ਪੰਜਾਬ ਡੈਸਕ: ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ.ਆਈ.ਆਰ.) ਦੇ ਪ੍ਰੋਗਰਾਮ ਵਿੱਚ ਸੋਧ ਕਰਦਿਆਂ ਪੰਜਾਬ ਸਮੇਤ ਚਾਰ ਸੂਬਿਆਂ ਲਈ ਨਵਾਂ ਕਾਰਜਕ੍ਰਮ ਜਾਰੀ ਕੀਤਾ ਹੈ। ਸੋਧੇ ਸ਼ਡਿਊਲ ਮੁਤਾਬਕ ਪੰਜਾਬ ਵਿੱਚ ਬੂਥ ਲੈਵਲ ਅਧਿਕਾਰੀ (ਬੀ.ਐੱਲ.ਓ.) ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ।
ਕਮਿਸ਼ਨ ਅਨੁਸਾਰ ਵੋਟਰ ਸੂਚੀਆਂ ਦੀ ਜਾਂਚ ਅਤੇ ਤਿਆਰੀ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਕੁਝ ਪੜਾਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ। ਪੰਜਾਬ ਵਿੱਚ ਖਰੜਾ ਵੋਟਰ ਸੂਚੀ ਹੁਣ 13 ਅਗਸਤ ਨੂੰ ਜਾਰੀ ਕੀਤੀ ਜਾਵੇਗੀ, ਜੋ ਪਹਿਲਾਂ 31 ਜੁਲਾਈ ਨੂੰ ਪ੍ਰਕਾਸ਼ਿਤ ਹੋਣੀ ਸੀ।
ਖਰੜਾ ਸੂਚੀ ਜਾਰੀ ਹੋਣ ਤੋਂ ਬਾਅਦ 13 ਅਗਸਤ ਤੋਂ 12 ਸਤੰਬਰ ਤੱਕ ਵੋਟਰ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਇਨ੍ਹਾਂ ਦੀ ਸੁਣਵਾਈ ਅਤੇ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਜਾਰੀ ਹੋਵੇਗੀ।
Jagannath Rath Yatra: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੇ ਅਸਾਮ-ਬੰਗਾਲ ਦੇ ਮੁੱਖ ਮੰਤਰੀਆਂ ਨੇ ਦਿੱਤੀਆਂ ਸ਼ੁਭਕਾਮਨਾਵਾ
ਇਸ ਦੇ ਨਾਲ ਹੀ ਪੰਜਾਬ ਵਿੱਚ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਅਤੇ ਤਰਕਸੰਗਤਤਾ ਨਾਲ ਜੁੜੀ ਕਾਰਵਾਈ ਵੀ 3 ਅਗਸਤ ਨੂੰ ਕੀਤੀ ਜਾਵੇਗੀ।
ਚੋਣ ਕਮਿਸ਼ਨ ਨੇ ਸਿੱਕਿਮ, ਤੇਲੰਗਾਨਾ ਅਤੇ ਕਰਨਾਟਕ ਲਈ ਵੀ ਐੱਸ.ਆਈ.ਆਰ. ਦੇ ਕਾਰਜਕ੍ਰਮ ਵਿੱਚ ਤਬਦੀਲੀਆਂ ਕੀਤੀਆਂ ਹਨ। ਸਿੱਕਿਮ ਵਿੱਚ ਘਰ-ਘਰ ਤਸਦੀਕ ਦਾ ਕੰਮ 8 ਅਗਸਤ ਤੱਕ ਜਾਰੀ ਰਹੇਗਾ, ਜਦਕਿ ਖਰੜਾ ਸੂਚੀ 17 ਅਗਸਤ ਨੂੰ ਜਾਰੀ ਹੋਵੇਗੀ। ਤੇਲੰਗਾਨਾ ਵਿੱਚ ਖਰੜਾ ਸੂਚੀ 10 ਅਗਸਤ ਅਤੇ ਅੰਤਿਮ ਸੂਚੀ 12 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਕਰਨਾਟਕ ਵਿੱਚ ਤਸਦੀਕ ਦਾ ਕੰਮ 8 ਅਗਸਤ ਤੱਕ ਚੱਲੇਗਾ ਅਤੇ ਅੰਤਿਮ ਵੋਟਰ ਸੂਚੀ 19 ਅਕਤੂਬਰ ਨੂੰ ਜਾਰੀ ਹੋਵੇਗੀ।
ਚੋਣ ਕਮਿਸ਼ਨ ਮੁਤਾਬਕ ਐੱਸ.ਆਈ.ਆਰ. ਦਾ ਤੀਜਾ ਪੜਾਅ 14 ਮਈ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਵੱਖ-ਵੱਖ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਮੀਖਿਆ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਹ ਪ੍ਰਕਿਰਿਆ ਪੜਾਅਵਾਰ ਪੂਰੀ ਕੀਤੀ ਜਾ ਰਹੀ ਹੈ।

punjab vota