
IND vs ENG 5th T20: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੁਕਾਬਲਾ ਸ਼ਨੀਵਾਰ ਨੂੰ ਸਾਊਥੈਂਪਟਨ ਦੇ ਰੋਜ਼ ਬਾਊਲ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ। ਸੀਰੀਜ਼ ਪਹਿਲਾਂ ਹੀ ਆਪਣੇ ਨਾਮ ਕਰ ਚੁੱਕੀ ਇੰਗਲੈਂਡ ਦੀ ਨਜ਼ਰ ਕਲੀਨ ਸਵੀਪ ‘ਤੇ ਹੋਵੇਗੀ, ਜਦਕਿ ਭਾਰਤੀ ਟੀਮ ਸਨਮਾਨ ਬਚਾਉਣ ਦੇ ਨਾਲ-ਨਾਲ ਆਈਸੀਸੀ ਟੀ-20 ਰੈਂਕਿੰਗ ਵਿੱਚ ਆਪਣਾ ਨੰਬਰ-1 ਸਥਾਨ ਕਾਇਮ ਰੱਖਣ ਲਈ ਮੈਦਾਨ ਵਿੱਚ ਉਤਰੇਗੀ।
ਜੇਕਰ ਹੈਰੀ ਬਰੂਕ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਇਹ ਮੁਕਾਬਲਾ ਵੀ ਜਿੱਤ ਲੈਂਦੀ ਹੈ ਤਾਂ ਉਹ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਦੁਨੀਆ ਦੀ ਨੰਬਰ-1 ਟੀਮ ਬਣ ਸਕਦੀ ਹੈ। ਮੇਜ਼ਬਾਨ ਟੀਮ ਹੁਣ ਤੱਕ ਹਰ ਖੇਤਰ ਵਿੱਚ ਹਾਵੀ ਰਹੀ ਹੈ ਅਤੇ 3-0 ਦੀ ਅਜੇਤੂ ਬੜ੍ਹਤ ਨਾਲ ਸੀਰੀਜ਼ ਆਪਣੇ ਨਾਂ ਕਰ ਚੁੱਕੀ ਹੈ।
ਇਹ ਵੀ ਪੜੋਂ:
ਫ਼ਿਰੋਜ਼ਪੁਰ ‘ਚ ਤਿੰਨ ਦਿਨ ਬੰਦ ਰਹਿਣਗੇ ਬਾਜ਼ਾਰ, ਭਿਆਨਕ ਗਰਮੀ ਤੋਂ ਪਰੇਸ਼ਾਨ ਵਪਾਰੀਆਂ ਨੇ ਲਿਆ ਫੈਸਲਾ
ਇਹ ਵੀ ਪੜੋਂ:
ਕੈਨੇਡਾ ‘ਚ ਪੰਜਾਬੀ ਮੂਲ ਦੇ ਗੁਰਅੰਮ੍ਰਿਤ ਸਿੱਧੂ ਨੂੰ 20 ਸਾਲ ਦੀ ਸਜ਼ਾ, ਨਸ਼ਾ ਤਸਕਰੀ ਨੈੱਟਵਰਕ ਚਲਾਉਣ ਦਾ ਦੋਸ਼
ਇਹ ਵੀ ਪੜੋਂ:
ਕੈਨੇਡਾ ਦੇ ਸਰੀ ਵਿੱਚ ਤਰਨਤਾਰਨ ਦੇ ਨੌਜਵਾਨ ਦੀ ਮੌਤ, ਭਿਖੀਵਿੰਡ ਦਾ ਪਰਿਵਾਰ ਡੂੰਘੇ ਸਦਮੇ ਵਿੱਚ
ਰੋਜ਼ ਬਾਊਲ ਦੀ ਪਿੱਚ ਰਿਪੋਰਟ
ਸਾਊਥੈਂਪਟਨ (Southampton) ਦੇ ਰੋਜ਼ ਬਾਊਲ ਦੀ ਪਿੱਚ ਆਮ ਤੌਰ ‘ਤੇ ਬੱਲੇਬਾਜ਼ਾਂ ਲਈ ਮਦਦਗਾਰ ਮੰਨੀ ਜਾਂਦੀ ਹੈ। ਚੰਗੀ ਉਛਾਲ ਕਾਰਨ ਗੇਂਦ ਬੱਲੇ ‘ਤੇ ਆਸਾਨੀ ਨਾਲ ਆਉਂਦੀ ਹੈ, ਜਿਸ ਨਾਲ ਵੱਡੇ ਸਕੋਰ ਦੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜੋਂ:
