ਨਵੀਂ ਦਿੱਲੀ: ਭਾਰਤੀ ਵਨਡੇ ਅਤੇ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਵਨਡੇ ਕ੍ਰਿਕਟ ਨੂੰ 50 ਓਵਰਾਂ ਤੋਂ ਘਟਾ ਕੇ 40 ਓਵਰਾਂ ਦਾ ਕਰਨ ਦੇ ਸੁਝਾਅ ਨੂੰ ਸਾਫ਼ ਸ਼ਬਦਾਂ ਵਿੱਚ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਫਾਰਮੈਟ ਨੂੰ ਛੋਟਾ ਕਰਨ ਦੀ ਬਜਾਏ ਇਸ ਨੂੰ ਹੋਰ ਦਿਲਚਸਪ ਬਣਾਉਣ ਲਈ ਤਿਕੋਣੀ ਅਤੇ ਚਤੁਰਭੁਜ ਸੀਰੀਜ਼ਾਂ ਦੀ ਵਾਪਸੀ ਕੀਤੀ ਜਾਣੀ ਚਾਹੀਦੀ ਹੈ।
ਇੰਗਲੈਂਡ ਖ਼ਿਲਾਫ਼ ਪਹਿਲੇ ਵਨਡੇ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਗਿੱਲ ਨੇ ਕਿਹਾ ਕਿ ਉਹ 40 ਓਵਰਾਂ ਵਾਲੇ ਵਨਡੇ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਵਨਡੇ ਨੂੰ 40 ਓਵਰਾਂ ਦਾ ਕੀਤਾ ਜਾਣਾ ਚਾਹੀਦਾ ਹੈ।”
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤਿਕੋਣੀ ਸੀਰੀਜ਼ਾਂ (Triangular series) ਕ੍ਰਿਕਟ ਦਾ ਇੱਕ ਦਿਲਚਸਪ ਹਿੱਸਾ ਹੁੰਦੀਆਂ ਸਨ, ਜਿੱਥੇ ਇੱਕੋ ਟੂਰਨਾਮੈਂਟ (tournament) ਵਿੱਚ ਤਿੰਨ ਜਾਂ ਚਾਰ ਟੀਮਾਂ ਆਪਸ ਵਿੱਚ ਮੁਕਾਬਲਾ ਕਰਦੀਆਂ ਸਨ। ਗਿੱਲ ਨੇ ਕਿਹਾ, “ਅਸੀਂ ਪਹਿਲਾਂ ਆਸਟ੍ਰੇਲੀਆ, ਭਾਰਤ ਅਤੇ ਸ਼੍ਰੀਲੰਕਾ ਵਰਗੀਆਂ ਤਿਕੋਣੀ ਸੀਰੀਜ਼ਾਂ ਖੇਡਦੇ ਸੀ। ਉਸ ਸਮੇਂ ਹਰ ਮੈਚ ਵਿੱਚ ਨਵੀਂ ਚੁਣੌਤੀ ਹੁੰਦੀ ਸੀ ਅਤੇ ਦਰਸ਼ਕਾਂ ਲਈ ਵੀ ਇਹ ਕਾਫ਼ੀ ਰੋਮਾਂਚਕ ਹੁੰਦਾ ਸੀ।”
Akhil Akkineni ਦੀ ‘Lenin’ ‘ਤੇ ਚਿਰੰਜੀਵੀ ਦਾ ਪਿਆਰ, ਨਾਗਾਰਜੁਨ ਬੋਲੇ- ‘Rocks!’
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੇਕਰ ਵਨਡੇ ਕ੍ਰਿਕਟ ਨੂੰ ਮੁੜ ਲੋਕਪ੍ਰਿਯ ਬਣਾਉਣਾ ਹੈ ਤਾਂ ਸਿਰਫ਼ ਦੁਵੱਲੀ ਸੀਰੀਜ਼ਾਂ ‘ਤੇ ਨਿਰਭਰ ਰਹਿਣ ਦੀ ਬਜਾਏ ਤਿਕੋਣੀ (Triangular series) ਜਾਂ ਚਤੁਰਭੁਜ ਟੂਰਨਾਮੈਂਟ (Quadrilateral tournamentd) ਕਰਵਾਏ ਜਾਣ। “ਇਸ ਨਾਲ ਖਿਡਾਰੀਆਂ ਅਤੇ ਦਰਸ਼ਕਾਂ ਦੋਵਾਂ ਲਈ ਫਾਰਮੈਟ ਹੋਰ ਦਿਲਚਸਪ ਬਣੇਗਾ,” ਗਿੱਲ ਨੇ ਕਿਹਾ।
ਗਿੱਲ ਨੇ ਇਹ ਵੀ ਕਿਹਾ ਕਿ 50 ਓਵਰਾਂ ਦਾ ਵਿਸ਼ਵ ਕੱਪ ਅੱਜ ਵੀ ਉਨ੍ਹਾਂ ਲਈ ਸਭ ਤੋਂ ਵੱਕਾਰੀ ਟੂਰਨਾਮੈਂਟ (prestigious tournament) ਹੈ। ਉਨ੍ਹਾਂ ਨੇ ਕਿਹਾ, “ਮੈਂ 50 ਓਵਰਾਂ ਦੀ ਕ੍ਰਿਕਟ ਦੇਖਦੇ ਹੋਏ ਵੱਡਾ ਹੋਇਆ ਹਾਂ। ਜਦੋਂ ਵੀ ਵਿਸ਼ਵ ਕੱਪ ਦੀ ਗੱਲ ਹੁੰਦੀ ਹੈ ਤਾਂ ਮੇਰੇ ਦਿਮਾਗ ਵਿੱਚ ਸਭ ਤੋਂ ਪਹਿਲਾਂ 50 ਓਵਰਾਂ ਦਾ ਵਿਸ਼ਵ ਕੱਪ ਹੀ ਆਉਂਦਾ ਹੈ। ਜੇ ਮੈਨੂੰ ਕਿਸੇ ਇੱਕ ਵਿਸ਼ਵ ਕੱਪ ਨੂੰ ਜਿੱਤਣ ਦੀ ਚੋਣ ਕਰਨੀ ਹੋਵੇ ਤਾਂ ਉਹ 50 ਓਵਰਾਂ ਦਾ ਹੀ ਹੋਵੇਗਾ।”
ਗੱਲਬਾਤ ਦੌਰਾਨ ਗਿੱਲ ਨੇ 2027 ਵਿੱਚ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਖ਼ਿਲਾਫ਼ ਮੌਜੂਦਾ ਸੀਰੀਜ਼ ਟੀਮ ਲਈ ਕਾਫ਼ੀ ਅਹਿਮ ਹੈ ਕਿਉਂਕਿ ਇੱਥੋਂ ਦੀਆਂ ਪਿੱਚਾਂ ਦੱਖਣੀ ਅਫਰੀਕਾ ਵਰਗੀਆਂ ਸਥਿਤੀਆਂ ਦਾ ਅਹਿਸਾਸ ਕਰਵਾਉਣਗੀਆਂ। ਉਨ੍ਹਾਂ ਮੁਤਾਬਕ ਟੀਮ ਇਸ ਦੌਰਾਨ ਸਹੀ ਸੰਯੋਜਨ ਲੱਭਣ ਦੀ ਕੋਸ਼ਿਸ਼ ਕਰੇਗੀ।

Shubman Gill latest