skip to content

Last Updated: July 14, 2026

Dainik Savera Times Logo

ਮਾਂ ਸਰਸਵਤੀ ਦੀ Creativity ਤੋਂ ਪਤੰਗਾਂ ਦੀ ਰੀਤ ਤੱਕ: ਬਸੰਤ ਪੰਚਮੀ….

6 months पहले

ਮਾਂ ਸਰਸਵਤੀ ਦੀ Creativity ਤੋਂ ਪਤੰਗਾਂ ਦੀ ਰੀਤ ਤੱਕ: ਬਸੰਤ ਪੰਚਮੀ….

ਨੈਸ਼ਨਲ ਡੈਸਕ: ਬਸੰਤ ਪੰਚਮੀ ਦੇ ਪਵਿੱਤਰ ਪਾਵਨ ਦਿਨ ਨੂੰ ਸਿਰਫ਼ ਮਾਂ ਸਰਸਵਤੀ ਦੀ ਪੂਜਾ ਤੱਕ ਸੀਮਿਤ ਨਹੀਂ ਸਮਝਣਾ ਚਾਹੀਦਾ ਬਲਕਿ ਇਹ ਦਿਨ ਗਿਆਨ ਸੰਗੀਤ ਕਲਾ ਅਤੇ ਨਵੀਂ ਸੋਚ ਦਾ ਤਿਉਹਾਰ ਹੈ ਜੋ ਮਨੁੱਖੀ ਜੀਵਨ ਵਿੱਚ Ppositive ਅਤੇ hope ਲੈ ਕੇ ਆਉਂਦਾ ਹੈ। ਇਸ ਦਿਨ ਦੇ ਨਾਲ ਜੁੜੀ ਹੋਈ ਇੱਕ ਹੋਰ ਰਵਾਇਤ ਹੈ ਜੋ ਹਰ ਉਮਰ ਦੇ ਲੋਕਾਂ ਵਿੱਚ ਖਾਸ ਕਰਕੇ ਬੱਚਿਆਂ ਵਿੱਚ ਖੁਸ਼ੀ ਨੂੰ ਹੋਰ ਚਾਰ ਚਾਂਦ ਲਾ ਦਿੰਦੀ ਹੈ ਅਤੇ ਉਹ ਹੈ ਪਤੰਗ ਉਡਾਉਣ ਦੀ ਰੀਤ।

ਪਤੰਗ ਉਡਾਉਣਾ ਬਸੰਤ ਪੰਚਮੀ ਦੀ ਇੱਕ ਪ੍ਰਾਚੀਨ ਅਤੇ ਰੰਗੀਨ ਪਰੰਪਰਾ ਹੈ ਜੋ ਪੰਜਾਬ, ਗੁਜਰਾਤ ਅਤੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਡੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਹ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਆਤਮਿਕ ਉਤਸ਼ਾਹ ਅਤੇ ਨਵੀਂ ਰੁੱਤ ਦੇ ਆਗਮਨ ਦੀ ਖੁਸ਼ੀ ਦਾ ਪ੍ਰਤੀਕ ਵੀ ਹੈ। ਜਦੋਂ ਲੋਕ ਪਤੰਗਾਂ ਨੂੰ ਅਸਮਾਨ ਵਿੱਚ ਉਡਾਉਂਦੇ ਹਨ ਤਾਂ ਉਹ ਨਾ ਸਿਰਫ਼ ਖੁਸ਼ੀ ਮਨਾਉਂਦੇ ਹਨ ਬਲਕਿ ਇਹ ਇੱਕ ਅਜਿਹਾ ਸੰਕੇਤ ਵੀ ਹੁੰਦਾ ਹੈ ਕਿ ਸਰਦੀ ਦੀ ਰੁੱਤ ਹੁਣ ਖਤਮ ਹੋ ਰਹੀ ਹੈ ਅਤੇ ਵਸੰਤ ਦੀ ਗਰਮੀ ਅਤੇ ਹਰਿਆਲੀ ਆ ਰਹੀ ਹੈ।