ਪਾਕਿਸਤਾਨੀ ਤਸਕਰਾਂ ਨਾਲ ਜੁੜੇ ਨਸ਼ਾ ਗਿਰੋਹ ‘ਤੇ ਵਾਰ, ਅੰਮ੍ਰਿਤਸਰ ਪੁਲਿਸ ਨੇ ਫੜੀ ਹੈਰੋਇਨ ਦੀ ਵੱਡੀ ਖੇਪ
ਇਹ ਵੀ ਪੜੋਂ:
ਪੰਜਾਬ ਵਿੱਚ ਵੋਟਰ ਸੂਚੀ ਸੁਧਾਰ ਮੁਹਿੰਮ ਦੌਰਾਨ BLO’s ਦੀ ਕਾਰਗੁਜ਼ਾਰੀ ‘ਤੇ ਸਵਾਲ, ਚੋਣ ਅਧਿਕਾਰੀਆਂ ਨੇ ਮੰਗੀ ਰਿਪੋਰਟ
ਮੌਸਮ ਦਾ ਹਾਲ
ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਸਾਊਥੈਂਪਟਨ ਵਿੱਚ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਦਰਸ਼ਕਾਂ ਨੂੰ ਪੂਰੇ 40 ਓਵਰਾਂ ਦਾ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਭਾਰਤੀ ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ ਕਪਤਾਨ), ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਸੂਰਯਾਂਸ਼ ਸ਼ੈਡਗੇ, ਪ੍ਰਸਿਦ ਕ੍ਰਿਸ਼ਨਾ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਵਰੁਣ ਚੱਕਰਵਰਤੀ ਅਤੇ ਪ੍ਰਿੰਸ ਯਾਦਵ ਸੁਰਵੰਸ਼।
ਇਹ ਵੀ ਪੜੋਂ:
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: 2.229 ਕਿਲੋਗ੍ਰਾਮ ਹੈਰੋਇਨ ਕੀਤੀ ਨਸ਼ਟ, ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਜਾਰੀ
ਇਹ ਵੀ ਪੜੋਂ:
ਮੋਹਾਲੀ ਵਿੱਚ ਭਿਆਨਕ ਹਾਦਸਾ: ਫਾਰਚੂਨਰ ਪਲਟਣ ਨਾਲ ਜਿੰਮ ਮਾਲਕ ਸਮੇਤ ਦੋ ਦੀ ਮੌਤ
ਇੰਗਲੈਂਡ ਦੀ ਟੀਮ
ਹੈਰੀ ਬਰੂਕ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਸੋਨੀ ਬੇਕਰ, ਟੌਮ ਬੈਂਟਨ, ਜੈਕਬ ਬੈਥਲ, ਜੋਸ ਬਟਲਰ, ਜੇਮਜ਼ ਕੋਲਸ, ਜੌਰਡਨ ਕੌਕਸ, ਸੈਮ ਕੁਰਨ, ਲਿਆਮ ਡਾਸਨ, ਵਿਲ ਜੈਕਸ, ਸਾਕਿਬ ਮਹਿਮੂਦ, ਆਦਿਲ ਰਸ਼ੀਦ, ਫਿਲ ਸਾਲਟ, ਜੋਸ਼ ਟੰਗ ਅਤੇ ਲਿਊਕ ਵੁੱਡ।

IND vs ENG 5th T20