Last Updated: November 7, 2026

Dainik Savera Times Logo

UMANG ਐਪ ਤੋਂ PF ਤੇ Aadhaar ਡਾਟਾ ਲੀਕ ਦਾ ਦਾਅਵਾ, ਲੱਖਾਂ ਭਾਰਤੀਆਂ ਦੀ ਜਾਣਕਾਰੀ ‘ਤੇ ਮੰਡਰਾਇਆ ਖਤਰਾ

15 July 2026 ਅੱਪਡੇਟ ਕੀਤਾ ਗਿਆ

UMANG ਐਪ ਤੋਂ PF ਤੇ Aadhaar ਡਾਟਾ ਲੀਕ ਦਾ ਦਾਅਵਾ, ਲੱਖਾਂ ਭਾਰਤੀਆਂ ਦੀ ਜਾਣਕਾਰੀ ‘ਤੇ ਮੰਡਰਾਇਆ ਖਤਰਾ

ਨੈਸ਼ਨਲ ਨਿਊਜ਼ : ਸਰਕਾਰੀ ਸੇਵਾਵਾਂ ਲਈ ਵਰਤੀ ਜਾਣ ਵਾਲੀ UMANG (ਯੂਮੰਗ) ਐਪ ਵਿੱਚ ਸੁਰੱਖਿਆ ਖਾਮੀਆਂ ਸਾਹਮਣੇ ਆਉਣ ਤੋਂ ਬਾਅਦ ਲੱਖਾਂ ਭਾਰਤੀਆਂ ਦੇ ਸੰਵੇਦਨਸ਼ੀਲ ਡਾਟਾ ਦੇ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ, ਸੁਰੱਖਿਆ ਖੋਜਕਰਤਾਵਾਂ ਨੇ ਐਪ ਵਿੱਚ ਅਜਿਹੀਆਂ ਕਮੀਆਂ ਲੱਭੀਆਂ, ਜਿਨ੍ਹਾਂ ਕਾਰਨ EPFO ਨਾਲ ਸਬੰਧਤ UAN ਨੰਬਰ, LPG ਬੁਕਿੰਗ ਜਾਣਕਾਰੀ ਅਤੇ ਕੁਝ ਮਾਮਲਿਆਂ ਵਿੱਚ ਆਧਾਰ ਨੰਬਰ ਬਿਨਾਂ ਯੋਗ ਸੁਰੱਖਿਆ ਦੇ ਸਟੋਰ ਹੋ ਰਹੇ ਸਨ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਨ੍ਹਾਂ ਖਾਮੀਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਵਿਕਾਸ ਅਤੇ ਸੁਰੱਖਿਆ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾ ਰਹੇ ਹਨ। ਮੰਤਰਾਲੇ ਅਨੁਸਾਰ ਸੰਬੰਧਿਤ API ਵਿੱਚ ਡਾਟਾ ਨੂੰ ਐਨਕ੍ਰਿਪਟ ਕੀਤਾ ਗਿਆ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਦੇ ਟ੍ਰਾਂਜ਼ੈਕਸ਼ਨ ਲੌਗਜ਼ ਦੀ ਸਮੀਖਿਆ ਦੌਰਾਨ ਕਿਸੇ ਅਸਧਾਰਨ ਗਤੀਵਿਧੀ ਦੇ ਸਬੂਤ ਨਹੀਂ ਮਿਲੇ।

ਮਨੀਪੁਰ ਹਿੰਸਾ: ਅਸਾਮ ਰਾਈਫਲਜ਼ ਕੈਂਪ ‘ਤੇ ਹਮਲਾ, ਭੀੜ ਵੱਲੋਂ ਵਾਹਨਾਂ ਨੂੰ ਅੱਗ; ਸੁਰੱਖਿਆ ਬਲਾਂ ਨੇ ਛੱਡੇ ਅੱਥਰੂ ਗੈਸ ਦੇ ਗੋਲੇ

UMANG ਐਪ ਰਾਹੀਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਸੈਂਕੜੇ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ EPFO ਸਭ ਤੋਂ ਵੱਧ ਵਰਤੀ ਜਾਣ ਵਾਲੀ ਸੇਵਾ ਹੈ। ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਉਪਭੋਗਤਾਵਾਂ ਦੇ ਡਾਟਾ ਦੀ ਸੁਰੱਖਿਆ ਲਈ ਨਿਗਰਾਨੀ ਅਤੇ ਸੁਰੱਖਿਆ ਉਪਾਅ ਲਗਾਤਾਰ ਮਜ਼ਬੂਤ ਕੀਤੇ ਜਾ ਰਹੇ ਹਨ।

ਸਵੇਰ ਦੀ ਚਾਹ ਕਿਉਂ ਬਣੀ ਭਾਰਤੀਆਂ ਦੀ ਆਦਤ? ਜਾਣੋ ਇਸ ਦਾ ਦਿਲਚਸਪ ਇਤਿਹਾਸ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.