ਮਾਨਸਾ ਨਿਊਜ਼ : ਪੰਜਾਬੀ ਗਾਇਕ Sidhu Moosewala ਦੇ ਮਾਤਾ Charan Kaur ਦੇ ਬਿਆਨਾਂ ਦੇ ਆਧਾਰ ‘ਤੇ ਮਾਨਸਾ ਪੁਲਿਸ ਨੇ ਇੱਕ ਕੰਪਨੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।ਪਿਛਲੇ ਹਫ਼ਤੇ ਚਰਨ ਕੌਰ ਅਤੇ ਮੂਸੇਵਾਲਾ ਦੇ ਪਿਤਾ Balkaur Singh ਨੇ ਮਾਨਸਾ ਦੇ ਐਸਐਸਪੀ ਦਫ਼ਤਰ ਬਾਹਰ ਧਰਨਾ ਦੇ ਕੇ ਇਲਜ਼ਾਮ ਲਗਾਇਆ ਸੀ ਕਿ ਸੰਬੰਧਿਤ ਕੰਪਨੀ ਅਤੇ ਉਸ ਨਾਲ ਜੁੜੇ ਲੋਕ ਉਨ੍ਹਾਂ ਨਾਲ ਵਿੱਤੀ ਧੋਖਾਧੜੀ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਸੀ ਕਿ ਪੁੱਤਰ ਦੀ ਕਮਾਈ ਦਾ ਹਿਸਾਬ ਨਹੀਂ ਦਿੱਤਾ ਗਿਆ ਅਤੇ ਕਰੀਬ 30 ਕਰੋੜ ਰੁਪਏ ਦੀ ਹੇਰਾ-ਫੇਰੀ ਹੋਈ ਹੈ।
READ ALSO : ਹਾਈ ਕੋਰਟ ਤੋਂ DIG ਭੁੱਲਰ ਨੂੰ ਵੱਡਾ ਝਟਕਾ, ਰਿਸ਼ਵਤ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਖਾਰਜ

ਕੇਸ ਕਿਨ੍ਹਾਂ ਖ਼ਿਲਾਫ਼ ਦਰਜ?
ਚਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮਾਨਸਾ ਦੇ ਸਦਰ ਪੁਲਿਸ ਥਾਣੇ ਨੇ One Digital Entertainment, ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮਿਨ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਬਲਕੌਰ ਸਿੰਘ ਨੇ ਮਿਊਜ਼ਿਕ ਪ੍ਰੋਡਿਊਸਰ Bunty Bains ‘ਤੇ ਵੀ ਇਲਜ਼ਾਮ ਲਗਾਏ ਸਨ, ਹਾਲਾਂਕਿ ਦਰਜ ਐਫਆਈਆਰ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਬੰਟੀ ਬੈਂਸ ਵੱਲੋਂ ਕਿਹਾ ਗਿਆ ਹੈ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੇ ਕਦਮ ਸਬੂਤਾਂ ਦੇ ਆਧਾਰ ‘ਤੇ ਚੁੱਕੇ ਜਾਣਗੇ।
ਬੇਖੌਫ ਚੋਰਾਂ ਨੇ ਦਿਨ-ਦਿਹਾੜੇ ਘਰ ਨੂੰ ਬਣਾਇਆ ਨਿਸ਼ਾਨਾ, ਲੁੱਟ ਕੇ ਲੈ ਗਏ ਸਾਰਾ ਸਮਾਨ
मेष: दिन शुभ रहेगा...