
ਕਸ਼ਮੀਰ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਲੋਕਾਂ ਦੇ ਗੁੱਸੇ ਨੇ ਨਵਾਂ ਰੂਪ ਧਾਰ ਲਿਆ ਹੈ। ਅਵਾਮੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ ਹਨ, ਜਿੱਥੇ “ਇਨਸਾਫ” ਅਤੇ “ਹੱਕ” ਦੇ ਨਾਰੇ ਗੂੰਜ ਰਹੇ ਹਨ। ਸੋਮਵਾਰ ਨੂੰ ਐਲਾਨੀ ਹੜਤਾਲ ਕਾਰਨ ਦੇ ਕਈ ਸ਼ਹਿਰਾਂ ‘ਚ ਲਾਕਡਾਊਨ ਵਰਗਾ ਮਾਹੌਲ ਬਣ ਗਿਆ ਹੈ। ਮੁਜ਼ਫ਼ਰਾਬਾਦ ਤੋਂ ਕੋਟਲੀ ਤੱਕ – ਬਾਜ਼ਾਰ ਬੰਦ, ਆਵਾਜਾਈ ਠੱਪ ਅਤੇ ਇੰਟਰਨੈੱਟ ਸੇਵਾਵਾਂ ‘ਤੇ ਰੋਕ। AAC ਵੱਲੋਂ 38 ਸੂਤਰਾਂ ਵਾਲਾ ਚਾਰਟਰ ਜਾਰੀ ਕੀਤਾ ਗਿਆ ਹੈ ਜਿਸ ‘ਚ ਆਟੇ ‘ਤੇ ਸਬਸਿਡੀ, ਬਿਜਲੀ ਦੀ ਉਚਿਤ ਦਰ ਅਤੇ ਵਿਧਾਨ ਸਭਾ ‘ਚ ਰਾਖਵੀਆਂ ਸੀਟਾਂ ਖਤਮ ਕਰਨ ਦੀ ਮੰਗ ਕੀਤੀ ਗਈ ਹੈ।
AAC ਦੇ ਆਗੂ ਸ਼ੌਕਤ ਨਵਾਜ ਮੀਰ ਨੇ ਦਾਅਵਾ ਕੀਤਾ ਕਿ “ ਨੂੰ ਪਾਕਿਸਤਾਨ ਆਪਣੀ ਕਾਲੋਨੀ ਵਾਂਗ ਟਰੀਟ ਕਰਦਾ ਹੈ” ਅਤੇ ਲੋਕ 1947 ਤੋਂ ਬੁਨਿਆਦੀ ਹੱਕਾਂ ਤੋਂ ਵਾਂਜੇ ਹਨ।ਸੁਰੱਖਿਆ ਬਲਾਂ ਦੀ ਤਾਇਨਾਤੀ, ਰੋਕ-ਟੋਕ ਅਤੇ ਵਾਧੂ ਫੋਰਸਾਂ ਦੀ ਮਦਦ ਨਾਲ ਪਾਕਿਸਤਾਨੀ ਸਰਕਾਰ ਹਾਲਾਤ ਕਾਬੂ ‘ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓਜ਼ ਦਰਸਾਉਂਦੇ ਹਨ ਕਿ ਲੋਕਾਂ ਦੀ ਆਵਾਜ਼ ਹੁਣ ਦਬਣ ਵਾਲੀ ਨਹੀਂ।
‘ਚ ਹਾਲਾਤ ਹੋਰ ਉਗਰ ਹੋਣ ਦੀ ਸੰਭਾਵਨਾ ਹੈ।
ਇਹ ਸਿਰਫ਼ ਰੋਸ ਨਹੀਂ, ਇੱਕ ਲੰਬੇ ਸਮੇਂ ਤੋਂ ਦਬੀ ਆਵਾਜ਼ ਦੀ ਗੂੰਜ ਹੈ।
मेष: दिन शुभ रहेगा...