ਸਿੱਖ ਨੌਜਵਾਨਾਂ ਲਈ ਸੱਦਾ: Indian Army ਵੱਲੋਂ ਰੈਜੀਮੈਂਟ ਵਿੱਚ ਸ਼ਾਮਲ ਹੋਣ ਲਈ ਅਪੀਲ…

ਇਸ ਦਿਨ ਪੀਲਾ ਰੰਗ ਪਸੰਦ ਵਜੋ ਖਾਸ ਅਹਿਮੀਅਤ ਰੱਖਦੀ ਹੈ ਕਿਉਂਕਿ ਪੀਲਾ ਰੰਗ ਮਾਂ ਸਰਸਵਤੀ ਨੂੰ ਪ੍ਰਿਅ ਹੈ ਅਤੇ ਇਹ ਗਿਆਨ ਚੇਤਨਾ ਅਤੇ ਆਤਮਿਕ ਉਤਸ਼ਾਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਪਤੰਗ ਚੁਣੋ ਤਾਂ ਸੰਭਵ ਹੋਵੇ ਤਾਂ ਪੀਲੇ ਰੰਗ ਦੀ ਪਤੰਗ ਉਡਾਓ ਜੋ ਰੂਹਾਨੀ ਤੌਰ ਤੇ ਵੀ ਇੱਕ ਸੰਕੇਤ ਬਣੇ।

ਬੱਚਿਆਂ ਲਈ ਇਹ ਦਿਨ ਸਿੱਖਣ ਅਤੇ ਮਨੋਰੰਜਨ ਦੋਹਾਂ ਦਾ ਸੁਨੇਹਰੀ ਮੌਕਾ ਹੁੰਦਾ ਹੈ। ਮਾਪੇ ਅਤੇ ਵੱਡੇ ਉਨ੍ਹਾਂ ਨੂੰ ਸਿਰਫ਼ ਪਤੰਗ ਉਡਾਉਣ ਦੀ ਖੁਸ਼ੀ ਹੀ ਨਾ ਦੇਣ ਬਲਕਿ ਇਸ ਦਿਨ ਦੀ ਮਹੱਤਤਾ ਅਤੇ ਮਾਂ ਸਰਸਵਤੀ ਦੀ ਮਹਿਮਾ ਵੀ ਸਮਝਾਉਣ। ਇਹ ਉਨ੍ਹਾਂ ਦੇ ਮਨ ਵਿੱਚ ਧਾਰਮਿਕਤਾ ਅਤੇ ਰਵਾਇਤਾਂ ਲਈ ਸਨਮਾਨ ਪੈਦਾ ਕਰੇਗਾ।

ਸਿੱਖਾਂ ਵਿਰੁੱਧ ਹਿੰਸਾ ਤੇ ਵਿਤਕਰੇ ਨੂੰ ਲੱਗੇਗਾ ਕਾਨੂੰਨੀ ਥੱਪੜ: ਅਮਰੀਕਾ ‘ਚ ਨਵਾਂ ਐਕਟ ਪੇਸ਼..

ਪਤੰਗ ਉਡਾਉਣ ਨੂੰ ਸਿਰਫ਼ ਇੱਕ ਖੇਡ ਜਾਂ ਮਨੋਰੰਜਨ ਦੀ ਗਤੀਵਿਧੀ ਨਾ ਸਮਝੋ ਬਲਕਿ ਇਸਨੂੰ ਤਿਉਹਾਰ ਦੀ ਰੂਹਾਨੀਅਤ ਨਾਲ ਜੋੜੋ। ਇਹ ਇੱਕ ਅਜਿਹਾ ਅਨੁਭਵ ਬਣ ਸਕਦਾ ਹੈ ਜੋ ਮਨੁੱਖੀ ਮਨ ਨੂੰ ਆਨੰਦ ਅਤੇ ਆਤਮਿਕ ਸੰਤੁਸ਼ਟੀ ਦਿੰਦਾ ਹੈ।

