skip to content

Last Updated: October 10, 2026

Dainik Savera Times Logo

ਸ਼੍ਰੇਯਸ ਅੱਯਰ ਦੀ ਵਾਪਸੀ ਤੋਂ ਪਹਿਲਾਂ ਡਰਾਉਣੀ ਘਟਨਾ — ਕੁੱਤੇ ਦੇ ਝਪਟੇ ਤੋਂ ਬਚੇ ਸਿਤਾਰਾ ਬੱਲੇਬਾਜ਼

9 months ਪਹਿਲਾ

ਸ਼੍ਰੇਯਸ ਅੱਯਰ ਦੀ ਵਾਪਸੀ ਤੋਂ ਪਹਿਲਾਂ ਡਰਾਉਣੀ ਘਟਨਾ — ਕੁੱਤੇ ਦੇ ਝਪਟੇ ਤੋਂ ਬਚੇ ਸਿਤਾਰਾ ਬੱਲੇਬਾਜ਼

ਨਵੀਂ ਦਿਲੀ: ਭਾਰਤ ਦੀ ਕ੍ਰਿਕਟ ਟੀਮ ਦੇ ਸਿਤਾਰਾ ਬੱਲੇਬਾਜ਼ ਸ਼੍ਰੇਯਸ ਅੱਯਰ ਲਗਭਗ ਢਾਈ ਮਹੀਨੇ ਬਾਅਦ ਇੱਕ ਵਾਰ ਫਿਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਲਈ ਤਿਆਰ ਹਨ। ਆਸਟ੍ਰੇਲੀਆ ਦੌਰੇ ਦੌਰਾਨ ਲੱਗੀ ਗੰਭੀਰ ਚੋਟ ਕਾਰਨ ਉਹ ਕਾਫੀ ਸਮੇਂ ਤੋਂ ਟੀਮ ਤੋਂ ਬਾਹਰ ਸਨ ਪਰ ਹੁਣ ਉਹ ਨਿਊਜ਼ੀਲੈਂਡ ਖਿਲਾਫ ਆਉਣ ਵਾਲੀ ਵਨਡੇ ਸੀਰੀਜ਼ ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਹਾਲਾਂਕਿ ਟੀਮ ਨਾਲ ਜੁੜਨ ਤੋਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨਾਲ ਇੱਕ ਅਜਿਹਾ ਘਟਨਾ ਵਾਪਰੀ ਜਿਸ ਨੇ ਚਾਹੁਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ।

ਇਹ ਵੀ ਪੜ੍ਹੋ: ਬੈਟ ਵੀ ਤੇ ਗਿਟਾਰ ਵੀ — ਜੇਮੀਮਾ ਨੂੰ ਮਿਲਿਆ ਸਭ ਤੋਂ ਕੂਲ ਤੋਹਫ਼ਾ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਸ਼੍ਰੇਯਸ ਅੱਯਰ ਵਡੋਦਰਾ ‘ਚ ਟੀਮ ਨਾਲ ਜੁੜਨ ਤੋਂ ਪਹਿਲਾਂ ਆਪਣੀ ਗੱਡੀ ਵੱਲ ਵਧ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੇ ਇੱਕ ਛੋਟੀ ਬੱਚੀ ਨੂੰ ਆਟੋਗ੍ਰਾਫ ਦਿੱਤਾ। ਇਸ ਦੌਰਾਨ ਇੱਕ ਫੈਨ ਆਪਣੇ ਸਫੈਦ ਕੁੱਤੇ ਨਾਲ ਆਈ ਅਤੇ ਕਿਹਾ ਕਿ ਇਹ ਵੀ ਤੁਹਾਡਾ ਫੈਨ ਹੈ। ਕੁੱਤਿਆਂ ਨਾਲ ਪਿਆਰ ਕਰਨ ਵਾਲੇ ਅੱਯਰ ਨੇ ਜਿਵੇਂ ਹੀ ਉਸ ਕੁੱਤੇ ਨੂੰ ਪਿਆਰ ਕਰਨ ਲਈ ਹੱਥ ਵਧਾਇਆ ਤਾਂ ਅਚਾਨਕ ਕੁੱਤੇ ਨੇ ਉਨ੍ਹਾਂ ਦੇ ਹੱਥ ਵੱਲ ਝਪਟਾ ਮਾਰ ਦਿੱਤਾ। ਖੁਸ਼ਕਿਸਮਤੀ ਨਾਲ ਅੱਯਰ ਸਾਵਧਾਨ ਸਨ ਅਤੇ ਉਨ੍ਹਾਂ ਨੇ ਤੁਰੰਤ ਹੱਥ ਪਿੱਛੇ ਖਿੱਚ ਲਿਆ ਜਿਸ ਨਾਲ ਵੱਡੀ ਚੋਟ ਤੋਂ ਬਚ ਗਏ।

