
ਨਵੀਂ ਦਿੱਲੀ: ਸ਼ਾਹਰੁਖ ਖਾਨ ਨੇ ਆਪਣੇ ਜੀਵਨ ਦੀਆਂ ਸਭ ਤੋਂ ਕੀਮਤੀ ਯਾਦਾਂ ਨਾਲ ਜੁੜੇ ਦਿੱਲੀ ਵਾਲੇ ਘਰ ਨੂੰ ਹੁਣ ਪੂਰੀ ਤਰ੍ਹਾਂ ਆਪਣਾ ਬਣਾ ਲਿਆ ਹੈ। ਦੱਖਣੀ ਦਿੱਲੀ ਦੇ ਪ੍ਰਸਿੱਧ ਪੰਚਸ਼ੀਲ ਪਾਰਕ ਵਿੱਚ ਸਥਿਤ ਇਸ ਜਾਇਦਾਦ ਦੀ ਦੂਜੀ ਅਤੇ ਤੀਜੀ ਮੰਜ਼ਿਲ ਖਰੀਦਣ ਤੋਂ ਬਾਅਦ ਹੁਣ ਪੂਰੀ ਇਮਾਰਤ ਉਨ੍ਹਾਂ ਦੀ ਮਾਲਕੀ ਹੇਠ ਆ ਗਈ ਹੈ। ਇਸ ਤੋਂ ਪਹਿਲਾਂ ਬੇਸਮੈਂਟ ਅਤੇ ਪਹਿਲੀ ਮੰਜ਼ਿਲ ਪਹਿਲਾਂ ਹੀ ਸ਼ਾਹਰੁਖ ਅਤੇ ਗੌਰੀ ਦੇ ਨਾਮ ਸੀ।
ਇਹ ਉਹੀ ਘਰ ਹੈ ਜਿੱਥੇ 1991 ਵਿੱਚ ਵਿਆਹ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਨੇ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਸ਼ਾਹਰੁਖ ਆਪਣੇ ਅਦਾਕਾਰੀ ਕਰੀਅਰ ਲਈ ਮੁੰਬਈ ਚਲੇ ਗਏ, ਪਰ ਦਿੱਲੀ ਦਾ ਇਹ ਘਰ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਕਰੀਬ ਰਿਹਾ।
IND vs ENG 5th T20: ਟੌਪ ਸਪਾਟ ‘ਤੇ ਨਜ਼ਰ, ਸਾਊਥੈਂਪਟਨ ਵਿੱਚ ਮੌਸਮ ਕਿਵੇਂ ਰਹੇਗਾ? ਪਿੱਚ ਰਿਪੋਰਟ ਵੀ ਪੜ੍ਹੋ
ਰਿਪੋਰਟਾਂ ਮੁਤਾਬਕ, ਦੂਜੀ ਅਤੇ ਤੀਜੀ ਮੰਜ਼ਿਲ ਦੀ ਖਰੀਦ ‘ਤੇ ਕਰੀਬ 37 ਕਰੋੜ ਰੁਪਏ ਖਰਚ ਕੀਤੇ ਗਏ।
ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੇ 25 ਅਕਤੂਬਰ 1991 ਨੂੰ ਇੱਕੋ ਦਿਨ ਤਿੰਨ ਵੱਖ-ਵੱਖ ਰਸਮਾਂ, ਰਜਿਸਟਰਡ ਸਿਵਲ ਮੈਰਿਜ, ਰਵਾਇਤੀ ਹਿੰਦੂ ਵਿਆਹ ਅਤੇ ਨਿਕਾਹ—ਰਾਹੀਂ ਵਿਆਹ ਕੀਤਾ ਸੀ।
ਗੌਰੀ ਖਾਨ ਕਈ ਵਾਰ ਇਸ ਘਰ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਚੁੱਕੀ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਦਿੱਲੀ ਨਾਲ ਉਨ੍ਹਾਂ ਦਾ ਖਾਸ ਲਗਾਅ ਹੈ, ਇਸ ਲਈ ਉਨ੍ਹਾਂ ਨੇ ਆਪਣੀ ਮਾਂ ਦੇ ਘਰ ਦੇ ਨੇੜੇ ਇਹ ਘਰ ਖਰੀਦਿਆ ਅਤੇ ਖੁਦ ਡਿਜ਼ਾਈਨ ਕੀਤਾ। ਉਨ੍ਹਾਂ ਦਾ ਮਕਸਦ ਇੱਕ ਅਜਿਹੀ ਜਗ੍ਹਾ ਬਣਾਉਣਾ ਸੀ, ਜਿੱਥੇ ਪਰਿਵਾਰ ਨਾਲ ਬਿਤਾਏ ਹਰ ਖ਼ਾਸ ਪਲ ਅਤੇ ਯਾਦਾਂ ਹਮੇਸ਼ਾ ਸੰਭਾਲੀਆਂ ਰਹਿਣ।
ਗੌਰੀ ਦੇ ਅਨੁਸਾਰ, ਇਸ ਘਰ ਦਾ ਹਰ ਕਮਰਾ ਅਤੇ ਹਰ ਕੋਨਾ ਉਨ੍ਹਾਂ ਦੇ ਪਰਿਵਾਰ ਦੇ ਸਫ਼ਰ ਦੀ ਇੱਕ ਵੱਖਰੀ ਕਹਾਣੀ ਬਿਆਨ ਕਰਦਾ ਹੈ। ਇਸ ਲਈ ਇਹ ਘਰ ਉਨ੍ਹਾਂ ਲਈ ਸਿਰਫ਼ ਇੱਕ ਜਾਇਦਾਦ ਨਹੀਂ, ਸਗੋਂ ਪਿਆਰ, ਸੰਘਰਸ਼ ਅਤੇ ਪਰਿਵਾਰਕ ਯਾਦਾਂ ਦਾ ਅਨਮੋਲ ਖਜ਼ਾਨਾ ਹੈ।

shah-rukh-khan