skip to content

Last Updated: November 27, 2026

Dainik Savera Times Logo

Shiromani Gurdwara Parbandhak Committee ਵੱਲੋਂ 20 ਮੁਲਾਜ਼ਮਾਂ ‘ਤੇ ਕਾਰਵਾਈ, ਵੈਸਟਰਨ ਪਹਿਰਾਵੇ ‘ਤੇ ਜੁਰਮਾਨਾ

25 February 2026 ਅੱਪਡੇਟ ਕੀਤਾ ਗਿਆ

Shiromani Gurdwara Parbandhak Committee ਵੱਲੋਂ 20 ਮੁਲਾਜ਼ਮਾਂ ‘ਤੇ ਕਾਰਵਾਈ, ਵੈਸਟਰਨ ਪਹਿਰਾਵੇ ‘ਤੇ ਜੁਰਮਾਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (ਐਸਜੀਪੀਸੀ) ਨੇ ਡਿਊਟੀ ਦੌਰਾਨ ਪੱਛਮੀ ਪਹਿਰਾਵਾ ਪਹਿਨਣ ਦੇ ਮਾਮਲੇ ਵਿੱਚ 20 ਮੁਲਾਜ਼ਮਾਂ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ Harjinder Singh Dhami ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਸੰਬੰਧਿਤ ਕਰਮਚਾਰੀਆਂ ਨੂੰ ਜੁਰਮਾਨਾ ਲਗਾਇਆ ਹੈ।

ਮੀਟਿੰਗ ਦੌਰਾਨ ਪਾਇਆ ਵੈਸਟਰਨ ਡ੍ਰੈੱਸ

ਜਾਣਕਾਰੀ ਅਨੁਸਾਰ, ਬੀਤੇ ਦਿਨ ਇੱਕ ਮੀਟਿੰਗ ਦੌਰਾਨ ਕੁਝ ਮੁਲਾਜ਼ਮ ਸੂਟ-ਬੂਟ, ਕੋਟ-ਪੈਂਟ ਅਤੇ ਜੀਨਸ ਆਦਿ ਪਹਿਨ ਕੇ ਪਹੁੰਚੇ ਸਨ। ਇਹ ਗੱਲ ਮਰਿਆਦਾ ਦੇ ਖਿਲਾਫ ਮੰਨੀ ਗਈ। ਕਾਰਵਾਈ ਦੀ ਜਦ ਵਿੱਚ ਆਏ 20 ਮੁਲਾਜ਼ਮਾਂ ਵਿੱਚ ਮੈਨੇਜਰ ਅਤੇ ਅਕਾਊਂਟੈਂਟ ਵੀ ਸ਼ਾਮਲ ਹਨ।

READ ALSO : Gurdaspur ਪੁਲਿਸ ਮੁਲਾਜ਼ਮ ਕਤਲ ਮਾਮਲਾ: ISI ਕੁਨੈਕਸ਼ਨ ਦਾ ਦਾਅਵਾ, ਪੰਜਾਬ ਪੁਲਿਸ ਦਾ ਵੱਡਾ ਖੁਲਾਸਾ

ਧਾਰਾ 85 ਅਧੀਨ ਜੁਰਮਾਨਾ

ਐਡਵੋਕੇਟ ਧਾਮੀ ਵੱਲੋਂ ਇਹ ਕਾਰਵਾਈ ਧਾਰਾ 85 ਅਧੀਨ ਕੀਤੀ ਗਈ ਹੈ। ਹੁਕਮਾਂ ਮੁਤਾਬਕ, ਸਾਰੇ ਸੰਬੰਧਿਤ ਮੁਲਾਜ਼ਮਾਂ ਨੂੰ ਗੁਰੂ ਦੀ ਗੋਲਕ ਵਿੱਚ 2,100-2,100 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।

ਪਹਿਲਾਂ ਹੀ ਲਾਗੂ ਹਨ ਵਰਦੀ ਦੇ ਨਿਯਮ

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਡਿਊਟੀ ਦੌਰਾਨ ਮੁਲਾਜ਼ਮਾਂ ਲਈ ਵਰਦੀ ਤਹਿਤ ਕੁੜਤਾ-ਪਜਾਮਾ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਨਾਲ ਇੱਕ ਪਾਸੇ ਕਰਮਚਾਰੀ ਸ਼ਰਧਾਲੂਆਂ ਦੀ ਭੀੜ ਵਿੱਚ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ ਅਤੇ ਦੂਜੇ ਪਾਸੇ ਗੁਰਦੁਆਰਾ ਸਾਹਿਬਾਨ ਦੇ ਅਧਿਆਤਮਿਕ ਮਾਹੌਲ ਦੀ ਮਰਿਆਦਾ ਕਾਇਮ ਰਹਿੰਦੀ ਹੈ।

Jalandhar ‘ਚ ਅੱਧੀ ਰਾਤ ਨੂੰ ਗੁੰਡਾਗਰਦੀ, ਮੁੰਡਿਆਂ ਨੂੰ ਸ਼ਰਾਬ ਪੀਣ ਤੋਂ ਰੋਕਣ ‘ਤੇ ਪਰਿਵਾਰ ਨੂੰ ਕੀਤਾ ਫੱਟੜ


ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.