ਇਹ ਵੀ ਪੜ੍ਹੋ: ਮਾਦੁਰੋ ਗ੍ਰਿਫਤਾਰੀ ਤੋਂ ਬਾਅਦ ਰੂਸ ‘ਤੇ ਚੁੱਪੀ ਟੁੱਟੀ — ਟਰੰਪ ਨੇ ਰੱਦ ਕੀਤੀ ਸੈਨਾ ਚਲਾਉਣ ਦੀ ਸੰਭਾਵਨਾ

ਇਹ ਘਟਨਾ ਦੇਖ ਕੇ ਉਥੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ ਪਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਅੱਯਰ ਨੇ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਦਿਖਾਈ ਅਤੇ ਹੱਸਦੇ ਹੋਏ ਅੱਗੇ ਵਧ ਗਏ। ਇਹ ਹਾਦਸਾ ਉਨ੍ਹਾਂ ਲਈ ਗੰਭੀਰ ਹੋ ਸਕਦਾ ਸੀ ਕਿਉਂਕਿ ਉਹ ਹਾਲ ਹੀ ਵਿੱਚ ਆਪਣੀ ਪੁਰਾਣੀ ਚੋਟ ਤੋਂ ਉਬਰ ਕੇ ਵਾਪਸੀ ਕਰ ਰਹੇ ਹਨ। ਆਸਟ੍ਰੇਲੀਆ ਦੌਰੇ ਦੌਰਾਨ ਇੱਕ ਸ਼ਾਨਦਾਰ ਕੈਚ ਲੈਂਦੇ ਹੋਏ ਉਨ੍ਹਾਂ ਨੂੰ ਚੋਟ ਲੱਗੀ ਸੀ ਜਿਸ ਕਾਰਨ ਉਹ ਲਗਭਗ ਢਾਈ ਮਹੀਨੇ ਤੱਕ ਕ੍ਰਿਕਟ ਤੋਂ ਦੂਰ ਰਹੇ।

ਜੇਕਰ ਇਸ ਵਾਰ ਵੀ ਉਨ੍ਹਾਂ ਨੂੰ ਕੋਈ ਨਵੀਂ ਚੋਟ ਲੱਗ ਜਾਂਦੀ ਤਾਂ ਨਿਊਜ਼ੀਲੈਂਡ ਖਿਲਾਫ ਉਨ੍ਹਾਂ ਦੀ ਵਾਪਸੀ ਮੁੜ ਟਲ ਸਕਦੀ ਸੀ। ਫਿਲਹਾਲ ਸ਼੍ਰੇਯਸ ਅੱਯਰ ਪੂਰੀ ਤਰ੍ਹਾਂ ਫਿੱਟ ਹਨ ਅਤੇ ਭਾਰਤੀ ਟੀਮ ਲਈ ਮੈਦਾਨ ‘ਤੇ ਵਾਪਸੀ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਚਾਹੁਣ ਵਾਲੇ ਵੀ ਹੁਣ ਸੂਕ ਦੀ ਸਾਹ ਲੈ ਰਹੇ ਹਨ ਕਿ ਉਨ੍ਹਾਂ ਦਾ ਮਨਪਸੰਦ ਖਿਡਾਰੀ ਇੱਕ ਵੱਡੇ ਹਾਦਸੇ ਤੋਂ ਸੁਰੱਖਿਅਤ ਬਚ ਗਿਆ।

scary-incident-before-shreyas-iyer-comeback-star-batsman-escapes-dog-attack

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.