skip to content

Last Updated: November 6, 2026

Dainik Savera Times Logo

ਪੰਜਾਬ–ਚੰਡੀਗੜ੍ਹ ਵਿੱਚ ਮੌਸਮ ਦਾ ਕਹਿਰ! ਜਾਣੋਂ ਆਪਣੇਂ ਇਲਾਕੇ ਦਾ ਹਾਲ…

26 March 2026 ਅੱਪਡੇਟ ਕੀਤਾ ਗਿਆ

ਪੰਜਾਬ–ਚੰਡੀਗੜ੍ਹ ਵਿੱਚ ਮੌਸਮ ਦਾ ਕਹਿਰ! ਜਾਣੋਂ ਆਪਣੇਂ ਇਲਾਕੇ ਦਾ ਹਾਲ…

ਪੰਜਾਬ ਡੈਕਸ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਰੁਖ ਬਦਲ ਲਿਆ ਹੈ। ਅੱਜ ਤੋਂ ਅਗਲੇ ਦੋ ਦਿਨਾਂ ਤੱਕ ਗਰਜ-ਬਿਜਲੀ, ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਅਤੇ ਮੀਂਹ ਪੈਣ ਦੀ ਵੀ ਪੂਰੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 1.3 ਡਿਗਰੀ ਵਧਿਆ ਹੈ, ਜਿਸ ਨਾਲ ਇਹ ਆਮ ਤੋਂ 2.4 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ ਸਭ ਤੋਂ ਵੱਧ ਤਾਪਮਾਨ 32.5 ਡਿਗਰੀ ਰਿਹਾ।

ਕਾਲੀ ਕਾਰ ‘ਚ ਆਏ ਤਿੰਨ ਬਦਮਾਸ਼… ਪੰਜਾਬੀ ਗਾਇਕ Rana Sahota ‘ਤੇ ਚਲੀਆਂ ਗੋਲੀਆਂ

13 ਜ਼ਿਲ੍ਹਿਆਂ ਦਾ ਮੌਸਮ 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਗਰਜ-ਚਮਕ, ਤਿੱਖੀਆਂ ਹਵਾਵਾਂ ਅਤੇ ਬਾਰਿਸ਼ ਦੇ ਆਸਾਰ ਬਣੇ ਹੋਏ ਹਨ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਸ਼ਾਮਲ ਹਨ। ਖਰਾਬ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਕਿਸਾਨਾਂ ਅਤੇ ਡਰਾਈਵਰਾਂ ਨੂੰ ਵਧੇਰੇ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

 

ਮੌਸਮ ਦੀ ਸਥਿਤੀ

ਪਾਕਿਸਤਾਨ ਦੇ ਨੇੜੇ ਹਵਾਈ ਮੰਡਲ ਵਿੱਚ ਉਥਲ-ਪੁਥਲ ਬਣੀ ਹੋਈ ਹੈ ਅਤੇ ਉੱਪਰੀ ਪੱਧਰ ‘ਤੇ ਤਿੱਖੀਆਂ ਹਵਾਵਾਂ ਵਗ ਰਹੀਆਂ ਹਨ। ਇਸ ਕਾਰਨ 26 ਮਾਰਚ ਨੂੰ ਇੱਕ ਪੱਛਮੀ ਗੜਬੜ ਸਰਗਰਮ ਹੋਵੇਗੀ, ਜਦਕਿ 28 ਮਾਰਚ ਦੀ ਰਾਤ ਨੂੰ ਇੱਕ ਹੋਰ ਗੜਬੜ ਦੇ ਦਾਖ਼ਲ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਮੌਸਮੀ ਪ੍ਰਭਾਵਾਂ ਦੇ ਚਲਦੇ ਪੰਜਾਬ ਅਤੇ ਇਸਦੇ ਆਲੇ-ਦੁਆਲੇ ਖੇਤਰਾਂ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਆ ਸਕਦਾ ਹੈ, ਜਿਸ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਸ਼ਾਮਲ ਹੈ।

 

india-clear-skies-weather-alert-today

india-clear-skies-weather-alert-today

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.