Last Updated: November 28, 2026

Dainik Savera Times Logo

Sidhu Moosewala ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਸਾਂਝੀ ਕੀਤੀ ਇੱਕ ਹੋਰ ਪੋਸਟ, ਕਿਹਾ…

13 February 2026 ਅੱਪਡੇਟ ਕੀਤਾ ਗਿਆ

Sidhu Moosewala ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਸਾਂਝੀ ਕੀਤੀ ਇੱਕ ਹੋਰ ਪੋਸਟ, ਕਿਹਾ…

Entertainment News : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਗੀਤਕਾਰ ਬੰਟੀ ਬੈਂਸ ’ਤੇ ਇਲਜ਼ਾਮ ਲਗਾਏ ਗਏ ਹਨ। ਹੁਣ ਇੱਕ ਵਾਰ ਫੇਰ ਤੋਂ ਬੰਟੀ ਬੈਂਸ ਵੱਲੋਂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਸ ਨੇ ਕਿਹਾ ਹੈ ਕਿ ਪੈਸਿਆਂ ਦਾ ਹਿਸਾਬ ਕਿਤਾਬ ਕਦੇ ਵੀ ਉਸਕੋਲ ਨਹੀਂ ਆਇਆ। ਉਸਦਾ ਕੰਮ ਗਾਣੇ ਭੇਜ ਕੇ ਰਿਲੀਜ਼ ਕਰਨ ਦੀ ਡੇਟ ਦੱਸਣਾ ਹੁੰਦਾ ਸੀ।

Latest Update Tariq Rahman : ਬੰਗਲਾਦੇਸ਼ ਚੋਣਾਂ ‘ਚ BNP ਦੀ ਬੰਪਰ ਜਿੱਤ, 17 ਸਾਲਾਂ ਬਾਅਦ ਵਾਪਸ ਆਏ ਤਾਰਿਕ ਰਹਿਮਾਨ ਦਾ PM ਬਣਨਾ ਤੈਅ

ਆਪਣੀ ਪੋਸਟ ’ਚ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ-ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ, ਨਾ ਹੀ ‘ਵਨ ਡਿਜੀਟਲ’ ਦੇ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿ ਅੰਕਲ-ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਅਤੇ ਨਾ ਹੀ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਾਸ਼ੀ ਬਾਕੀ ਹੈ। ਲੋਕ ਮੈਨੂੰ ਕਮੈਂਟਸ ਵਿੱਚ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ, ਪਰ ਮੈਂ ਕੋਈ ਹਿਸਾਬ ਲੁਕਾ ਕੇ ਨਹੀਂ ਰੱਖਿਆ ਜੋ ਮੈਂ ਦੇ ਸਕਾਂ। ਮੇਰਾ ਕੰਮ ਸਿਰਫ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣੇ ‘ਵਨ ਡਿਜੀਟਲ’ ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਰੀਕ ਤੈਅ ਕਰਨਾ ਸੀ। ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਪੈਸੇ ਵੀ ਸਿੱਧੇ ਉਹਨਾਂ ਨੂੰ ਹੀ ਜਾਂਦੇ ਸਨ।

Jharkhand : ਹਜ਼ਾਰੀਬਾਗ ‘ਚ ਹਾਥੀਆਂ ਦਾ ਆਤੰਕ, ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਛੇ ਲੋਕਾਂ ਨੂੰ ਕੁਚਲਿਆ, ਮੌਤ

ਬੰਟੀ ਬੈਂਸ ਨੇ ਇਹ ਵੀ ਦੱਸਿਆ ਕਿ ਉਹ ਤਾਂ ਖੁਦ ਸ਼ਬੀਰ ਮੋਮਿਨ ਨੂੰ ਕਹਿ ਰਿਹਾ ਹਾਂ ਕਿ ਸਿੱਧੂ ਪਰਿਵਾਰ ਦੇ ਬਕਾਇਆ ਪੈਸੇ ਅਤੇ ਹਿਸਾਬ ਦੀਆਂ ਰਿਪੋਰਟਾਂ ਦਿੱਤੀਆਂ ਜਾਣ, ਜਿਸ ਦੇ ਸਬੂਤ (ਕਾਲਾਂ ਅਤੇ ਮੈਸੇਜ) ਮੇਰੇ ਕੋਲ ਮੌਜੂਦ ਹਨ। ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਕਲ ਜੀ ਦੇ ਨਾਲ ਨਹੀਂ ਹਾਂ ਅਤੇ ਨਾ ਹੀ ਕਦੇ ਸ਼ਬੀਰ ਦਾ ਪੱਖ ਪੂਰਿਆ ਹੈ। ਉਮੀਦ ਹੈ ਕਿ ਤੁਸੀਂ ਅਤੇ ਅੰਕਲ-ਆਂਟੀ ਇਸ ਸੱਚਾਈ ਨੂੰ ਸਮਝੋਗੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.