skip to content

Dainik Savera Times Logo

ਸਰਸ ਮੇਲੇ ‘ਚ 80 ਫੁੱਟ ਉੱਚੇ ਝੂਲੇ ‘ਚ ਫਸੇ ਬੱਚੇ, ਮਚੀ ਹਫੜਾ-ਦਫੜੀ

3 weeks पहले

ਸਰਸ ਮੇਲੇ ‘ਚ 80 ਫੁੱਟ ਉੱਚੇ ਝੂਲੇ ‘ਚ ਫਸੇ ਬੱਚੇ, ਮਚੀ ਹਫੜਾ-ਦਫੜੀ

Patiala News: ਪਟਿਆਲਾ ਦੇ ਸਰਸ ਮੇਲੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲਗਭਗ 70-80 ਫੁੱਟ ਦੀ ਉਚਾਈ ‘ਤੇ ਲੱਗਿਆ ਇਕ ਵੱਡਾ ਝੂਲਾ ਅਚਾਨਕ ਜਾਮ ਹੋ ਗਿਆ। ਝੂਲੇ ਵਿੱਚ ਇੱਕ ਦਰਜਨ ਤੋਂ ਵੱਧ ਬੱਚੇ ਫਸ ਗਏ, ਜਿਸ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਗਈ।ਬੱਚਿਆਂ ਦੇ ਮਾਪੇ ਘਬਰਾਹਟ ਵਿੱਚ ਰੋਣ ਲੱਗ ਪਏ ਅਤੇ ਪ੍ਰਸ਼ਾਸਨ ਕੋਲ ਤੁਰੰਤ ਮਦਦ ਦੀ ਗੁਹਾਰ ਲਗਾਈ।

ਪ੍ਰਸ਼ਾਸਨ ਦੀ ਤੁਰੰਤ ਕਾਰਵਾਈ

ਅਚਾਨਕ ਬਣੀ ਇਸ ਸਥਿਤੀ ਕਾਰਨ ਮੇਲੇ ਦਾ ਮਾਹੌਲ ਪੂਰੀ ਤਰ੍ਹਾਂ ਵਿਗੜ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਏਡੀਸੀ ਵਿਕਾਸ ਦਮਨਜੀਤ ਮਾਨ ਦੀ ਅਗਵਾਈ ਹੇਠ ਟੀਮ ਨੇ ਬਚਾਅ ਕਾਰਵਾਈ ਸ਼ੁਰੂ ਕੀਤੀ।

READ ALSO : Punjab Cabinet Meeting 2026: ਨਵੀਂ ਆਬਕਾਰੀ ਨੀਤੀ ਨਾਲ ਮਾਲੀਆ ਵਾਧੇ ਦੀ ਤਿਆਰੀ

ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਬੱਚਿਆਂ ਨੂੰ ਇੱਕ-ਇੱਕ ਕਰਕੇ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਿਆ ਗਿਆ ਅਤੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।

ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ

ਘਟਨਾ ਤੋਂ ਬਾਅਦ ਲੋਕਾਂ ਵਿਚ ਚਰਚਾ ਛਿੜ ਗਈ ਕਿ ਝੂਲਿਆਂ ਦੀ ਸੁਰੱਖਿਆ ਜਾਂਚ ਕਿਉਂ ਨਹੀਂ ਕੀਤੀ ਗਈ? ਇਹ ਝੂਲੇ ਕਿੱਥੋਂ ਆਏ ਸਨ ਅਤੇ ਇਨ੍ਹਾਂ ਨੂੰ ਕੌਣ ਚਲਾ ਰਿਹਾ ਸੀ?

ਲੋਕਾਂ ਨੇ ਇਹ ਵੀ ਦੱਸਿਆ ਕਿ ਝੂਲਿਆਂ ਲਈ ਬਹੁਤ ਜ਼ਿਆਦਾ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਸਨ। ਕਿਉਂਕਿ ਇਹ ਇੱਕ ਸਰਕਾਰੀ ਮੇਲਾ ਹੈ, ਇਸ ਲਈ ਕੀਮਤਾਂ ਨਿਰਧਾਰਤ ਹੋਣੀਆਂ ਚਾਹੀਦੀਆਂ ਹਨ, ਪਰ ਮੌਕੇ ‘ਤੇ ਅਜਿਹਾ ਕੋਈ ਪ੍ਰਬੰਧ ਨਜ਼ਰ ਨਹੀਂ ਆਇਆ।

ਰੱਬ ਦਾ ਸ਼ੁਕਰ, ਵੱਡਾ ਹਾਦਸਾ ਟਲਿਆ

ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਿਸ ਨਾਲ ਮਾਪਿਆਂ ਨੇ ਰਾਹਤ ਦੀ ਸਾਹ ਲਿਆ।ਫਿਲਹਾਲ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣ।

ਗੁਰਦਾਸਪੁਰ ਗੋਲੀਕਾਂਡ ਮਾਮਲਾ: ਪਾਕਿਸਤਾਨੀ ਡੌਨ Shahzad Bhatti ਦੀ ਆਡੀਓ ਵਾਇਰਲ, ਪੰਜਾਬ ਪੁਲਿਸ ‘ਤੇ ਲਗਾਏ ਗੰਭੀਰ ਦੋਸ਼

खबरें और भी हैं...

Copyright © 2026 Dainik Savera Times. All rights reserved.