skip to content

Dainik Savera Times Logo

Big News : 328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦਫ਼ਤਰ ਪੁੱਜੀ SIT, ਚੰਡੀਗੜ੍ਹ ਦਫ਼ਤਰ ਵੀ ਪੁੱਜ ਰਹੇ ਅਧਿਕਾਰੀ

4 months पहले

Big News : 328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦਫ਼ਤਰ ਪੁੱਜੀ SIT, ਚੰਡੀਗੜ੍ਹ ਦਫ਼ਤਰ ਵੀ ਪੁੱਜ ਰਹੇ ਅਧਿਕਾਰੀ

ਅੰਮ੍ਰਿਤਸਰ/ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਵਲੋਂ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਤਕ ਸਿੱਟ ਵਲੋਂ ਐਕਸ਼ਨ ਲਿਆ ਜਾ ਰਿਹਾ ਹੈ। ਅੱਜ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਸਰ ਦੇ ਐੱਸ. ਜੀ. ਪੀ. ਸੀ. ਦਫ਼ਤਰ ਵਿਖੇ ਪੁੱਜੀ ਅਤੇ ਇੱਥੇ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਸਿੱਟ ਵਲੋਂ ਰਿਕਾਰਡ ਹਾਸਲ ਕੀਤੇ ਜਾਣਗੇ।

SC Warning : ਕੁੱਤਿਆਂ ਦੇ ਵੱਢਣ ‘ਤੇ ਹੋਵੇਗਾ ਭਾਰੀ ਜੁਰਮਾਨਾ ! Dog Lovers ਨੂੰ ਠਹਿਰਾਇਆ ਜਾਵੇਗਾ ਜ਼ਿੰਮੇਵਾਰ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਸੈਕਟਰ-5 ਵਿਖੇ ਸਥਿਤ ਐੱਸ. ਜੀ. ਪੀ. ਸੀ. ਦੇ ਦਫ਼ਤਰ ਵਿਖੇ ਵੀ ਸਿੱਟ ਪੁੱਜੇਗੀ ਅਤੇ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰੇਗੀ। ਇਹ ਵੀ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐੱਸ. ਜੀ. ਪੀ. ਸੀ. ਨੂੰ ਸਿੱਟ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ ਹੋਏ ਹਨ।

Lohri 2026 : ਵਿਆਹ ਤੋਂ ਬਾਅਦ ਮਨਾ ਰਹੇ ਹੋ ਪਹਿਲੀ ਲੋਹੜੀ ? ਨਵੀਂ ਦੁਲਹਨ ਨਾ ਕਰੇ ਇਹ ਗਲ਼ਤੀ, ਬਣੀ ਰਹੇਗੀ ਸੁੱਖ-ਸ਼ਾਂਤੀ

ਗੜਗੱਜ ਨੇ ਕਿਹਾ ਸੀ ਕਿ ਭਾਵੇਂ ਐੱਸ. ਜੀ. ਪੀ. ਸੀ. ਦੇ ਅਧਿਕਾਰ ਖੇਤਰ ‘ਚ ਖ਼ਾਲਸਾ ਪੰਥ ਨੇ ਕਦੇ ਵੀ ਸਰਕਾਰ ਦੀ ਦਖ਼ਲ-ਅੰਦਾਜ਼ੀ ਸਹਿਣ ਨਹੀਂ ਕੀਤੀ ਅਤੇ ਨਾ ਅਗਾਂਹ ਕਰੇਗਾ ਕਿਉਂਕਿ ਇਹ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਅਤੇ ਕੇਂਦਰੀ ਸੰਸਥਾ ਹੈ ਪਰ ਮੌਜੂਦਾ ਚੱਲ ਰਹੇ ਪਾਵਨ ਸਰੂਪਾਂ ਦੇ ਮਾਮਲੇ ‘ਚ ਕੁਝ ਲੋਕਾਂ ਵਲੋਂ ਸੰਗਤ ‘ਚ ਪੈਦਾ ਕੀਤੀਆਂ ਜਾ ਰਹੀਆਂ ਦੁਵਿਧਾਵਾਂ ਕਰਕੇ ਪੰਥ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਕਮੇਟੀ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸਰਕਾਰ ਨਾਲ ਬਣਦਾ ਸਹਿਯੋਗ ਕਰੇ।

SGPC ofc

खबरें और भी हैं...

Copyright © 2026 Dainik Savera Times. All rights reserved.