Last Updated: October 14, 2026

Dainik Savera Times Logo

Breaking: 6 ਹਵਾਈ ਅੱਡੇ, TBRL ਤੇ ਮਜ਼ਬੂਤ Manufacturing—ਪੰਜਾਬ ਰੱਖਿਆ ਖੇਤਰ ਲਈ ਤਿਆਰ

7 months ਪਹਿਲਾ

Breaking: 6 ਹਵਾਈ ਅੱਡੇ, TBRL ਤੇ ਮਜ਼ਬੂਤ Manufacturing—ਪੰਜਾਬ ਰੱਖਿਆ ਖੇਤਰ ਲਈ ਤਿਆਰ

ਪੰਜਾਬ ਡੈਸਕ (ਦੈਨਿਕ ਸਵੇਰਾ): ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿੱਟ (PPIS)–2026 ਦੇ ਦੂਜੇ ਦਿਨ ਏਰੋਸਪੇਸ ਅਤੇ ਡਿਫੈਂਸ ਸੈਸ਼ਨ ਦੌਰਾਨ ਦੇਸ਼ ਦੇ ਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸ ਵਿੱਚ ਪੰਜਾਬ ਦੀ ਭੂਮਿਕਾ ਬਾਰੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਇਆ।

ਸੈਸ਼ਨ ਦੀ ਅਗਵਾਈ ਕਰਦੇ ਹੋਏ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਬੇਹਤਰੀਨ ਇਕੋਸਿਸਟਮ ਮੌਜੂਦ ਹੈ, ਜੋ ਦੇਸ਼ ਲਈ ਕੀਮਤੀ ਯੋਗਦਾਨ ਦੇ ਸਕਦਾ ਹੈ। ਉਨ੍ਹਾਂ ਨੇ ਰਾਜ ਵਿੱਚ 6 ਹਵਾਈ ਅੱਡਿਆਂ ਦੀ ਸ਼ਾਨਦਾਰ ਕਨੈਕਟਿਵਿਟੀ, ਟਰਬਾਈਨ ਬੈਲਿਸਟਿਕ ਰਿਸਰਚ ਲੈਬੋਰਟਰੀ (TBRL) ਅਤੇ ਲੁਧਿਆਣਾ ਦਾ ਸੈਂਟਰਲ ਟੂਲ ਰੂਮ ਵਰਗੀਆਂ ਤਕਨੀਕੀ ਸੰਸਥਾਵਾਂ ਨੂੰ ਪੰਜਾਬ ਦੀ ਵੱਡੀ ਤਾਕਤ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਰੱਖਿਆ ਖੇਤਰ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਲਈ ਇੱਕ ਡਿਫੈਂਸ ਕਾਂਕਲੇਵ ਵੀ ਕਰਵਾਇਆ ਸੀ।

 

ਅਕਾਲੀ ਦਲ ਦਾ ਵੱਡਾ ਫ਼ੈਸਲਾ: ਕੰਚਨਪ੍ਰੀਤ ਕੌਰ ਤਰਨਤਾਰਨ ਦੀ ਨਵੀਂ ਇੰਚਾਰਜ

ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਰੱਖਿਆ ਖੇਤਰ ਵਿੱਚ ਮੁੱਖ ਯੋਗਤਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

JSW ਸਰਬਲੋਹ ਮੋਟਰਜ਼ ਦੇ CEO ਜਸਕੀਰਤ ਵਲਾਦੀਮੀਰ ਸਿੰਘ ਨੇ ਉਦਯੋਗਿਕ ਖੇਤਰ ਦੀ ਤਰ੍ਹਾਂ ਰੱਖਿਆ ਖੇਤਰ ਵਿੱਚ ਵੀ ਸੈਕਟੋਰਲ ਕਮੇਟੀਆਂ ਬਣਾਉਣ ਦੀ ਸਿਫਾਰਸ਼ ਕੀਤੀ ਅਤੇ MSMEs ਨੂੰ ਰੱਖਿਆ ਉਤਪਾਦਨ ਨਾਲ ਜੋੜਨ ਦੀ ਮਹੱਤਤਾ ਉਤੇ ਰੌਸ਼ਨੀ ਪਾਈ।

ਇਨਵੈਸਟ ਪੰਜਾਬ ਦੇ CEO ਅਮਿਤ ਨੇ ਪੰਜਾਬ ਦੇ ਮਜ਼ਬੂਤ ਮੈਨੂਫੈਕਚਰਿੰਗ ਬੇਸ ਅਤੇ ‘ਈਜ਼ ਆਫ ਡੂਇੰਗ ਬਿਜ਼ਨਸ’ ਦੀਆਂ ਸੁਵਿਧਾਵਾਂ ਬਾਰੇ ਦੱਸਿਆ, ਜਿਸ ਨਾਲ ਸਾਰੇ ਲਾਜ਼ਮੀ ਪਰਮਿਟ 45 ਦਿਨਾਂ ਦੇ ਅੰਦਰ ਮਿਲ ਜਾਂਦੇ ਹਨ।

six-airports-tbrl-strong-manufacturing-punjab-ready-for-defence-sector

six-airports-tbrl-strong-manufacturing-punjab-ready-for-defence-sector

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.