ਅੰਤ ਵਿੱਚ ਇਹ ਕਹਿਣਾ ਉਚਿਤ ਹੋਵੇਗਾ ਕਿ ਬਸੰਤ ਪੰਚਮੀ ਸਿਰਫ਼ ਇੱਕ ਤਾਰੀਖ ਜਾਂ ਰਸਮ ਨਹੀਂ ਬਲਕਿ ਇਹ ਇੱਕ ਅਜਿਹਾ ਅਵਸਰ ਹੈ ਜਿੱਥੇ ਅਸੀਂ ਆਪਣੇ ਅੰਦਰ ਦੀ ਰੋਸ਼ਨੀ ਨੂੰ ਜਗਾ ਸਕਦੇ ਹਾਂ। ਮਾਂ ਸਰਸਵਤੀ ਦੀ ਕਿਰਪਾ ਹਾਸਲ ਕਰਨ ਲਈ ਜਿੱਥੇ ਪੂਜਾ ਪਾਠ ਜਰੂਰੀ ਹਨ ਉਥੇ ਹੀ ਇਹ ਰਵਾਇਤੀ ਅਤੇ ਆਤਮਿਕ ਗਤੀਵਿਧੀਆਂ ਵੀ ਉਤਨੀ ਹੀ ਅਹਿਮੀਅਤ ਰੱਖਦੀਆਂ ਹਨ।

ਮਾਂ ਸਰਸਵਤੀ ਦੀ ਕਹਾਣੀ ਗਿਆਨ, ਸੰਗੀਤ ਅਤੇ Creativity  ਦੀ ਰੂਪਕ ਹੈ। ਉਹ ਹਿੰਦੂ ਧਰਮ ਵਿੱਚ ਵਿਦਿਆ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ, ਜਿਨ੍ਹਾਂ ਦੀ ਕਥਾ ਬ੍ਰਹਮਾ ਜੀ ਦੀ ਰਚਨਾ ਨਾਲ ਜੁੜੀ ਹੋਈ ਹੈ।

ਰਾਤ ਦੇ ਸਨਾਟੇ ‘ਚ ਗੂੰਜੀ ਟੱਕਰ: ਨੌਜਵਾਨ ਦੀ ਜਾਨ ਗਈ, 2 ਜੀਵਨ ਲੜ ਰਹੇ ਨੇ

ਮੂਲ ਕਥਾ

ਪੁਰਾਣਾਂ ਅਨੁਸਾਰ, ਜਦੋਂ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਤਾਂ ਉਹਨਾਂ ਨੂੰ ਲੱਗਾ ਕਿ ਇਹ ਬਿਨਾਂ ਆਵਾਜ਼ ਅਤੇ ਗਿਆਨ ਦੇ ਅਧੂਰੀ ਹੈ। ਤਦ ਉਹਨਾਂ ਨੇ ਆਪਣੇ ਮੂੰਹ ਤੋਂ ਇੱਕ ਰੌਸ਼ਨ ਰੂਪ ਦੀ ਸ੍ਰਿਸ਼ਟੀ ਕੀਤੀ ਜੋ ਸਫੈਦ ਵਸਤ੍ਰਾਂ ਵਿੱਚ, ਹੱਥ ਵਿੱਚ ਵੀਣਾ, ਪੋਥੀ ਅਤੇ ਮਾਲਾ ਲੈ ਕੇ ਪ੍ਰਗਟ ਹੋਈ। ਇਹ ਰੂਪ ਸੀ ਦੇਵੀ ਸਰਸਵਤੀ, ਜੋ ਬ੍ਰਹਮਾ ਜੀ ਦੀ ” ਮਨ ਦੀ ਉਤਪੱਤੀ ਤੋਂ ਜਨਮੀ ਧੀ ” ਮੰਨੀ ਜਾਂਦੀ ਹੈ।

ਮਾਂ ਸਰਸਵਤੀ ਨੇ ਸ੍ਰਿਸ਼ਟੀ ਵਿੱਚ ਵਾਣੀ, ਸੰਗੀਤ, ਗਿਆਨ, ਕਲਾ, ਸੂਝ-ਬੂਝ ਅਤੇ ਸੰਸਕਾਰ ਦਾ ਸੰਚਾਰ ਕੀਤਾ। ਉਹਨਾਂ ਦੀ ਕਿਰਪਾ ਨਾਲ ਹੀ ਜੀਵ ਜਗਤ ਵਿਚ ਬੋਲੀ, ਲਿਖਤ, ਸਿੱਖਿਆ ਅਤੇ Creativity ਆਈ।

