skip to content

Last Updated: November 6, 2026

Dainik Savera Times Logo

ਮਾਸੂਮ ਦੇ ਪੈਂਟ ‘ਚ ਪਿਸ਼ਾਬ ਕਰਨ ‘ਤੇ ‘ਹੈਵਾਨ’ ਬਣੀ ਟੀਚਰ ; ਗਰਮ ਚਾਕੂ ਨਾਲ ਸਾੜਿਆ ਪ੍ਰਾਈਵੇਟ ਪਾਰਟ, FIR ਦਰਜ

27 July 2026 ਅੱਪਡੇਟ ਕੀਤਾ ਗਿਆ

ਮਾਸੂਮ ਦੇ ਪੈਂਟ ‘ਚ ਪਿਸ਼ਾਬ ਕਰਨ ‘ਤੇ ‘ਹੈਵਾਨ’ ਬਣੀ ਟੀਚਰ ; ਗਰਮ ਚਾਕੂ ਨਾਲ ਸਾੜਿਆ ਪ੍ਰਾਈਵੇਟ ਪਾਰਟ, FIR ਦਰਜ

School Teacher Assault : ਵਾਰਾਣਸੀ ਦੇ ਲਾਲਪੁਰ-ਪਾਂਡੇਪੁਰ ਥਾਣਾ ਖੇਤਰ ਦੇ ‘ਸੀਰੀਨ ਸੋਨੀ ਪਲੇ ਸਕੂਲ’ ਵਿੱਚ, ਇੱਕ ਕਲਾਸ ਅਧਿਆਪਕ ਨੇ 5 ਸਾਲਾ ਵਿਦਿਆਰਥੀ ਅਸਤਿਤਵ ਜੈਸਵਾਲ ਦੇ ਪੈਂਟ ‘ਗਿੱਲੀ ‘ਚ ਪਿਸ਼ਾਬ ਕਰਨ ਨੂੰ ਲੈ ਕੇ ਗਰਮ ਚਾਕੂ ਨਾਲ ਉਸ ਦੇ ਗੁਪਤ ਅੰਗ ਨੂੰ ਸਾੜ ਦਿੱਤਾ। 24 ਜੁਲਾਈ ਨੂੰ, ਨਰਸਰੀ ਦੇ ਵਿਦਿਆਰਥੀ ਨੇ ਅਧਿਆਪਕ ਤੋਂ ਟਾਇਲਟ ਜਾਣ ਦੀ ਇਜਾਜ਼ਤ ਮੰਗੀ ਸੀ, ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਬੱਚੇ ਤੋਂ ਕੰਟਰੋਲ ਨਾ ਹੋਣ ਕਾਰਨ ਪੈਂਟ ‘ਚ ਹੀ ਪਿਸਾਬ ਨਿਕਲ ਗਿਆ। ਇਸ ਤੋਂ ਗੁੱਸੇ ਵਿੱਚ, ਮਹਿਲਾ ਅਧਿਆਪਕਾ ਬੱਚੇ ਨੂੰ ਦੂਜੇ ਕਮਰੇ ਵਿੱਚ ਲੈ ਗਈ, ਗੈਸ ਸਟੋਵ ਉੱਤੇ ਚਾਕੂ ਗਰਮ ਕਰਕੇ ਇਹ ਅਣਮਨੁੱਖੀ ਕੰਮ ਕੀਤਾ। ਪੀੜਤ ਦੇ ਪਿਤਾ, ਜੋ ਕਿ ਇੱਕ ਵਕੀਲ ਹੈ, ਦੁਆਰਾ ਦਰਜ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਿੰਸੀਪਲ ਅਤੇ ਮੈਨੇਜਰ ਨੇ ਮਦਦ ਦੀ ਥਾਂ ਦਿੱਤੀ ਧਮਕੀ

ਜਦੋਂ ਡਰਿਆ ਹੋਇਆ ਬੱਚਾ ਘਰ ਵਾਪਸ ਆਇਆ ਅਤੇ ਹੰਝੂਆਂ ਨਾਲ ਆਪਣੇ ਪਰਿਵਾਰ ਨੂੰ ਇਸ ਘਟਨਾ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਅਧਿਆਪਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਫੋਨ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ, ਜਦੋਂ ਪੀੜਤ ਦੇ ਪਿਤਾ ਨੇ ਸਕੂਲ ਪ੍ਰਿੰਸੀਪਲ ਹੇਮਲਤਾ ਸਿੰਘ ਨਾਲ ਗੱਲ ਕੀਤੀ, ਤਾਂ ਉਸਨੇ ਸਹਿਯੋਗ ਦੇਣ ਦੀ ਬਜਾਏ ਧਮਕੀਆਂ ਦਿੱਤੀਆਂ। ਜਦੋਂ ਉਹ ਅਗਲੇ ਦਿਨ, 25 ਜੁਲਾਈ ਨੂੰ ਸਕੂਲ ਗਿਆ, ਤਾਂ ਪ੍ਰਿੰਸੀਪਲ ਅਤੇ ਮੈਨੇਜਰ ਦੋਵਾਂ ਨੇ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਪੁਲਿਸ ਨੇ ਮਾਮਲਾ ਦਰਜ ਕੀਤਾ ; ਜਾਂਚ ਜਾਰੀ

ਬੱਚੇ ਦੀ ਗੰਭੀਰ ਹਾਲਤ ਅਤੇ ਮਾਨਸਿਕ ਸਦਮੇ ਨੂੰ ਦੇਖਦੇ ਹੋਏ, ਪੀੜਤ ਦੇ ਪਿਤਾ ਨੇ ਲਾਲਪੁਰ-ਪਾਂਡੇਪੁਰ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਸਟੇਸ਼ਨ ਹਾਊਸ ਅਫਸਰ (ਐਸਐਚਓ) ਅਤੁਲ ਸਿੰਘ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਪੂਰੀ ਜਾਂਚ ਕਰ ਰਹੀ ਹੈ, ਅਤੇ ਜਲਦੀ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.