ ਹੈ ਜਾਂ ਨਹੀਂ।

khushi-kapoor-vedang-raina-breakup-two-year-relationship

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.