Gym ਤੋਂ ਬਾਅਦ Girls ਲਈ ਸਹੀ Diet: Immune boost ਦਾ ਰਾਜ…

ਰੂਪ ਅਤੇ ਪ੍ਰਤੀਕ

ਮਾਂ ਸਰਸਵਤੀ ਨੂੰ ਅਕਸਰ ਸਫੈਦ ਹੰਸ ਜਾਂ ਮੋਰ ਉੱਤੇ ਸਵਾਰ ਦਿਖਾਇਆ ਜਾਂਦਾ ਹੈ। ਉਹਨਾਂ ਦੇ ਚਾਰ ਹੱਥ ਹੁੰਦੇ ਹਨ:

  • ਇੱਕ ਹੱਥ ਵਿੱਚ ਵੀਣਾ (ਸੰਗੀਤ ਦਾ ਪ੍ਰਤੀਕ)
  • ਦੂਜੇ ਵਿੱਚ ਪੋਥੀ ਜਾਂ ਗ੍ਰੰਥ (ਗਿਆਨ ਦਾ ਪ੍ਰਤੀਕ)
  • ਤੀਜੇ ਵਿੱਚ ਅਕਸ਼ਮਾਲਾ (ਧਿਆਨ ਅਤੇ ਆਤਮਿਕਤਾ)
  • ਚੌਥਾ ਹੱਥ ਅਕਸਰ ਵਰਦਾਨ ਦੇਣ ਦੀ ਮੁਦਰਾ ਵਿੱਚ ਹੁੰਦਾ ਹੈ

ਸਫੈਦ ਰੰਗ ਉਹਨਾਂ ਦੀ ਪਵਿੱਤਰਤਾ ਅਤੇ ਨਿਰਮਲਤਾ ਨੂੰ ਦਰਸਾਉਂਦਾ ਹੈ।

ਬਸੰਤ ਪੰਚਮੀ ਨਾਲ ਸੰਬੰਧ

ਬਸੰਤ ਪੰਚਮੀ ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ ਹੈ। ਇਸ ਦਿਨ ਵਿਦਿਆਰਥੀ, ਕਲਾਕਾਰ ਅਤੇ ਸੰਗੀਤਕਾਰ ਮਾਂ ਦੀ ਪੂਜਾ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਸਰਸਵਤੀ ਨੇ ਸ੍ਰਿਸ਼ਟੀ ਵਿੱਚ ਵਾਣੀ ਦਾ ਸੰਚਾਰ ਕੀਤਾ ਸੀ। ਇਸ ਲਈ ਬੱਚਿਆਂ ਨੂੰ ਪਹਿਲੀ ਵਾਰ ਲਿਖਾਈ ਦੀ ਸ਼ੁਰੂਆਤ ਵੀ ਇਸ ਦਿਨ ਕਰਵਾਈ ਜਾਂਦੀ ਹੈ, ਜਿਸਨੂੰ ਵਿਦਿਆ ਅਰੰਭ ਕਿਹਾ ਜਾਂਦਾ ਹੈ।

ਆਧੁਨਿਕ ਅਰਥ

ਮਾਂ ਸਰਸਵਤੀ ਸਿਰਫ਼ ਧਾਰਮਿਕ ਪ੍ਰਤੀਕ ਨਹੀਂ, ਸਗੋਂ ਸਿੱਖਿਆ ਦੀ ਮਹੱਤਤਾ, ਸੰਸਕਾਰਾਂ ਦੀ ਜੜਤ, ਅਤੇ ਕਲਾ ਦੀ ਆਤਮਿਕਤਾ ਦਾ ਪ੍ਰਤੀਕ ਵੀ ਹਨ। ਉਹ ਸਾਨੂੰ ਸਿਖਾਉਂਦੀਆਂ ਹਨ ਕਿ ਗਿਆਨ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਜੀਵਨ ਦੇ ਹਰ ਪੱਖ ਵਿੱਚ ਰੋਸ਼ਨੀ ਪੈਦਾ ਕਰਦਾ ਹੈ।

basant-panchami-goddess-saraswati-story-kite-flying-tradition

खबरें और भी हैं...

Copyright © 2026 Dainik Savera Times. All rights reserved.